Last UPDATE: May 25, 2015 at 3:21 pm

ਫਰਜ਼ੀ ਆਨ-ਲਾਇਨ ਕੰਪਨੀਆਂ ਨੇ ਸਤਾਏ ਲੋਕ… ਰਾਤੋ-ਰਾਤ ਅਮੀਰ ਬਣਾਉਣ ਦਾ ਝਾਂਸਾ ਦੇ ਕੇ ਲਗਾ ਰਹੀਆਂ ਨੇ ਲੱਖਾਂ ਰੁਪੈ ਦੀਆਂ ਠੱਗੀਆਂ…

ਫਰਜ਼ੀ ਆਨ-ਲਾਇਨ ਕੰਪਨੀਆਂ ਨੇ ਸਤਾਏ ਲੋਕ… ਰਾਤੋ-ਰਾਤ ਅਮੀਰ ਬਣਾਉਣ ਦਾ ਝਾਂਸਾ ਦੇ ਕੇ ਲਗਾ ਰਹੀਆਂ ਨੇ ਲੱਖਾਂ ਰੁਪੈ ਦੀਆਂ ਠੱਗੀਆਂ…
ਸੰਗਰੂਰ-25 ਮਈ 2015{ ਜਗਤਾਰ ਬਾਵਾ }
ਅੱਜ ਦੇ ਜ਼ਮਾਨੇ ਨੂੰ ਸਾਇੰਸ ਨੇ ਕਈਂ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹਨ ਪਰ ਕੁੱਝ ਚਲਾਕ ਕਿਸਮ ਦੇ ਲੋਕ ਇਹਨਾਂ ਦਾ ਗਲਤ ਫਾਇਦਾ ਵੀ ਚੁੱਕ ਲੈਂਦੇ ਹਨ।ਜਿਸ ਦਾ ਤਾਜ਼ਾ ਦਾ ਹੀ ਮਾਮਲਾ ਸਾਹਮਣੇ ਆਇਆ ਕਿ ਕੁੱਝ ਫਰਜ਼ੀ ਬਣਾਈਆਂ ਗਈਆਂ ਕੰਪਨੀਆਂ ਦੁਆਰਾ ਆਨਲਾਇਨ ਪ੍ਰੋਡਕਟਾਂ ਦੀ ਵਿਕਰੀ ਤੋਂ ਇਲਾਵਾ ਪੈਸੇ ਕਮਾਉਣ ਦਾ ਅਤੇ ਰਾਤੋ-ਰਾਤ ਅਮੀਰ ਬਣਾਉਣ ਦਾ ਝਾਂਸਾ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਅਪਣੀ ਠੱਗੀ ਸ਼ਿਕਾਰ ਬਣਾ ਰਹੀਆਂ ਹਨ।ਇਹਨਾਂ ਕੰਪਨੀਆਂ ਦਾ ਸ਼ਿਕਾਰ ਜ਼ਿਆਦਾਤਰ ਇੰਟਰਨੈਟ ਨਾਲ ਜੁੜ੍ਹਿਆ ਪੜ੍ਹਿਆ ਲਿਖਿਆ, ਬੇ-ਰੁਜ਼ਗਾਰ ਅਤੇ ਗਰੀਬ ਵਰਗ ਹੋ ਰਿਹਾ ਹੈ। ਕਿਉਂਕਿ ਇੰਟਰਨੈਟ ਤੇ ਹੀ ਇਹ ਕੰਪਨੀਆਂ ਅਮੀਰ ਬਣਨ ਦੇ ਸੁਪਨੇ ਦਿਖਾ ਕੇ ਅਤੇ ਵਧੀਆ ਰਿਟਰਨ ਦੇਣ ਦਾ ਲਾਲਚ ਦੇ ਕੇ ਕਿਸੇ ਸਕੀਮ ਵਿੱਚ ਪੈਸੇ ਲਗਵਾ ਲੈਦੀਆਂ ਹਨ।ਲਾਲਚ ਵਸ ਪੈ ਕੇ ਕਈਂ ਲੋਕੀ ਤਾਂ ਅਪਣੀ ਜ਼ਿੰਦਗੀ ਭਰ ਦੀ ਜ਼ਮਾਂ ਪੁੰਜੀ,ਘਰ-ਵਾਰ,ਗਹਿਣੇ ਜਾਂ ਜ਼ਮੀਨ ਆਦਿ ਵੇਚ ਕੇ ਇਹਨਾਂ ਕੰਪਨੀਆਂ ਦੀ ਝੋਲੀ ਚ ਪਾ ਦਿੰਦੇ ਹਨ। ਪਰ ਇਹ ਕੰਪਨੀਆਂ ਕੁੱਝ ਹੀ ਸਮੇਂ ਅੰਦਰ ਆਪਣੀ ਠੱਗੀ ਨੂੰ ਅੰਜਾਮ ਦੇਣ ਤੋਂ ਬਾਅਦ ਨੌ ਦੋ ਗਿਆਰਾਂ ਹੋ ਜਾਂਦੀਆ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਈ.ਨੈੱਟ.ਲਕਸ਼ਮੀ ਹੋਮ ਬੇਸਡ ਨਾਮ ਦੀ ਕੰਪਨੀ ਦਿੱਲੀ ਤੋਂ ਅਤੇ ਬਿੱਗ ਬਾਜਾਰ ਨਾਂ ਦੀ ਕੰਪਨੀ ਪਾਣੀਪਤ ਤੋਂ ਆਨਲਾਇਨ ਪ੍ਰੋਡਕਟ ਵੇਚਣ ਦੇ ਨਾਮ ਹੇਠ ਇੱਕ ਮਹੀਨੇ ਦੇ ਅੰਦਰ ਹੀ ਲੱਖਾਂ ਰੁਪਏ ਲੈ ਕੇ ਫਰਾਰ ਹੋ ਚੁੱਕੀਆਂ ਹਨ ਅਤੇ ਇਹਨਾਂ ਦੀਆਂ ਬਣਾਈਆਂ ਹੋਈਆਂ ਵੈੱਬਸਾਇਟਾਂ ਵੀ ਬੰਦ ਹੋ ਚੁੱਕੀਆਂ ਹਨ।ਇਸ ਸਮੇਂ ਸਾਡੀ ਟੀਮ ਨੂੰ ਜਾਣਕਾਰੀ ਦਿੰਦਿਆਂ ਅਜੈਬ ਸਿੰਘ,ਗੁਰਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਕੰਪਨੀਆਂ ਨੇ ਨਾ ਤਾਂ ਉਹਨਾਂ ਨੂੰ ਕੋਈ ਪ੍ਰੌਡਕਟ ਹੀ ਦਿੱਤੇ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਦੋਂ ਉਹ ਇਹਨਾਂ ਫਰਜ਼ੀ ਕੰਪਨੀਆਂ ਦੇ ਦਿੱਤੇ ਨੰਬਰਾਂ ਤੇ ਸੰਪਰਕ ਕਰਦੇ ਤਾਂ ਅੱਗੋਂ ਕੋਈ ਜਵਾਬ ਨਹੀਂ ਮਿਲਦਾ ਅਤੇ ਹੁਣ ਇਹ ਫੋਨ ਨੰਬਰ ਵੀ ਬੰਦ ਹੋ ਚੁੱਕੇ ਹਨ।ਉਹਨਾਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਤਰਾਂ ਇੰਟਰਨੈਟ ਤੇ ਚੱਲ ਰਹੇ ਠੱਗੀ ਦੇ ਗੋਰਖਧੰਦੇ ਨੂੰ ਨਕੇਲ ਪਾਉਣ ਲਈ ਕੋਈ ਸਾਇਬਰ ਕਰਾਇਮ ਨਾਲ ਸੰਬੰਧਤ ਟੀਮ ਦਾ ਗਠਨ ਕੀਤਾ ਜਾਵੇ ਤਾਂ ਜੋ ਸ਼ੁਰੂਆਤ ਵਿੱਚ ਇਹਨਾ ਉੱਪਰ ਕਾਬੂ ਪਾਇਆ ਜਾ ਸਕੇ, ਅਤੇ ਅੱਗੇ ਤੋਂ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਆਨ-ਲਾਇਨ ਕੰਪਨੀਆਂ ਦੇ ਮੱਕੜੀ ਜਾਲ ਚ ਫਸਣ ਤੋਂ ਬਚਾਇਆ ਜਾ ਸਕੇ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone