Last UPDATE: August 17, 2016 at 5:53 am

ਫਤਿਹ ਬਾਜਵਾ ਵਲੋਂ ਸਹੀਦ ਸੈਨਿਕਾ ਦੇ ਪਰਿਵਾਰਾ ਨੂੰ ਕੀਤਾ ਗਿਆ ਸਨਮਾਨਿਤ ।

IMG-20160816-WA0005 IMG-20160816-WA0006 IMG-20160816-WA0010 IMG-20160816-WA0014 IMG-20160816-WA0015 IMG-20160816-WA0016 IMG-20160816-WA0019

ਗੁਰਦਾਸਪੁਰ, ਕਾਦੀਆ 15 ਅਗਸਤ(ਦਵਿੰਦਰ ਸਿੰਘ ਕਾਹਲੋ) ਦੇਸ ਦੇ ਅਜਾਦੀ ਦਿਹਾੜੇ ਮੋਕੇ ਤੇ ਸੀਨੀਅਰ ਕਾਗਰਸੀ ਆਗੂ ਫਤਿਹ ਸਿੰਘ ਬਾਜਵਾ ਨੇ ਵਿਧਾਨ ਸਭਾ ਹਲਕਾ ਕਾਦੀਆ ਅਧੀਨ ਪੈਦੇ ਪਿੰਡ ਭੈਣੀ ਬਾਗਰ ਤੇ ਭੈਣੀ ਮੀਆ ਖਾਨ ਸਮੇਤ ਕੁਲ ਸੱਤ ਸਹੀਦ ਸੈਨਿਕਾ ਦੇ  ਪਰਿਵਾਰਾ ਨੁੰ ਸਨਮਾਨਿਤ ਕੀਤਾ।  ਜਿੰਨਾ ਦੇ ਵਡੇਰਿਆ ਵਲੋ ਹਿੰਦ ਚੀਨ 1962 ਤੇ ਹਿੰਦ ਪਾਕਿ 1965 ਦੀ ਜੰਗ ਦੋਰਾਨ ਬਹਾਦਰੀ ਵਿਖਾਉਦੇ ਹੋਏ ਸਹਾਦਤ ਦਾ ਜਾਮ ਪੀਤਾ ਸੀ । ਕਾਦੀਆ ਦੇ ਕਰੀਬੀ ਪਿੰਡ ਭੈਣੀ ਬਾਗਰ ਦੇ ਚਾਰ ਪਰਿਵਾਰਾ ਨੂੰ ਦੁਸਾਲਾ ਸਨਮਾਨ ਚਿੰਨ ਤੇ ਦੇਸ ਦਾ ਤਿਰੰਗਾ ਝੰਡਾ ਭੇਟ ਕੀਤਾ ਗਿਆ । ਇਥੇ ਜਿਕਰਯੋਗ ਹੈ ਕਿ ਪਿੰਡ ਭੈਣੀ ਬਾਗਰ ਦੇ ਵਸਨੀਕ ਸਹੀਦ ਨਾਇਕ ਚੈਨ ਸਿੰਘ ਨੇ 1962 ਦੀ ਹਿੰਦ ਚੀਨ ਜੰਗ ਦੋਰਾਨ 9 ਪੰਜਾਬ ਰੈਜੀਮੈਟ ਵਿਚ ਨੋਕਰੀ ਕਰਦਿਆ ਬਹਾਦਰੀ ਵਿਖਾਉਦੇ ਹੋਏ ਸਹਾਦਤ ਪਾਈ ਸੀ ਤੇ ਮਰਨੋ ਉਪਰੰਤ ਮਹਾਵੀਰ ਚੱਕਰ ਨਾਲ ਸਹੀਦ ਨਾਇਕ ਚੈਨ ਸਿੰਘ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ ਸੀ । ਸਹੀਦ ਚੈਨ ਸਿੰਘ ਦੀ ਧਰਮ ਪਤਨੀ ਜੀਤੋ ਦੇਵੀ ਤੇ ਸਪੁਤਰ ਦਰਸਨ ਸਿੰਘ ਨੂੰ ਸ. ਬਾਜਵਾ ਨੇ ਸਨਮਾਨਿਤ ਕੀਤਾ । ਇਸ ਤੋ ਇਲਾਵਾ ਸਹੀਦ ਸਮਾ ਰਾਮ ਦੇ ਪਰਿਵਾਰ ਤੇ ਉਸਦੇ ਬੇਟੇ ਸਾਮ ਲਾਲ ਦਾ ਸਨਮਾਨ ਕੀਤਾ ਗਿਆ । ਸਹੀਦ ਠਾਕੁਰ ਦਾਸ ਦੇ ਪੁਤਰ ਰਮੇਸ ਕੁਮਾਰ ਦੇ ਘਰ ਪੁਜ ਕੇ ਸਨਮਾਨ ਚਿੰਨ ਦੁਸਾਲਾ ਤੇ ਤਿਰੰਗਾ ਝੰਡਾ ਭੇਟ ਕੀਤਾ ਗਿਆ । ਇਥੇ ਜਿਕਰਯੋਗ ਹੈ ਕਿ ਭੈਣੀ ਬਾਗਰ ਪਿੰਡ ਦੇ 500 ਤੋ ਵੱਧ ਜਵਾਨ ਸੈਨਾ ਵਿਚ ਸੇਵਾ ਕਰਕੇ ਸੇਵਾ ਮੁਕਤ ਹੋਏ ਹਨ ਤੇ ਮੋਜੂਦਾ ਸਮੇ ਚੋ ਵੀ ਸੇਵਾ ਕਰ ਰਹੇ ਹਨ । ਕਾਦੀਆ ਕਸਬੇ ਦੇ ਨਜਦੀਕ ਦਾ ਇਹ ਪਿੰਡ ਫੋਜੀਆ ਦਾ ਪਿੰਡ ਅਖਵਾਉਦਾ ਹੈ ਤੇ ਅੱਜ ਵੀ ਜੰਗੀ ਸਹੀਦਾ ਦੀ ਯਾਦ ਸਮੋਈ ਬੈਠਾ ਹੈ । ਕਾਗਰਸੀ ਆਗੂ ਫਤਿਹ ਸਿੰਘ ਬਾਜਵਾ ਨੇ ਕਿਹਾ ਕਿ ਦੇਸ ਦੀਆ ਸਰਕਾਰਾ ਵਲੋ ਦੇਸ ਦੇ ਮਹਾਨ  ਨਾਇਕ ਰਹਿ ਚੁਕੇ ਸਹੀਦਾ ਦੇ ਪਿੰਡਾ ਤੇ ਕੁਰਬਾਨੀਆ ਨੂੰ ਵਿਸਾਰਿਆ ਹੋਇਆ ਹੈ ਤੇ ਵਿਕਾਸ ਪੱਖੋ ਅਣਗੋਲਿਆ ਹੈ । ਇਸ ਮੋਕੇ ਸ. ਦਰਸਨ ਸਿੰਘ, ਗੁਰਚਰਨ ਸਿੰਘ, ਬਲਵੰਤ ਸਿੰਘ, ਕੁਲਵੰਤ ਸਿੰਘ , ਪਰਮਜੀਤ ਸਿੰਘ , ਮਿੰਟੂ ਬਾਜਵਾ , ਪ੍ਰਸ਼ੋਤਮ ਲਾਲ ਹੰਸ ਪ੍ਰਧਾਨ ਜਿਲਾ ਵਪਾਰ ਸੈਲ, ਕੁੰਵਰਪ੍ਰਤਾਪ ਸਿੰਘ, ਦੇਸ ਰਾਜ, ਬਲਵਿੰਦਰ ਭੱਟੀਆ, ਸਤਪਾਲ ਸਿੰਘ,ਆਦਿ ਪਿੰਡ ਵਾਸੀ ਹਾਜਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone