Last UPDATE: April 2, 2016 at 2:33 am

ਬਟਾਲਾ ਕਾਦੀਆ ਦੇ ਸਵਰਨਕਾਰ ਸੰਘ ਨੇ ਵਿਤ ਮੰਤਰੀ ਅਰੁਣ ਜੇਤਲੀ ਦਾ ਫੂਕਿਆ ਪੁਤਲਾ ।

collage-1459562163329 collage-1459562599297

ਗੁਰਦਾਸਪੁਰ,ਕਾਦੀਆ 1 ਅਪ੍ਰੈਲ (ਦਵਿੰਦਰ ਸਿੰਘ ਕਾਹਲੋ) ਸਵਰਨਕਾਰ ਸੰਘ ਕਾਦੀਆ ਅਤੇ ਸਵਰਨਕਾਰ ਸੰਘ ਬਟਾਲਾ ਦੇ ਸਮੂਹ ਸਵਰਨਕਾਰਾ ਵਲੋ ਅੱਜ ਕਾਦੀਆ ਵਿਖੇ ਇੱਕਠੇ ਹੋ ਕੇ ਕੇਦਰੀ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਦਾ ਪ੍ਰਭਾਕਰ ਚੋਕ ਵਿਖੇ ਪੁਤਲਾ ਫੂਕ ਕੇ ਪਿਛਲੇ ਇਕ ਮਹੀਨੇ ਤੋ ਜਾਰੀ ਰੋਸ ਧਰਨਾ ਅੱਜ ਵੀ ਜਾਰੀ ਰੱਖਿਆ । ਇਸ ਮੋਕੇ ਸਵਰਨਕਾਰ ਸੰਘ ਬਟਾਲਾ ਦੇ ਆਗੂ ਸ੍ਰੀ ਯਸਪਾਲ ਚੋਹਾਨ , ਕਪਿਲ ਵਰਮਾ, ਵਿਕੀ ਵਰਮਾ ਅਤੇ ਸਵਰਨਕਾਰ ਸੰਘ ਕਾਦੀਆ ਦੇ ਪ੍ਰਧਾਨ ਸ੍ਰੀ ਜੋਗਿੰਦਰਪਾਲ ਭੁਟੋ ਤੇ ਕਾਗਰਸ ਦੇ ਜਿਲਾ ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਪ੍ਰਸ਼ੋਤਮ ਲਾਲ ਹੰਸ ਨੇ ਸੰਬੋਧਨ ਕੀਤਾ । ਉਹਨਾ ਵਿਤ ਮੰਤਰੀ ਦੇ ਅੜੀਅਲ ਵਤੀਰੇ ਦੀ ਤਿੱਖੀ ਅਲੋਚਨਾ ਕੀਤੀ ਤੇ ਇਕ ਪ੍ਰਤੀਸ਼ਤ ਐਕਸਾਈਜ ਡਿਊਟੀ ਵਾਪਸ ਲੈਣ ਸਮੇਤ ਪਾਸ ਕੀਤੇ ਕਨੂੰਨ ਵਾਪਸ ਲੈਣ ਦੀ ਅਪੀਲ ਕੀਤੀ । ਇਸ ਮੋਕੇ ਕੇਦਰ ਸਰਕਾਰ ਤੇ ਵਿਤ ਮੰਤਰੀ ਖਿਲਾਫ ਪ੍ਰਭਾਕਰ ਚੋਕ ਚੋ ਟਰੈਫਿਕ ਜਾਮ ਕਰਕੇ ਪੁਤਲਾ ਫੂਕਿਆ ਗਿਆ ਤੇ ਨਾਅਰੇਬਾਜੀ ਕੀਤੀ ਗਈ । ਹੋਰਨਾ ਆਗੂਆ ਚੋ ਕੇਵਲ ਲੁਥਰਾ ,ਯਸਪਾਲ ਚੋਹਾਨ, ਕਪਿਲ ਵਰਮਾ , ਵਿੱਕੀ ਵਰਮਾ, ਗੋਰਵ ਆਸ਼ਟ, ਪੁਨੀਤ ਅਗਰਵਾਲ, ਸਤਪਾਲ ਚੋਹਾਨ, ਪ੍ਰਿੰਸ ਚੋਹਾਨ, ਸਾਗਰ ਚੋਹਾਨ, ਰਕੇਸ਼ ਸੇਠ,ਸਚਿਨ ਲੁਥਰਾ,  ਬਲਜੀਤ ਸੂਰੀ , ਕੇ ਕੇ ਖੁੱਲਰ, ਅਸ਼ਵਨੀ ਆਸ਼ਟ, ਪੁਨੀਤ ਅਗਰਵਾਲ, ਸਤਪਾਲ ਚੋਹਾਨ , ਰਣਜੀਤ ਰਾਜਪੂਤ, ਮੋਤੀ ਸੇਠ, ਗੋਰਵ ਸੇਠ, ਸੁਮੀਤ ਸਹਿਦੇਵ, ਕਸਮੀਰ ਸਿੰਘ ਰਾਜਪੂਤ, ਗੁਲਸ਼ਨ ਸਰਾਫ,ਨੀਰਜ ਸਹਿਦੇਵ, ਟਿੰਕੂ ਨਿਸ਼ਚਲ, ਹੈਪੀ ਧਵਨ ,  ਕੇਵਲ ਕਰਿਸਨ, ਸੰਜੀਵ ਸੂਰੀ, ਦਰਬਾਰੀ ਲਾਲ, ਸਰਦਾਰੀ ਲਾਲ, ਰਿੰਕੂ ਸਹਿਦੇਵ, ਯੋਗੇਸ਼ ਸਹਿਦੇਵ, ਸੰਦੀਪ ਸੂਰੀ , ਸੰਜੀਵ ਸੂਰੀ, ਸਮੇਤ ਸਵਰਨਕਾਰ ਸਾਮਿਲ ਸਨ ।

ਫੋਟੋ ਪ੍ਰਭਾਕਰ ਚੋਕ ਵਿਚ ਸਵਰਨਕਾਰ ਅਰੁਣ ਜੇਤਲੀ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕਰਦੇ ਹੋਏ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone