Last UPDATE: November 27, 2017 at 9:21 pm

ਫਿਰਕੂਵਾਦ ਵਿਰੁੱਧ ਲਾਮਬੰਦੀ ਕਰਦਾ ਬਿੰਜੋਕੀ ਖੁਰਦ ਦਾ ਤੀਜਾ ਨਾਟਕ ਮੇਲਾ ਸਮਾਪਤ

ਨਾਟਕ ‘ਪਾਉਣ ਪੈੜਾਂ ਜੋ ਪੈਰ’ ‘ਅੱਗ ਦਾ ਸਫਾ’ ਦੀ ਸਫਲ ਪੇਸ਼ਕਾਰੀ;
ਮੈਰਿਟ ਹੋਲਡਰ ਵਿਦਿਆਰਥੀਆਂ ਸਮੇਤ ਅਧਿਕਾਰੀ ਗੌਤਮ ਜੈਨ ਅਤੇ ਡਾ. ਤਨਵੀਰ ਹੁਸੈਨ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਸਨਮਾਨਿਤ
ਮਾਲੇਰਕੋਟਲਾ: ( punjabnewsline.in ) ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਖੇਤਰ ਦੀ ਸਿਰਮੌਰ ਸਵੈ-ਸੇਵੀ ਸੰਸਥਾ ਅਜਾਦ ਫਾਉਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਵਲੋਂ ਪਿਛਲੇ ਸਾਲਾਂ ਦੀ ਇਸ ਸਾਲ ਦਾ ਤੀਸਰਾ  ਨਾਟਕ ਮੇਲਾ ਇੱਥੇ ਲਾਗਲੇ ਪਿੰਡ ਬਿੰਜੋਕੀ ਖੁਰਦ ਵਿਖੇ ਕਰਵਾਇਆ ਗਿਆ।
    ਇਸ ਨਾਟਕ ਮੇਲੇ ਦਾ ਉਦਆਟਨ ਡਾ. ਜਗਦੇਵ ਸਿੰਘ ਸੋਹੀ, ਸਹਾਇਕ ਨਿਰਦੇਸ਼ਕ ਅਤੇ ਮੁਹੰਮਦ ਅਰਸ਼ਦ, ਐਮ.ਡੀ. ਅਲੀ ਪਬਲਿਕ ਸਕੂਲ, ਲਖਵੀਰ ਕੌਰ, ਡਾਇਰੈਕਟਰ, ਭੁਪਿੰਦਰਾ ਸਕੂਲ ਵਲੋਂ ਸਾਂਝੇ ਤੌਰ ਤੇ ਰਿਬਨ ਕੱਟਕੇ ਕੀਤਾ ਗਿਆ। ਮੁੱਖ ਮਹਿਮਾਨ ਦੇ ਤੌਰ ਤੇ ਸ.ਜਗਤਾਰ ਸਿੰਘ, ਆਈ.ਆਰ.ਐਸ. ਪ੍ਰਿੰਸੀਪਲ ਕਮਿਸ਼ਨਰ ਨੇ ਸ਼ਿਰਕਤ ਕੀਤੀ। ਸੁਆਗਤ ਮੌਕੇ ਇਸ਼ਾਨ ਮਜੀਦ ਦੁਆਰਾ ਗਿਟਾਰ ਦੇ ਸਾਜਾਂ ਵਿੱਚ ਗੀਤ ਪੇਸ਼ ਕੀਤਾ ਗਿਆ।
     ਨਾਟਕ ਮੇਲੇ ਵਿੱਚ ਲੋਕ ਕਲਾ ਕੇਂਦਰ, ਮੰਡੀ ਮੁਲਾਾਂਪੁਰ ਦੀ ਟੀਮ ਵਲੋਂ ਉੱਘੇ ਰੰਗ-ਕਰਮੀ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਨਾਟਕ ‘ ਅੱਗ ਦਾ ਸਫਾ’ ਰਾਹੀਂ ਫਿਰਕੂਵਾਦ ਦੇ ਵਿਰੁੱਧ ਸੰਵਾਦ ਰਚਾਇਆ ਗਿਆ ਅਤੇ ਮੌਜੂਦਾ ਦੌਰ ਦੇ ਭਾਰਤ ਵਿੱਚ ਚੱਲ ਰਹੇ ਸੰਘਵਾਦ ਵਿਰੁੱਧ ਲੋਕ ਆਵਾਜ ਬੁਲੰਦ ਕੀਤੀ ਗਈ,  ‘ਪਾਉਣ ਪੈੜਾਂ ਜੋ ਪੈਰ’ ਨਾਟਕ ਵਿੱਚ ਅਜੋਕੇ ਕਿਸਾਨੀਂ ਮਸਲੇ ਨੂੰ ਸਫਲਤਾ-ਪੂਰਵਕ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ‘ਕਿਸਾਨ ਦੀ ਆਤਮ-ਹੱਤਿਆ ਨਾਲ ਉਸ ਦੀ ਹਾਲਤ ਸੁਧਰੇਗੀ ਨਹੀਂ, ਸਗੋਂ ਉਹ ਜਿਉਂਦਾ ਰਹਿਕੇ ਲੋਕ-ਘੋਲਾਂ ਦਾ ਹਿੱਸਾ ਬਣਕੇ ਮਸਲੇ ਹੱਲ ਕਰ ਸਕਦਾ ਹੈ’।
      ਇਸ ਮੌਕੇ ਹੋਏ ਨਿਵੇਕਲੇ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਸ਼ੋਅ ਤਹਿਤ ਤਹਿਸੀਲ ਮਾਲੇਰਕੋਟਲਾ ਵਿੱਚੋਂ ਪੰਜਾਬ ਦੀ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ , ਐਮ.ਬੀ.ਬੀ.ਐਸ  ਲਈ ਪ੍ਰਿਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਸਮੇਤ ਪਿਛਲੇ ਦਿਨੀਂ ਆਈ.ਏ.ਐਸ ਵਿੱਚ ਚੁਣੇ ਗਏ ਗੌਤਮ ਜੈਨ ਅਤੇ ਅੰਂਤਰ-ਰਾਸ਼ਟਰੀ ਪੱਧਰ ਤੇ ਹੋਮਿੳਪੈਥੀ ਦੇ ਮਾਹਿਰ ਡਾ. ਤਨਵੀਰ ਹਸੈਨ ਦਾ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਵਿਸੇਸ਼ ‘ਸਨਮਾਨ ਚਿੰਨ’ ਦੇਕੇ ਸਨਮਾਨ ਕੀਤਾ ਗਿਆ।
    ਇਸ ਮੌਕੇ ਫਾਉਂੁਡੇਸ਼ਨ ਦੇ ਸਰਪ੍ਰਸਤ ਡਾ. ਅਬਦੁਲ ਮਜੀਦ ਆਜਾਦ, ਚੇਅਰਮੈਨ ਅਸਗਰ ਅਲੀ ਦੁਆਰਾ ਲੋਕਾਂ ਨੂੰ ਸਮਾਜਿਕ ਬੁਰਾਈਆਂ  ਖਿਲਾਫ ਮੁਹਿੰਮ ਬਨਾਉਣ ਦਾ ਸੱਦਾ ਦਿੱਤਾ ਗਿਆ।ਲੁਧਿਆਣਾ ਤੋਂ ਆਏ ਬਾਲੀਵੁਡ ਫਿਲਮਾਂ ਦੇ ਅਰਟ-ਡਾਇਰੈਕਟਰ ਸਮਸ਼ੇਰ ਨੂਰਪੁਰੀ ਦੁਆਰਾ ਵਿਗਿਆਨਕ ਸੋਚ ਦੀ ਮਹੱਤਤਾ ਦੀ ਗੱਲ ਕੀਤੀ ਗਈ। ਸਮੀਰ ਲੁਹਾਰ ਦੀ ਟੀਮ ਵਲੋਂ ਐਕਸ਼ਨ ਡਾਂਸ ‘ਮਾਈਕਲ’ ਪੇਸ਼ ਕੀਤਾ ਗਿਆ।
   ਇਸ ਮੌਕੇ ਲਾਗਲੇ ਪਿੰਡਾਂ ਤੋਂ ਪਹੁੰਚੇ ਲੱਗ-ਭੱਗ 1500 ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਤੋਂ ਪ੍ਰੇਰਣਾ ਹਾਸਿਲ ਕੀਤੀ।ਜਿਹਨਾਂ ਵਿੱਚ ਡਾ. ਮਹੁੰਮਦ ਰਮਜਾਨ, ਲੈਕਚਰਾਰ ਮਹੁੰਮਦ ਅਨਵਰ, ਮੁਹੰਮਦ ਕਫੀਲ ਪ੍ਰਧਾਨ, ਸਾਜਿਦ ਇਸਹਾਕ, ਮੁਹੰਮਦ ਨਿਸਾਰ, ਪ੍ਰੋ. ਅਬਦੁਲ ਰਸ਼ੀਦ, ਡਾ. ਮੁਹੰਮਦ ਸਮਸ਼ਾਦ, ਬਲਦੇਵ ਸਿੰਘ , ਮੁਹੰਮਦ ਰਫੀਕ ਅਧਿਆਪਕ ਦਲ, ਮੁਹੰਮਦ ਸੱਤਾਰ ਐਸ.ਡੀ.ਉ, ਅਬਦੁਲ ਉਬੈਦ ਅਕਾਉਂਟੈਂਟ, ਸਾਜਿਦਾ ਪ੍ਰਵੀਨ, ਦਿਲਬਰ ਜੌੜਾ, ਅਰਸ਼ਦ ਸਰਪੰਚ, ਲਿਆਕਤ ਅਲੀ ਨਾਮ ਵਿਸੇਸ਼ ਹਨ।
   ਸਾਮਗਮ ਨੂੰ ਸਫਲਤਾ-ਪੂਰਵਕ ਸਿਰੇ ਚੜਾਉਣ ਵਿੱਚ ਸਾਜਿਦ ਬਿੰਜੋਕੀ, ਨਜੀਰ ਅਹਿਮਦ, ਸਰਾਜ ਅਨਵਰ, ਹਲੀਮ ਸੰਧੂ, ਇਮਰਾਨ ਸੰਧੂ, ਮੁਹੰਮਦ ਇਰਫਾਨ ਆਦਿ ਵਲੋਂ ਵਿਸੇਸ਼ ਭੂਮਿਕਾ ਨਿਭਾਈ ਗਈ।
   ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਚੱਲੇ ਇਸ ਮੇਲੇ ਦੀ ਸਟੇਜ ਦਾ ਸੰਚਾਲਨ ਅਸਗਰ ਅਲੀ, ਤਾਹਿਰਾ ਪ੍ਰਵੀਨ, ਐਲੀਜਾ ਅਰਸ਼ੀ, ਅਸਲਮ ਨਾਜ ਅਦਿ ਦੁਆਰਾ ਕੀਤਾ ਗਿਆ।     IMG-20171127-WA0021
IMG-20171127-WA0015

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone