Last UPDATE: November 16, 2018 at 9:55 pm

ਫੈਸੀ ਡਰੈਸ ਮੁਕਾਬਲਾ ਕਰਵਾਇਆ ਗਿਆ ।

ਗੁਰਦਾਸਪੁਰ, ਕਾਦੀਆਂ 16 ਨਵੰਬਰ (ਦਵਿੰਦਰ ਸਿੰਘ ਕਾਹਲੋਂ) ਬੀਤੇ ਦਿਨੀਂ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਬਾਲ ਦਿਵਸ ਮਨਾਇਆ ਗਿਆ । ਜਿਸ ਵਿਚ ਅਧਿਆਪਕਾ ਨੇ ਬੱਚਿਆ ਲਈ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ । ਅਧਿਆਪਕਾ ਨੇ ਹੀ ਸਵੇਰ ਦੀ ਅਸੈਂਬਲੀ ਵਿਚ ਪ੍ਰਾਰਥਨਾ ਕੀਤੀ । ਪ੍ਰਿੰਸੀਪਲ ਸਿਸਟਰ ਸੁਦੀਪਾ ਦੀ ਅਗਵਾਈ ਹੇਠ ਬੱਚਿਆ ਦਾ ਮਨੋਰੰਜਨ ਕਰਨ ਲਈ ਫੈਸੀ ਡਰੈਸ ਮੁਕਾਬਲਾ ਵੀ ਕਰਵਾਇਆ ਗਿਆ । ਜਿਸ ਵਿਚ ਬੱਚਿਆ ਨੇ ਵੱਧ ਚੜ ਕੇ ਹਿੱਸਾ ਲਿਆ । ਇਸ ਸਮੇਂ  ਕਈ ਬੱਚੇ ਆਰਮੀ ਡਾਕਟਰ , ਧਰਤੀ , ਅੰਗੂਰ , ਮੋਦੀ ਜੀ , ਭਾਰਤ ਮਾਤਾ , ਮਿਸਟਰ ਇੰਡੀਆ ਆਦਿ ਬਣ ਕੇ ਆਏ । ਇਸ ਮੌਕੇ ਕੇ ਜੱਜ ਦੇ ਰੂਪ ਵਿਚ ਸ੍ਰੀ ਮਤੀ ਹਰਪ੍ਰੀਤ ਕੌਰ, ਜਗਰੂਪ ਕੌਰ , ਪਲਵਿੰਦਰ ਕੌਰ ਅਤੇ ਸੰਦੀਪ ਕੌਰ ਨੇ ਬੱਚਿਆ ਦੀ ਹੌਸਲਾ ਅਫਜਾਈ ਕੀਤੀ ।ਇਸ ਮੌਕੇ  ਬੱਚਿਆ ਨੂੰ ਫੈਸੀ ਡਰੈਸ ਮੁਕਾਬਲੇ ਦਾ ਨਤੀਜਾ ਸੁਣਾਇਆ ਗਿਆ ਅਤੇ ਅੱਗੋਂ ਤੋ ਹੋਰ ਵੀ ਵਧੀਆ ਕਰਨ ਲਈ ਪ੍ਰੇਰਿਆ ਗਿਆ । ਇਸ ਮੌਕੇ  ਸਕੂਲ ਦਾ ਸਮੂਹ ਸਟਾਫ਼ ਆਦਿ  ਹਾਜ਼ਰ ਸਨ  ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone