Last UPDATE: February 12, 2019 at 11:26 am

ਬਲਾਕ ਕਾਦੀਆਂ ਵਿਖੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਸਾੜਿਆ ਪੁਤਲਾ ।

ਗੁਰਦਾਸਪੁਰ, ਕਾਦੀਆਂ 12 ਫਰਵਰੀ (ਦਵਿੰਦਰ ਸਿੰਘ ਕਾਹਲੋਂ) ਅੱਜ ਬਲਾਕ ਕਾਦੀਆਂ ਵਿਖੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅਧਿਆਪਕ ਆਗੂਆਂ ਨੇ ਸਾਥੀ ਅਧਿਆਪਕਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਚੋਕ ਵਿਖੇ ਇੱਕ ਵੱਡਾ ਰੋਸ ਮੁਜ਼ਾਹਰਾ ਕੀਤਾ । ਜਿਸ ਵਿਚ ਵੱਖ ਵੱਖ ਆਗੂਆਂ ਨੇ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕੈਪਟਨ ਸਰਕਾਰ ਚੋਣਾ ਤੋ ਪਹਿਲਾ ਹੱਥ ਵਿਚ ਗੁਟਕਾ ਸਾਹਿਬ ਲੈ ਕੇ ਕੀਤੇ ਵਾਅਦਿਆਂ ਤੋ ਭੱਜ ਰਹੀ ਹੈ । ਉਹਨਾ ਇਹ ਵੀ ਦੱਸਿਆ ਕਿ ਮੋਹਾਲੀ ਵਿਖੇ ਸਿੱਖਿਆ ਪ੍ਰੋਵਾਈਡਰਾਂ ਦੇ ਚੱਲ ਰਹੇ ਧਰਨੇ ਵਿਚ ਪਹੁੰਚ ਕੇ ਹਮਦਰਦੀ ਦਿਖਾਉਂਦਿਆਂ ਕਿਹਾ ਸੀ ਕਿ ਤੁਹਾਡੇ ਤੋ ਜ਼ਿਆਦਾ ਤਨਖ਼ਾਹ ਮੇਰਾ ਮਾਲੀ ਲੈ ਰਿਹਾ ਹੈ। ਓਹਨਾ ਕਿਹਾ ਕੇ  ਕਾਂਗਰਸ ਸਰਕਾਰ ਬਣਨ ਦੇ ਦੋ ਸਾਲ ਬਾਅਦ ਵੀ ਮੁੱਖ ਮੰਤਰੀ ਇੱਕ ਸਾਲ ਤੋ ਅਧਿਆਪਕਾ ਨੂੰ ਲਾਰੇ ਲਗਾ ਕੇ ਕੰਮ ਚਲਾ ਰਿਹਾ ਹੈ । ਜਿਸ ਦੇ ਵਿਰੋਧ ਵਿਚ ਅਧਿਆਪਕਾ ਨੇ ਪੰਜਾਬ ਵਿਚ ਪਿਛਲੇ ਸਮੇਂ ਤੋਂ ਇਕੱਠ ਕਰਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ  । ਜਿਸ ਨੂੰ ਦਬਾਉਣ ਲਈ 10 ਫਰਵਰੀ ਨੂੰ ਪਟਿਆਲਾ ਵਿਖੇ ਅਧਿਆਪਕਾ ਤੇ ਪਾਣੀ ਦੀਆ ਤੋਪਾ ਚਲਾਈਆਂ ਗਈਆਂ ਤੇ ਲਾਠੀਚਾਰਜ ਕਰਕੇ ਅੰਨ੍ਹਾ ਤਸ਼ੱਦਦ ਕੀਤਾ ਗਿਆ । ਇਸ ਦੌਰਾਨ ਓਹਨਾ ਕਿਹਾ ਕੇ ਸਮੁੱਚੇ ਅਧਿਆਪਕ ਵਰਗ ਨੂੰ ਆਪਣੇ ਇਹਨਾਂ ਜੁਝਾਰੂ ਸਾਥੀਆ ਉੱਪਰ ਫ਼ਖਰ ਹੈ । ਇਸ ਸਮੇਂ ਓਹਨਾ ਨੇ ਅਧਿਆਪਕਾਂ ਤੇ ਕੀਤੇ ਤਸ਼ੱਦਦ ਅਤੇ ਪਰਚਿਆ ਦੇ ਰੋਸ ਵਿਚ ਅੱਜ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਕੈਪਟਨ ਸਰਕਾਰ ਦਾ ਪੁਤਲਾ ਸਾੜਿਆ । ਇਸ ਮੌਕੇ ਗੁਰਿੰਦਰ ਸਿੰਘ ਸੰਧੂ, ਬਿਕਰਮਜੀਤ ਸਿੰਘ, ਰਣਜੀਤ ਸਿੰਘ ਰਾਣਾ, ਰਾਜਵਿੰਦਰ ਕੌਰ, ਸੁਖਜੀਤ ਕੌਰ, ਪਰਮਜੀਤ ਕੌਰ, ਬਲਰਾਜ ਕੌਰ, ਰਮੇਸ਼ ਰਾਣੀ, ਦਲਬੀਰ ਕੌਰ ਸੀ ਐਚ ਟੀ, ਨਵਦੀਪ ਕੌਰ, ਤੇਜਿੰਦਰ ਸਿੰਘ ਧਰਮਕੋਟ, ਪਰਮਜੀਤ ਸਿੰਘ ਖਾਰਾ, ਰਣਜੋਧ ਸਿੰਘ , ਅਵਨਿੰਦਰ ਕੌਰ, ਪਰਵੀਨ ਰਾਣੀ, ਗੁਰਪਿੰਦਰ ਸਿੰਘ, ਗੁਰਿੰਦਰ ਸਿੰਘ, ਸੁਰਿੰਦਰ ਕੁਮਾਰ, ਪਵਨ ਕੁਮਾਰ, ਵਿਕਾਸ ਕੁਮਾਰ, ਜਤਿੰਦਰ ਸਿੰਘ, ਕੇਵਲ ਸਿੰਘ, ਸਤਬੀਰ ਸਿੰਘ, ਹਰਪਿੰਦਰ ਸਿੰਘ, ਰਾਜਕੁਮਾਰ, ਇੰਦਰਜੀਤ ਸਿੰਘ, ਬਲਰਾਮਜੀਤ ਸਿੰਘ, ਰਾਜੇਸ਼ ਕੁਮਾਰ, ਨਵਨੀਤ ਸ਼ਰਮਾ, ਜਗਦੇਵ ਸਿੰਘ, ਪ੍ਰਵੇਸ਼ ਕੁਮਾਰ, ਸੁਖਵਿੰਦਰ ਸਿੰਘ , ਹਰਮਨ ਬੱਲ, ਮਹਿਤਾਬ ਸਿੰਘ, ਤਰਸੇਮ ਕੁਮਾਰ, ਅਮਰਜੀਤ ਸਿੰਘ, ਵਿਪਨ ਕੁਮਾਰ, ਪ੍ਰਦੀਪ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਅਧਿਆਪਕ ਹਾਜ਼ਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone