Last UPDATE: January 30, 2017 at 10:21 am

ਫਤਿਹ ਬਾਜਵਾ ਦੇ ਹੱਕ ਵਿਚ ਕਾਂਗਰਸੀ ਵਰਕਰਾ ਵਲੋਂ ਕੱਢਿਆ ਗਿਆ ਰੋਡ ਸੋਅ ।

2017-01-30_20.49.24

ਗੁਰਦਾਸਪੁਰ ,ਕਾਦੀਆ 30 ਜਨਵਰੀ (ਦਵਿੰਦਰ ਸਿੰਘ ਕਾਹਲੋ) ਵਿਧਾਨ ਸਭਾ ਹਲਕਾ ਕਾਦੀਆਂ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਦੇ ਹੱਕ ਵਿੱਚ ਕਾਂਗਰਸ ਪਾਰਟੀ ਦੇ ਜਿਲਾ ਵਪਾਰ ਸੈਲ ਪ੍ਰਧਾਨ ਪ੍ਰਸ਼ੋਤਮ ਲਾਲ ਹੰਸ ਦੀ ਅਗਵਾਈ ਹੇਠ ਕਾਂਗਰਸੀ ਵਰਕਰਾ ਵਲੋਂ ਰੋਡ ਸੋਅ ਕੱਢਿਆ ਗਿਆ । ਜਿਸ ਵਿਚ ਫਤਿਹਜੰਗ ਸਿੰਘ ਬਾਜਵਾ ਦੇ ਬੇਟੇ ਕੰਵਰਪ੍ਰਤਾਪ ਸਿੰਘ ਬਾਜਵਾ ਤੇ ਅਰਜੁਨ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ । ਇਹ ਰੋਡ ਸ਼ੋਅ ਬਾਜਵਾ ਹਾਊਸ ਤੋ ਸ਼ੂਰੂ ਹੋ ਕੇ ਭਗਤ ਸਿੰਘ ਚੋਂਕ, ਬੁੱਟਰ ਚੋਂਕ , ਪ੍ਰਭਾਕਰ ਚੋਂਕ ਤੇ ਬਜਾਰ ਵਿੱਚੋ ਹੁੰਦਿਆ ਹੋਇਆਂ ਵਾਪਸੀ ਬਾਜਵਾ ਹਾਉਸ ਵਿਖੇ ਸਪੰਨ ਹੋਇਆ । ਇਸ ਸਮੇ ਕਾਂਗਰਸੀ ਵਰਕਰਾ ਨੇ ਫਤਿਹਜੰਗ ਸਿੰਘ ਬਾਜਵਾ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ । ਇਸ ਮੋਕੇ ਕਾਂਗਰਸੀ ਵਰਕਰਾਂ ਵਿੱਚ ਪ੍ਰਸ਼ੋਤਮ ਲਾਲ ਹੰਸ, ਹੈਪੀ ਖਾਲਸਾ , ਜੱਗੀ ਤੁਗਲਵਾਲ, ਹਰਮਿੰਦਰ ਸਿੰਘ ਚੀਮਾ, ਠਾਕੁਰ ਸਤਵਿੰਦਰ ਸਿੰਘ, ਗੁਰਦੇਵ ਸਿੰਘ ਬਸਰਾਵਾਂ , ਪ੍ਰਿੰਸ ਕਾਲਾ ਬਾਲਾ, ਗੁਰਬਾਜ ਸਿੰਘ ਬਾਜਵਾ, ਰਾਜੂ ਨਾਥਪੁਰੀਆ , ਰਾਣਾ ਕਾਹਲਵਾਂ , ਰੋਬਿਨ ਸਿੰਘ ਨਾਥਪੁਰ, ਸਾਜਨ ਖੋਸਲਾ, ਪਵਨ ਕੁਮਾਰ, ਅਜੈ ਕੁਮਾਰ, ਹਨੀ ਸਿੰਘ, ਸੁਖਦੇਵ ਰਿਆੜ, ਸਨੀ ਨਾਥਪੁਰ ਸਮੇਤ ਸੈਕੜੇ ਕਾਂਗਰਸੀ ਵਰਕਰ ਹਾਜਰ ਸਨ ।

Leave a Reply

Your email address will not be published. Required fields are marked *

Recent Comments

    Categories