Last UPDATE: August 13, 2016 at 7:13 am

ਫੂਲਕਾ ਦੇ ਰੋਡ ਸ਼ੋਅ ‘ਚ ‘ਆਪ’ ਨੇ ਦਿਖਾਈ ਆਪਣੀ ਤਾਕਤ, ਵੱਡੀ ਗਿਣਤੀ ਚ ਉਮੜਿਆ ਜਨਸੈਲਾਬ

੍ਹ ਅਕਾਲੀ-ਕਾਂਗਰਸੀ ਆਪਸ ਚ ਮਿਲੇ ਹੋਏ, ਪੰਜਾਬ ਦੇ ਅਣਖੀ ਲੋਕ ਇਹਨਾਂ ਦੀਆਂ ਚਾਲਾਂ ਚ ਨਹੀਂ ਆਉਣਗੇ -ਫੂਲਕਾ

ਭਦੌੜ 13 ਅਗਸਤ (ਵਿਕਰਾਂਤ ਬਾਂਸਲ) ਆਮ ਆਦਮੀ ਪਾਰਟੀ ਇਕ ਸਿਧਾਂਤਕ ਪਾਰਟੀ ਹੈ ਜਿਸ ਦੇ ਸਿਧਾਤਾਂ ਨੂੰ ਲੋਕ ਪਸੰਦ ਕਰਦੇ ਹਨ ਜਿਨਾਂ ਦੇ ਅਧਾਰ ਤੇ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰਕੇ ਨਵਾਂ ਪੰਜਾਬ ਸਿਰਜੇਗੀ। ਇਹਨਾਂ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਿਖਰਲੀ ਕਤਾਰ ਦੇ ਆਗੂ ਅਤੇ ਹਲਕਾ ਦਾਖਾ ਤੋ ਉਮੀਦਵਾਰ ਐਲਾਨੇ ਗਏ ਐਚ ਐੈਸ ਫੂਲਕਾ ਨੇ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੀਤਾ। ਭਦੌੜ ਦੇ ਜੰਮਪਲ ਐਚ. ਐਸ. ਫੂਲਕਾ ਜੋ ਹਲਕਾ ਦਾਖਾ ਤੋਂ ਟਿਕਟ ਮਿਲਣ ਉਪਰੰਤ ਅੱਜ ਪਹਿਲੀ ਵਾਰ ਭਦੌੜ ਪੁੱਜੇ ਤਾਂ ਭਦੌੜ ਵਾਸੀਆਂ ਸਮੇਤ ਸੈਕੜੇ ਲੋਕਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਵਿਸ਼ਾਲ ਕਾਫਲਾ ਸਾਹਿਤ ਉਹਨਾਂ ਨੂੰ ਸਨਮਾਨ ਜਨਕ ਢੰਗ ਨਾਲ ਉਹਨਾਂ ਦੇ ਘਰ ਤੱਕ ਲਿਆਂਦਾ ਗਿਆ। ਜਦੋ ਉਹਨਾਂ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਆਮ ਆਦਮੀ ਪਾਰਟੀ ਤੇ ਦੇਸ਼ ਵਿਰੋਧੀ ਤਾਕਤਾਂ ਨਾਲ ਸਬੰਧਾਂ ਦੇ ਲਾਏ ਦੋਸਾਂ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ 84 ਦੇ ਦੰਗਾਂ ਕੇਸਾਂ ‘ਚ ਫੂਲਕਾ ਵੱਲੋ ਪੈਸੇ ਲੈਕੇ ਕੇਸ ਲੜਨ ਸਬੰਧੀ ਲਾਏ ਦੋਸਾਂ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀਆਂ ਦਾ ਕੰਮ ਝੂਠੇ ਦੋਸ ਲਗਾਉਣਾ ਹੈ ਝੂਠ ਤੋਂ ਸਿਵਾਏ ਇਹਨਾਂ ਕੋਲ ਕੋਈ ਮੁੱਦਾ ਨਹੀ ਹੈ। ਦੋਵਾਂ ਪਾਰਟੀਆਂ ਵੱਲੋਂ ਆਪ ਨੂੰ ਨਿਸਾਨਾ ਬਣਾਉਣ ਅਤੇ ਮਿਲਦੇ ਜੁਲਦੇ ਦੋਸ ਲਗਾਉਣ ਤੋ ਸਾਫ ਹੈ ਕਿ ਇਹੇ ਅਕਾਲੀ ਕਾਂਗਰਸੀ ਆਪਸ ਵਿਚ ਮਿਲੇ ਹੋਏ ਹਨ ਪ੍ਰੰਤੂ ਪੰਜਾਬ ਦੇ ਅਣਖੀ ਲੋਕ ਇਹਨਾਂ ਦੀਆਂ ਚਾਲਾਂ ਨੂੰ ਚੰਗੀ ਤਰਾਂ ਜਾਣਦੇ ਹਨ ਅਤੇ 2017 ਦੀਆਂ ਚੋਣਾਂ ਵਿਚ ਵੱਡੀ ਜਿੱਤ ਦਿਵਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਕੇ ਪੰਜਾਬ ਦੇ ਲੋਕ ਇਹਨਾਂ ਨੂੰ ਸਬਕ ਸਿਖਾਉਣਗੇ ਅਤੇ ਇਹਨਾਂ ਦੇ ਝੂਠਾ ਦਾ ਜੁਆਬ ਆਪ ਪਾਰਟੀ ਨੂੰ ਵੋਟਾਂ ਪਾਕੇ ਦੇਣਗੇ। ਇਸ ਮੌਕੇ ਸਰਕਲ ਇੰਚਾਰਜ ਕੀਰਤ ਸਿੰਗਲਾ, ਸੁਖਚੈਨ ਸਿੰਘ ਚੈਨਾ, ਸ੍ਰੋਮਣੀ ਕਮੇਟੀ ਮੈਂਬਰ ਅਮਰ ਸਿੰਘ ਬੀ.ਏ., ਆਪ ਆਗੂ ਮੀਤ ਹੇਅਰ, ਦਵਿੰਦਰ ਦੇਵ, ਪਿ੍ਰੰਸੀਪਲ ਸੁਰਜੀਤ ਸਿੰਘ ਸੰਧੂ, ਸੁਖਦੀਪ ਸੋਹੀ ਮੱਝੂਕੇ, ਬਿੰਦਰ ਫੁੂਲਕਾ, ਰਮਨ ਜੈਨ, ਰੇਸ਼ਮ ਜੰਗੀਆਣਾਂ, ਦਿਗੰਬਰ ਫੂਲਕਾ, ਗੋਰਾ ਵਿਧਾਤਾ, ਡਾ ਬਲਬੀਰ ਸਿੰਘ ਠੰਡੂ, ਟੀਟਾ ਸਿੱਧੂ, ਅਮੋਲਕ ਪੇਟਰ, ਨਿੱਕਾ ਸੰਧੂ, ਕਾਕਾ ਭਲੇਰੀਆ, ਮਨਜੀਤ ਸਿੰਘ ਬਿਲਾਸਪੁਰ, ਰਾਜਵਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।
ਫੋਟੋ ਵਿਕਰਾਂਤ ਬਾਂਸਲ, ਰੋਡ ਸ਼ੋਅ ਦੀ ਤਸਵੀਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone