Last UPDATE: August 2, 2016 at 6:38 am

ਬਲੱਡ ਡੋਨਰ ਸੁਸਾਇਟੀ ਭਦੌੜ ਵੱਲੋਂ ਸ਼ਹਿਰ ਭਦੌੜ ’ਚ ਕਾਲਾ ਪੀਲੀਆ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ।

ਬਲੱਡ ਡੋਨਰ ਸੁਸਾਇਟੀ ਭਦੌੜ ਦੀ ਸਮਾਜ ਸੇਵੀ ਭਾਵਨਾ ਇੱਕ ਸੁਲਾਘਾਂਯੋਗ ਕਦਮ-ਡਾ. ਮਨਪ੍ਰੀਤ ਸਿੱਧੂ
੩੧ ) ) ਬਲੱਡ ਡੋਨਰ ਸੁਸਾਇਟੀ ਭਦੌੜ ਵੱਲੋਂ ਨਗਰ ਦੇ ਸਹਿਯੋਗ ਨਾਲ ਕਾਲਾ ਪੀਲੀਆ, ਸੂਗਰ, ਬਲੱਡ ਪੈ੍ਰਸ਼ਰ ਅਤੇ ਈ.ਸੀ.ਜੀ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਕੌੜਿਆ ਦੀ ਧਰਮਸ਼ਾਲਾ ਨੇੜੇ ਬੱਸ ਸਟੈਂਡ ਭਦੌੜ ਵਿਖੇ ਲਗਾਇਆ ਗਿਆ ਹੈ। ਇਸ ਕੈਂਪ ਵਿਚ ਮਰੀਜਾਂ ਦਾ ਚੱੈਕਅਪ ਕਰਨ ਲਈ ਡਾ: ਮਨਪ੍ਰੀਤ ਸਿੰਘ ਸਿੱਧੂ ਸਿਵਲ ਹਸਪਤਾਲ ਬਰਨਾਲਾ ਆਪਣੀ ਟੀਮ ਕਰਨਵੀਰ ਸਿੰਘ, ਅਨੂੰਪ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ ਅਤੇ ਚੈੱਕਅਪ ਟੀਮ ਚਰਨਜੀਤ ਸਿੰਘ, ਇੰਦਰਜੀਤ ਸ਼ਰਮਾਂ, ਯਾਦਵਿੰਦਰ ਸਿੰਘ, ਹਰਵਿੰਦਰ ਕੁਮਾਰ ਸਮੇਤ ਵਿਸ਼ੇਸ਼ ਤੋਰ ਤੇ ਪਹੁੰਚ ਕੇ ਤਕਰੀਬਨ 1000 ਮਰੀਜਾਂ ਦਾ ਚੈੱਕਅਪ ਕੀਤਾ ਅਤੇ ਕਾਲਾ ਪੀਲੀਆ, ਸੂਗਰ, ਬਲੱਡ ਪੈ੍ਰਸ਼ਰ ਅਤੇ ਈ.ਸੀ.ਜੀ ਟੈਸਟ ਮੁਫ਼ਤ ਕੀਤੇ ਤੇ ਲੋੜਬੰਦ ਮਰੀਜਾ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਬਲੱਡ ਡੋਨਰ ਸੁਸਾਇਟੀ ਭਦੌੜ ਦੇ ਪ੍ਰਧਾਨ ਹੈਪੀ ਬਾਂਸਲ , ਇਕਬਾਲ ਸਿੰਘ , ਸੈਕਟਰੀ ਅਵਤਾਰ ਸਿੰਘ, ਖਜਾਨਚੀ ਅਮਨਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ -ਕੱਲ ਵਾਯੂਮੰਡਲ ਵਿੱਚ ਪ੍ਰਦੂਸ਼ਨ ਦੇ ਵੱਧਣ ਅਤੇ ਖਾਣ-ਪੀਣ ਜਹਿਰੀਲਾ ਹੋਣ ਕਰਕੇ ਜਿਆਦਾਤਰ ਇਨਸਾਨਾਂ ਨੂੰ ਕੋਈ ਨਾ ਕੋਈ ਬਿਮਾਰੀ ਜਰੂਰ ਲੱਗੀ ਹੋਈ ਹੈ ਕਈ ਬਿਮਾਰੀਆਂ ਤਾ ਅਜਿਹੀਆਂ ਹਨ ਜਿੰਨਾ ਦਾ ਇਲਾਜ ਕਰਵਾਉਣ ਲਈ ਘਰਵਾਰ ਵੇਚਣ ਤੱਕ ਦੀ ਨੋਬਤ ਆ ਜਾਂਦੀ ਹੈ ਪੰ੍ਰਤੂ ਗਰੀਬ ਤਾਂ ਫਿਰ ਵੀ ਆਪਣਾ ਇਲਾਜ ਨਹੀ ਕਰਵਾ ਸਕਦਾ । ਉਹਨਾਂ ਅੱਗੇ ਕਿਹਾ ਕਿ ਭਾਵੇ ਸਰਕਾਰ ਵੱਲੋਂ ਵੀ ਕਈ ਭਿਆਨਿਕ ਬੀਮਾਰੀਆਂ ਦੇ ਸਰਕਾਰੀ ਹਸਪਤਾਲਾ ਵਿੱਚ ਮੁਫਤ ਇਲਾਜ ਅਤੇ ਮੁਫਤ ਦਵਾਈਆ ਦੀ ਸਹੂਲਤ ਦਿੱਤੀ ਹੋਈ ਹੈ ਪਰ ਅਬਾਦੀ ਦੇ ਹਿਸਾਬ ਨਾਲ ਸਰਕਾਰੀ ਹਸਪਤਾਲਾ ਵਿੱਚ ਮਰੀਜਾਂ ਦੀ ਗਿਣਤੀ ਇੰਨੀ ਜਿਆਦਾ ਹੁੰਦੀ ਹੈ ਕਿ ਕਈ ਦਿਨ ਤਾਂ ਮਰੀਜ ਨੂੰ ਆਪਣਾ ਚੈੱਕਅਪ ਕਰਵਾਉਣ ਲਈ ਲੱਗ ਜਾਂਦੇ ਹਨ । ਪਰ ਕਈ ਸਮਾਜਸੇਵੀ ਸੰਸਥਾਂਵਾਂ ਅਜਿਹੀਆਂ ਵੀ ਬਣੀਆਂ ਹੋਇਆ ਹਨ ਜਹਿੜੀਆਂ ਸਮੇ-ਸਮੇ ਤੇ ਗਰੀਬਾਂ ਲਈ ਮੈਡੀਕਲ ਮੁਫਤ ਚੈੱਕਅਪ ਕੈਂਪ ਲਗਾ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਲਗੇ ਰਹਿਦੇ ਹਨ । ਉਹਨਾ ਅੱਗੇ ਦੱਸਿਆ ਕਿ ਅਸੀ ਪਿਛਲੇ ਕਈ ਸਾਲਾਂ ਤੋਂ ਬਲੱਡ ਡੋਨਰ ਸੁਸਾਇਟੀ ਭਦੌੜ ਬਣਾ ਕਿ ਲੋੜ ਬੰਦ ਮਰੀਜਾਂ ਨੂੰ ਬਲੱਡ ਦੇ ਕਈ ਕੀਮਤੀ ਜਾਨਾ ਬਚਾਅ ਚੁੱਕੇ ਹਾਂ ਅਤੇ ਸਾਡੀ ਸੁਸਾਇਟੀ ਹਰ ਸਮੇ ਸਮਾਜ ਸੇਵੀ ਕੰਮਾਂ ਲਈ ਹਮੇਸਾ ਤਤਪਰ ਰਹਿੰਦੀ ਹੈ । ਉਹਨਾ ਕਿਹਾ ਕਿ ਅਗਰ ਕਿਸੇ ਵੀ ਮਰੀਜ਼ ਨੂੰ ਖੂਨ ਲੈਣ ਦੀ ਜਰੂਰਤ ਹੈ ਜਾਂ ਕੋਈ ਵੀ ਵਿਅਕਤੀ ਆਪਣਾ ਖੂਨਦਾਨ ਕਰਨਾ ਚਾਹੁੰਦਾ ਹੈ ਤਾਂ ਤੁਰੰਤ ਉਹ ਇਹਨਾਂ ਮੋਬਾਇਲ ਨੰਬਰਾਂ 98788-35636, 99143-01601, 85688-10907, 97817-02881, 98724-29818, 98150-09693 ਤੇ ਸੰਪਰਕ ਕਰ ਸਕਦਾ ਹੈ। ਉਹਨਾ ਅੱਗੇ ਦੱਸਿਆ ਅੱਜ ਦਾ ਕੈਂਪ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉੱਘੇ ਸਮਾਜ ਡਾ: ਵਿਪਨ ਗੁਪਤਾ ਦੀ ਪੇ੍ਰਰਨਾ ਸਦਕਾ ਲਗਾਇਆ ਗਿਆ ਹੈ ਜਿੰਨਾਂ ਨੇ ਇਸ ਕੈਂਪ ਵਿੱਚ ਵਿਸ਼ੇਸ ਯੋਗਦਾਨ ਦਿੱਤਾ ਹੈ । ਬਲੱਡ ਡੋਨਰ ਸੁਸਾਇਟੀ ਭਦੌੜ ਦੇ ਪ੍ਰਧਾਨ ਹੈਪੀ ਬਾਂਸਲ ਅਤੇ ਸਮੂਹ ਮੈਂਬਰਾਂ ਵੱਲੋਂ ਇਸ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਵਿੱਚ ਡਾ: ਮਨਪ੍ਰੀਤ ਸਿੰਘ ਸਿੱਧੂ ਸਿਵਲ ਹਸਪਤਾਲ ਬਰਨਾਲਾ ਅਤੇ ਉਹਨਾ ਦੀ ਸਮੁੱਚੀ ਟੀਮ ਤੋਂ ਇਲਾਵਾ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਵਿਪਨ ਗੁਪਤਾ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਅਤੇ ਪਤਵੰਤੇ ਸੱਜਨਾਂ ਦਾ ਇਸ ਕੈਂਪ ਨੂੰ ਸਹਿਯੋਗ ਦੇਕੇ ਸਫਲ ਬਣਾਉਣ ਲਈ ਧੰਨਬਾਦ ਕੀਤਾ ਅਤੇ ਸਨਮਾਨ ਚਿੰਨ ਦੇਕੇ ਸਨਮਾਨਤ ਕੀਤਾ। ਡਾ: ਮਨਪ੍ਰੀਤ ਸਿੰਘ ਸਿੱਧੂ ਸਿਵਲ ਹਸਪਤਾਲ ਬਰਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਲੱਡ ਡੋਨਰ ਸੁਸਾਇਟੀ ਭਦੌੜ ਵੱਲੋਂ ਨਗਰ ਦੇ ਸਹਿਯਗ ਨਾਲ ਕਾਲਾ ਪੀਲੀਆ, ਸੂਗਰ, ਬਲੱਡ ਪੈ੍ਰਸ਼ਰ ਅਤੇ ਈ.ਸੀ.ਜੀ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਬਹੁਤ ਹੀ ਸੁਲਾਘਾਂਯੋਗ ਉਪਰਾਲਾ ਹੈ ਅਤੇ ਮੈਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਈ ਹੈ ਕਿ ਇਹ ਸੰਸਥਾਂ ਪਿਛਲੇ ਕਈ ਸਾਲਾਂ ਤੋਂ ਬਲੱਡ ਦਾਨ ਕਰਕੇ ਕਈ ਕੀਮਤੀ ਜਾਨਾ ਬਚਾ ਚੁੱਕੇ ਹਨ ਅਤੇ ਸਮਾਜ ਸੇਵੀ ਕੰਮਾਂ ਵਿੱਚ ਬਿਨਾ ਕਿਸੇ ਭੇਦ-ਭਾਵ ਤੋਂ ਵੱਧਚੜ ਕੇ ਹਿੱਸਾ ਲੈਦੇ ਹਨ। ਉਹਨਾ ਕਿਹਾ ਕਿ ਮੈਂ ਹੋਰ ਵੀ ਨੌਜਵਾਨਾਂ ਨੂੰ ਅਪੀਲ ਕਰਦਾਂ ਹਾਂ ਕਿ ਉਹ ਵੀ ਇਸ ਸੰਸਥਾਂ ਨਾਲ ਜੁੜ ਕੇ ਇੱਕ ਚੰਗਾਂ ਸਮਾਜ ਸਿਰਜਨ ਵਿੱਚ ਆਪਣਾਂ ਯੋਗਦਾਨ ਪਾਉਣ । ਉਹਨਾ ਕਿਹਾ ਕਿ ਮੈ ਇਸ ਸੁਸਾਇਟੀ ਨੂੰ ਵਿਸ਼ਵਾਸ ਦਿਵਾਉਦਾ ਹਾਂ ਕਿ ਇਸ ਸੰਸਥਾਂ ਨੂੰ ਜਦੋ ਵੀ ਮੇਰੀ ਜਰੂਰਤ ਹੋਵੇਗੀ ਮੈ ਇਹਨਾਂ ਦੇ ਇਸ ਨੇਕ ਕੰਮ ਲਈ ਹਮੇਸਾਂ ਇਹਨਾਂ ਦਾ ਸਾਥ ਦਿੰਦਾ ਰਹਾਗਾਂ। ਇਸ ਮੌਕੇ ਬਲੱਡ ਡੋਨਰ ਸੁਸਾਇਟੀ ਭਦੌੜ ਦੇ ਪ੍ਰਧਾਨ ਹੈਪੀ ਬਾਂਸਲ ਅਤੇ ਹੋਰ ਅਹੁਦੇਦਾਰ ਇਕਬਾਲ ਸਿੰਘ , ਅਵਤਾਰ ਸਿੰਘ, ਅਮਨਪ੍ਰੀਤ ਸਿੰਘ, ਤਲਵਿੰਦਰ ਸਿੰਘ, ਅਜਮੇਰ ਸਿੰਘ ਨੈਣੇਵਾਲੀਆ, ਤੇਜਿੰਦਰ ਸ਼ਰਮਾ, ਬਲੋਰ ਸਿੰਘ, ਅਮਨਦੀਪ ਨਾਰਦ, ਮਨਦੀਪ ਸਿੰਘ, ਬੀਰਬਲ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਸੁਖਮੰਦਰ ਨੈਣੇਵਾਲੀਆ, ਗੁਰਪ੍ਰੀਤ ਸਿੰਘ , ਨਵਦੀਪ ਸਿੰਘ, ਸੋਮਾ ਨੈਣੇਵਾਲੀਆ, ਇੰਦਰਜੀਤ ਸਿੰਘ, ਸ਼ਸੀ ਪਰਜਾਪਤ, ਕਰਨਵੀਰ ਬਰਾੜ, ਸਨਦੀਪ ਸਿੰਘ, ਚਮਕੌਰ ਸਿੰਘ, ਸਮਸ਼ੇਰ ਸਿੰਘ, ਅਮਨਦੀਪ ਸਿੰਘ , ਜਗਪ੍ਰੀਤ ਸਿੰਘ, ਕੁਲਦੀਪ ਸਿੰਘ , ਜਸਵਿੰਦਰ ਸਿੰਘ ਤੋਂ ਇਲਾਵਾ ਸਮਾਜ ਸੇਵੀ ਡਾ. ਵਿਪਨ ਗੁਪਤਾ, ਡਾ. ਬਲਵੀਰ ਸਿੰ ਠੰਡੂ, ਡਾ.ਅਵਤਾਰ ਸਿੰਘ ਤਾਰੂ, ਡਾ. ਵਿਨੋਦ ਕੁਮਾਰ, ਡਾ. ਸੰਜੀਵ ਕੁਮਾਰ, ਡਾ. ਗੋਤਮ, ਨਵਦੀਪ ਸਿੰਗਲਾ ਆਦਿ ਹਾਜਰ ਸਨ।
ਫੋਟੋ: 1-31-07-2016

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone