Last UPDATE: August 14, 2016 at 1:49 am

ਬਰਨਾਲਾ ਵਿਖੇ ਜੋਨ ਪੱਧਰ ’ਤੇ 15 ਅਗਸਤ ਤੇ ਮੁੱਖ ਮਹਿਮਾਨ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਜਾਵੇਗਾ ਸਵਾਗਤ

ਭਦੌੜ 14 ਅਗਸਤ (ਵਿਕਰਾਂਤ ਬਾਂਸਲ) ਆਈ.ਟੀ. ਵਲੰਟੀਅਰ ਯੂਨੀਅਨ ਬਰਨਾਲਾ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਵਲੋ ਇੱਕ ਫੈਸਲਾ ਲਿਆ ਗਿਆ ਕਿ ਅਸੀ ਆਈ. ਟੀ.ਵਲੰਟੀਅਰ ਸਰਵ ਸਿੱਖਿਆ ਅਭਿਆਨ ਤਹਿਤ ਚੱਲ ਰਹੇ ਆਈ.ਈ.ਡੀ. ਕੰਪੋਨੈਟ ਤਹਿਤ ਪਿਛਲੇ ਅੱਠ ਸਾਲਾਂ ਤੋਂ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮੰਦਬੁੱਧੀ, ਸੁਣਨ ਬੋਲਣ ਤੋਂ ਚੱਲਣ ਫਿਰਨ ਤੋਂ ਅਸਮਰੱਥ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਪਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਾਡਾ ਦਿਨ ਪ੍ਰਤੀ ਦਿਨ ਸ਼ੋਸ਼ਣ ਕੀਤਾ ਜਾ ਰਿਹਾ ਹੈ, ਸਾਨੂੰ ਉੱਕਾ-ਪੁੱਕਾ 4500/-ਰੁ: ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਉਹ ਵੀ ਪਿਛਲੇ 2 ਸਾਲਾਂ ਤੋਂ ਸਾਲ-ਸਾਲ ਬਾਅਦ ਨਸੀਬ ਹੋਇਆ ਹੈ ਅਤੇ ਹੁਣ ਵੀ 4 ਮਹੀਨੇ ਤੋਂ ਇੱਕ ਪੈਸਾ ਤੱਕ ਨਹੀਂ ਮਿਲਿਆ। ਜਿਸ ਕਰਕੇ ਅਸੀਂ ਮਾਨਸਿਕ ਅਤੇ ਆਰਥਿਕ ਤੌਰ ਤੇ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ ਅਤੇ ਸਾਨੂੰ ਸਾਡੇ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਜੇਕਰ ਸਾਡੀ ਯੂਨੀਅਨ ਦੀ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਜਾਂ ਮੀਟਿੰਗ ਦਾ ਵਿਸਵਾਸ਼ ਨਾ ਦਿਵਾਇਆ ਗਿਆ ਤਾਂ ਸਾਡੀ ਯੂਨੀਅਨ ਵੱਲੋਂ ਆਜ਼ਾਦੀ ਦਿਵਸ ਨੂੰ ਗੁਲਾਮੀ ਦਿਵਸ ਵੱਜੋਂ ਮਨਾਇਆ ਜਾਵੇਗਾ ਅਤੇ ਬਰਨਾਲੇ ਵਿਖੇ 15 ਅਗਸਤ ਤੇ ਜੋ ਵੀ ਮੰਤਰੀ ਸਾਹਿਬ ਝੰਡਾ ਲਹਿਰਾਉਣ ਆਉਣਗੇ, ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ। ਇਸ ਸਮੇਂ ਜਗਸੀਰ ਬਰਨਾਲਾ, ਗੁਰਪ੍ਰੀਤ ਬੀਹਲਾ, ਅਵਤਾਰ ਸਿੰਘ, ਮਨਪ੍ਰੀਤ ਸਿੰਘ, ਰਛਪਾਲ ਕੌਰ ਆਦਿ ਹਾਜ਼ਰ ਸਨ।
ਫੋਟੋ ਵਿਕਰਾਂਤ ਬਾਂਸਲ, ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਆਈ.ਟੀ. ਵਲੰਟੀਅਰਜ਼।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone