ਬਲੈਕਟਾਊਨ ਤੋਂ ਸਟੇਟ ਪਾਰਲੀਮੈਟ ਦੀਆਂ ਚੋਣਾਂ ‘ਚ ਸੂਬੇ ‘ਚ ਪਹਿਲੇ ਪੰਜਾਬੀ ਨੂੰ ਮਿਲੀ ਟਿਕਟ
ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)-ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੀਆਂ ਮਾਰਚ 2015 ਨੂੰ ਹੋ ਰਹੀਆਂ ਚੋਣਾਂ ‘ਚ ਪੱਛਮੀ ਸਿਡਨੀ ਦੇ ਪਾਰਲੀਮੈਂਟ ਹਲਕੇ ਬਲੈਕਟਾਊਨ ਤੋਂ ਲਿਬਰਲ ਪਾਰਟੀ ਨੇ ਪੜ੍ਹੇ ਲਿਖੇ ਪੰਜਾਬੀ ਨੌਜਵਾਨ ਰਮਨ ਭੱਲਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ, ਜੋ ਕਿ ਲੁਧਿਆਣੇ ਨਾਲ ਸਬੰਧਿਤ ਹੈ ਅਤੇ ਅੱਜ ਕੱਲ ਸਿਡਨੀ ‘ਚ ਪੱਕੇ ਤੌਰ ‘ਤੇ ਵਸਨੀਕ ਹੈ ਬਲੈਕਟਾਊਨ ਹਲਕਾ ਪੰਜਾਬੀਆਂ ਦਾ ਗੜ ਮੰਨਿਆ ਜਾਂਦਾ ਹੈ ਭੱਲਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਵਿਧਾਇਕ ਬਣਾ ਕੇ ਸੱਤਾ ‘ਚ ਆਉਣ ਦਾ ਮੌਕਾ ਮਿਲਦਾ ਹੈ ਤਾਂ ਭਵਿੱਖ ‘ਚ ਤਰੱਕੀ ਲਈ ਹੋਰ ਨੀਤੀਆਂ ਲਿਆਂਦੀਆ ਜਾਣਗੀਆ ਤਾਂ ਜੋ ਭਾਰਤੀਆਂ ਦੀ ਹਰ ਮੁਸ਼ਕਲ ਦਾ ਹੱਲ ਕੀਤਾ ਜਾ ਸਕੇ ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਮੁਕਾਬਲਾ ਵਿਰੋਧੀ ਧਿਰ ਦੇ ਲੇਬਰ ਪਾਰਟੀ ਦੇ ਨੇਤਾ ਜੋਹਨ ਰਾਬਰਟਸਨ ਦੇ ਨਾਲ ਹੋਵੇਗਾ ਵਰਣਨਯੋਗ ਹੈ ਕਿ ਇਹ ਹਲਕੇ ਤੇ ਜ਼ਿਆਦਾਤਰਾ ਇਸ ਸੀਟ ‘ਤੇ ਕਬਜ਼ਾ ਲੇਬਰ ਪਾਰਟੀ ਦਾ ਹੀ ਰਿਹਾ ਹੈ।