Last UPDATE: August 28, 2014 at 12:47 am

ਬਰਤਾਨੀਆ ‘ਚ ਹੋਇਆ 1400 ਬੱਚਿਆਂ ਦਾ ਸ਼ੋਸ਼ਣ

ਲੰਡਨ, 27 ਅਗੱਸਤ : ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਬਰਤਾਨੀਆ ਦੇ ਉਤਰੀ ਸ਼ਹਿਰ ਵਿਚ ਕਰੀਬ 1400 ਬੱਚਿਆਂ ਦਾ ਯੌਨ ਸ਼ੋਸ਼ਣ ਕੀਤਾ ਗਿਆ ਅਤੇ 16 ਸਾਲਾ ਦੌਰਾਨ ਕਈ ਬੱਚਿਆਂ ਨੂੰ ਕੁੱਟੇ ਜਾਣ, ਉਨ੍ਹਾਂ ਨਾਲ ਬਲਾਤਕਾਰ ਅਤੇ ਉਨ੍ਹਾਂ ਦੀ ਤਸਕਰੀ ਨੂੰ ਰੋਕਣ ਵਿਚ ਅਧਿਕਾਰੀ ਸਮੂਹਕ ਤੌਰ ‘ਤੇ ਅਸਫ਼ਲ ਰਹੇ ਹਨ।

ਇਨ੍ਹਾਂ ਛੋਟੇ ਬੱਚਿਆਂ ਦੀ ਉਮਰ 11 ਸਾਲ ਤੋਂ ਘੱਟ ਸੀ। ਅਲੈਕਿਸਸ ਜੇ ਨੇ ਸਾਲ 1997 ਤੋਂ 2013 ਦੇ ਦਰਮਿਆਨ ਉਤਰੀ ਇੰਗਲੈਂਡ ਦੇ ਰਾਦਰਹੈਮ ਸ਼ਹਿਰ ਵਿਚ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਹਿੰਸਕ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਇਸ ਸ਼ਹਿਰ ਦੀ ਆਬਾਦੀ 25000 ਦੇ ਕਰੀਬ ਹੈ। ਇਸ ਰੀਪੋਰਟ ਤੋਂ ਬਾਅਦ ਇਹ ਕਲਪਨਾ ਕਰ ਸਕਣਾ ਵੀ ਮੁਸ਼ਕਲ ਹੈ ਕਿ ਇੰਨੇ ਲੰਮੇ ਸਮੇਂ ਤਕ ਇਨ੍ਹਾਂ ਮਾਮਲਿਆਂ ਵਿਚ ਕੁੱਝ ਵੀ ਨਹੀਂ ਕੀਤਾ ਗਿਆ।
ਰੀਪੋਰਟ ਵਿਚ ਕੁੱਝ ਲੋਕਾਂ ਵਲੋਂ ਖਾਸ ਤੌਰ ‘ਤੇ ਬ੍ਰਿਟੇਨ ਦੇ ਪਾਕਿਸਤਾਨੀ ਭਾਈਚਾਰੇ ਵਲੋਂ ਬਲਾਤਕਾਰ ਕੀਤੇ ਜਾਣ ਦਾ ਜ਼ਿਕਰ ਹੈ। ਇਸ ਵਿਚ ਦਸਿਆ ਗਿਆ ਹੈ ਕਿ ਉਤਰੀ ਇੰਗਲੈਂਡ ਵਿਚ ਕਿਵੇਂ ਬੱਚਿਆਂ ਦੀ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਤਸਕਰੀ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਅਗ਼ਵਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ।
ਜੇ ਨੇ ਕਿਹਾ ਕਿ ਅਜਿਹੇ ਵੀ ਉਦਾਹਰਣ ਹਨ ਜਦੋਂ ਬੱਚਿਆਂ ‘ਤੇ ਪਟਰੌਲ ਪਾ ਕੇ ਉਨ੍ਹਾਂ ਨੂੰ ਸਾੜਨ ਦੀ ਧਮਕੀ ਦਿਤੀ ਗਈ। ਬੰਦੂਕ ਦਿਖਾ ਕੇ ਉੁਨ੍ਹਾਂ ਨੂੰ ਧਮਕਾਇਆ ਗਿਆ, ਹਿੰਸਕ ਬਲਾਤਕਾਰ ਨੂੰ ਉੁਨ੍ਹਾਂ ਦੇ ਸਾਹਮਣੇ ਅੰਜ਼ਾਮ ਦਿਤਾ ਗਿਆ ਅਤੇ ਧਮਕੀ ਦਿਤੀ ਗਈ ਕਿ ਕਿਸੇ ਨੂੰ ਦੱਸਣ ‘ਤੇ ਉਨ੍ਹਾਂ ਦੇ ਨਾਲ ਵੀ ਅਜਿਹਾ ਹੀ ਕੀਤਾ ਜਾਵੇਗਾ। ਉੁਨ੍ਹਾਂ ਕਿਹਾ ਕਿ 11 ਸਾਲ ਤਕ ਦੀਆਂ ਲੜਕੀਆਂ ਨਾਲ ਵਾਰ-ਵਾਰ ਬਲਾਤਕਾਰ ਕੀਤਾ ਗਿਆ।

Widgetized Section

Go to Admin » appearance » Widgets » and move a widget into Advertise Widget Zone