ਬਹੁਤ ਤੇਜੀ ਨਾਲ ਵਿਸ਼ਵ ਵਿੱਚ ਹੋ ਰਿਹਾ ਹੈ ਕੈਂਸਰ ਦਾ ਪਸਾਰ: ਡਾ. ਤਨਵੀਰ ;

ਅੰਤਰਰਾਸ਼ਟਰੀ ਹੋਮਿੳਪੈਥੀ ਕਾਨਫਰੰਸ ਤੋਂ ਵਾਪਸੀ ਮੋਕੇ ਕੀਤਾ ਡਾ ਤਨਵੀਰ ਦਾ ਸਨਮਾਨ;
ਮਾਲੇਰਕੋਟਲਾ:(ANS ) ‘ਹੋਮਿਉਪੈਥੀ ਇਲਾਜ ਪ੍ਰਨਾਲੀ ਰਾਹੀਂ ਕੈਂਸਰ ਦਾ ਇਲਾਜ’ ਕਰਕੇ, ਵਿਸ਼ਵ ਪੱਧਰ ਤੇ ਮਾਲੇਰਕੋਟਲਾ ਦਾ ਨਾਮ ਚਮਕਾਉਣ ਵਾਲੇ ਡਾ. ਸਈਅਦ ਤਨਵੀਰ ਦੀ ਜਰਮਨ ਤੋਂ ਆਮਦ ਮੌਕੇ , ਅੱਜ ਇੱਥੇ ਇੱਕ ਮੀਟਿੰਗ ਡਾ.ਮਜੀਦ ਅਜਾਦ ਦੀ ਸ਼ਰਪ੍ਰਸਤੀ ਹੇਠ ਕਾਰਨੈਟ ਕੈਫੇ ਵਿਖੇ ਹੋਈ,ਜਿਸ ਵਿੱਚ ਸਥਾਨਕ ਸਵੈ-ਸੇਵੀ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸ਼ਿਰਕਤ ਕੀਤੀ ਗਈ, ਅਤੇ ਇਸ ਮੀਟਿੰਗ ਵਿੱਚੇ ਉਚੇਚੇ ਤੌਰ ਡਾ. ਸਈਅਦ ਤਨਵੀਰ ਦਾ ਸਨਮਾਨ ਕੀਤਾ ਗਿਆ।IMG_20170714_193634
ਮੀਟਿੰਗ ਵਿੱਚ ਅਜਾਦ ਫਾਉਂਡੇਸ਼ਨ ਦੇ ਚੇਅਰਮੈਨ ਡਾ. ਮਜੀਦ ਅਜਾਦ, ਆਰਟ ਵੇਵਜ ਫਿਲਮ ਪਰੋਡਕਸ਼ਨਜ ਦੇ ਅਮਜਦ ਖਾਨ ,ਮੌਲਾਨਾ ਅਜਾਦ ਐਜੂਕੇਸ਼ਨ ਫਾਉਨਡੇਸ਼ਨ ਦੇ ਚੇਅਰਮੈਨ ਮੁਹੰਮਦ ਤਾਹਿਰ ਵਲੋਂ ਡਾ. ਤਨਵੀਰ ਨੂੰ ਜੀ ਆਇਆ ਨੂੰ ਕਿਹਾ ਗਿਆ।
ਚੇਤੇ ਰਹੇ ਕਿ ਪਿਛਲੇ ਦਿਨੀ ਜਰਮਨ ਵਿਖੇ ਹੋਈ ‘ਅੰਤਰਰਾਸ਼ਟਰੀ ਹੋਮਿੳਪੈਥੀ ਕਾਨਫਰੰਸ’ ਵਿੱਚ ਡਾ.ਤਨਵੀਰ ਆਪਣਾ ਕੈਂਸਰ ਬਿਮਾਰੀ ਉਪਰ ਖੋਜ ਪੇਪਰ ਪੜਕੇ ਆਏ ਹਨ।ਮੀਟਿੰਗ ਵਿੱਚ ਆਪਣੀ ਕੈਂਸਰ ਸਬੰਧੀ ਬੋਲਦਿਆਂ ਡਾ. ਤਨਵੀਰ ਨੇ ਦੱਸਿਆ,”ਵਿਸ਼ਵ ਵਿੱਚ ਕੈਂਸਰ ਬੜੀ ਤੇਜੀ ਨਾਲ ਫੈਲ ਰਿਹਾ ਹੈ, ਭਾਰਤ ਵਿੱਚ ਰੋਜਾਨਾ ਔਸਤ 3000 ਵਿਆਕਤੀ ਕੈਂਸਰ ਨਾਲ ਪੀੜਤ ਹੋ ਰਹੇ ਹਨ, ਅਤੇ 1300 ਮਰੀਜਾਂ ਦੀ ਮੌਤ ਪ੍ਰਤੀ ਦਿਨ ਵਾਪਰ ਰਹੀ ਹੈ, ਪੰਜਾਬ ਵਿੱਚ ਹਰੇਕ 1 ਲੱਖ ਅਬਾਦੀ ਪਿਛੇ 140 ਵਿਆਕਤੀ ਕੈਂਸਰ ਨਾਲ ਪੀੜਤ ਹਨ, ਜਦਕਿ ਭਾਰਤ ਵਿੱਚ 85 ਵਿਆਕਤੀ ਪ੍ਰਤੀ ਇੱਕ ਲੱਖ ਅਬਾਦੀ ਕੈਂਸਰ ਮਰੀਜ ਹਨ। ਪੰਜਾਬ ਇਸ ਵੇਲੇ ਬੜੀ ਤੇਜੀ ਨਾਲ ਕੈਂਸਰ ਨਾਲ ਪੀੜਤ ਹੋ ਰਿਹਾ ਹੈ, ਇਸ ਦਾ ਕਾਰਣ ਬੇਲੋੜੇ ਰਸਾਇਣਾ ਦੀ ਖੇਤੀ ਵਿੱਚ ਵਰਤੋਂ, ਪੈਸਟੀਸਾਇਡ ਆਦਿ ਹਨ। ਮਨੁੱਖ ਦੁਆਰਾ ਵਾਤਾਵਰਨ ਪ੍ਰਤੀ ਅਵੇਸਲਾਪਨ ਪੂਰੇ ਵਿਸ਼ਵ ਨੂੰ ਤਬਾਹੀ ਵੱਲ ਲਿਜਾ ਹੈ। ਇਸ ਲਈ ਸਾਨੂੰ ਕੁਦਰਤੀ ਇਲਾਜ ਪ੍ਰਨਾਲੀ ਵੱਲ ਮੁੜਣ ਦੀ ਜਰੂਰਤ ਹੈ।
ਉਹਨਾਂ ਅੱਗੇ ਕਿਹਾ ਕਿ ਹਮਿਉਪੈਥੀ ਇਲਾਜ ਪ੍ਰਨਾਲੀ ਪੂਰੀ ਤਰਾਂ ਨਾਲ ਸਰੱਖਿਅਤ ਪ੍ਰਨਾਲੀ ਹੈ, ਇਸ ਨੂੰ ਦੂਜੀਆਂ ਇਲਾਜ ਪ੍ਰਨਾਲੀਆਂ ਦੇ ਨਾਲ ਵੀ ਵਰਤੌ ੱਿਵਚ ਲਿਆਂਦਾ ਜਾ ਸਕਦਾ ਹੈ।ਹੋਮਿੳਪੈਥੀ ਦਵਾਈ ਸਰੀਰ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਂਦੀਆਂ ਹਨ, ਅਤੇ ਇਹਨਾਂ ਦਾ ਕੋਈ ਸਾਇਡ ਇਫੈਕਟ ਵੀ ਨਹੀਂ ਹੈ”
ਇਸ ਮੌਕੇ ਡਾ,ਮਜੀਦ ਅਜਾਦ ਨੇ ਕਿਹਾ ਕਿ ਹੋਮਿੳਪੈਥੀ ਦੇ ਖੇਤਰ ਰਾਹੀਂ ਮਾਲੇਰਕੋਟਲਾ ਦਾ ਨਾਮ ਚਮਕਾਉਣ ਲਈ ਡਾ.ਤਨਵੀਰ ਵਧਾਈ ਦੇ ਪਾਤਰ ਹਨ।
ਮਟਿੰਗ ਵਿੱਚ ਹੋਰਨਾਂ ਤੋਂ ਬਿਨਾ ਉਸ਼ਮਾਨ, ਜਾਹਿਦ, ਮੁਨੀਰ ਖਾਨ, ਮੁਹੰਮਦ ਸਾਜਿਦ, ਸਾਜਿਦ ਅਨਵਰ ਆਦਿ ਨੇ ਵੀ ਸ਼ਿਰਕਤ ਕੀਤੀ ਗਈ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone