Last UPDATE: March 11, 2017 at 11:12 pm

ਫਤਿਹਜੰਗ ਸਿੰਘ ਬਾਜਵਾ ਦਾ ਕਾਦੀਆ ਸ਼ਹਿਰ ਚ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ।

_20170312_085602 2017-03-11_20.46.16 2017-03-12_09.00.08

ਗੁਰਦਾਸਪੁਰ,ਕਾਦੀਆ 11 ਮਾਰਚ(ਦਵਿੰਦਰ ਸਿੰਘ ਕਾਹਲੋ) ਅੱਜ ਪੰਜਾਬ ਵਿਧਾਨ ਸਭਾ ਚੋਣਾ ਦੇ ਆਏ ਨਤੀਜਿਆ ਵਿੱਚ ਕਾਗਰਸ ਪਾਰਟੀ ਦੀ ਬੰਪਰ ਜਿੱਤ ਤੇ ਦੱਸ ਸਾਲ ਤੋ ਬਾਅਦ ਸੱਤਾ ਵਿੱਚ ਮੁੜ ਵਾਪਸੀ ਨਾਲ ਜਿੱਥੇ ਕਾਗਰਸ ਪਾਰਟੀ ਦੇ ਸਮੂਹ ਵਰਕਰ ਬਾਗੋ ਬਾਗ ਹੋਏ ਹਨ ਉਥੇ ਕਾਗਰਸ ਪਾਰਟੀ ਦੇ ਨਵੇ ਚੁਣੇ ਵਿਧਾਇਕਾ ਦਾ ਆਪੋ ਆਪਣੇ ਹਲਕਿਆ ਵਿੱਚ ਜਿੱਤ ਤੋ ਬਾਅਦ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਵਿਧਾਨ ਸਭਾ ਹਲਕਾ ਕਾਦੀਆ ਤੋ ਕਾਗਰਸ ਪਾਰਟੀ ਦੇ ਚੁਣੇ ਗਏ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦਾ ਕਾਦੀਆ ਪਹੁੰਚਣ ਤੇ ਸਮਰਥਕਾ ਤੇ ਕਾਦੀਆ ਵਾਸੀਆ ਨੇ ਸ਼ਾਨਦਾਰ ਸਵਾਗਤ ਕੀਤਾ । ਰਾਜ ਸਭਾ ਮੈਬਰ ਸ. ਪਰਤਾਪ ਸਿੰਘ ਬਾਜਵਾ ਤੇ ਫਤਿਹਜੰਗ ਸਿੰਘ ਬਾਜਵਾ ਸਮੇਤ ਪਰਿਵਾਰ ਨੂੰ ਜਿੱਥੇ ਵਧਾਈਆ ਦੇਣ ਵਾਲਿਆ ਦੀ ਭੀੜ ਜੁੜੀ ਹੋਈ ਸੀ ਉਥੇ ਜਿਉ ਹੀ ਬਾਜਵਾ ਭਰਾ ਜਿੱਤ ਉਪਰੰਤ ਕਾਦੀਆ ਵਿਖੇ ਬਾਜਵਾ ਹਾਊਸ ਵਿੱਚ ਪੁੱਜੇ ਲੋਕਾ ਫੁੱਲ ਮਾਲਾਵਾ ਤੇ ਫੁੱਲਾ ਦੀ ਵਰਖਾ ਕਰਕੇ ਭਰਵਾ ਸਵਾਗਤ ਕੀਤਾ ਪੰਜਾਬ ਅੰਦਰ ਹੂੰਜਾ ਫੇਰ ਜਿੱਤ ਤੇ ਕਾਗਰਸੀ ਵਰਕਰਾ ਦਾ ਜੋਸ਼ ਵੇਖਣ ਯੋਗ ਸੀ । ਫਤਿਹ ਜੰਗ ਸਿੰਘ ਬਾਜਵਾ ਜਿੱਤ ਉਪਰੰਤ ਬਾਜਵਾ ਹਾਊਸ ਵਿਖੇ ਪਹੁੰਚਣ ਤੋ ਪਹਿਲਾ ਘਰ ਦੇ ਨਜਦੀਕ ਗੁਰਦੁਆਰਾ ਤੇਗ ਬਹਾਦਰ ਸਾਹਿਬ ਵਿਚ ਨਤਮਸਤਕ ਹੋਏ ਤੇ ਬਾਜਵਾ ਫਾਰਮ ਹਾਉਸ ਤੇ ਪਹੁੰਚ ਕੇ ਸਵਰਗੀ ਸਤਨਾਮ ਸਿੰਘ ਬਾਜਵਾ ਦੇ ਸਮਾਰਕ ਤੇ ਵੀ ਪਰਿਵਾਰ ਸਮੇਤ ਪਹੁੰਚੇ ਤੇ ਨਤਮਸਤਕ ਹੋਏ । ਇਸ ਮੋਕੇ ਉਹਨਾ ਕਿਹਾ ਕਿ ਹਲਕਾ ਕਾਦੀਆ ਦੇ ਸਮੂਹ ਵਰਕਰਾ ਸਮਰਥਕਾ ਦਾ ਹਮੇਸਾ ਰਿਣੀ ਰਹਾਗਾ ਉਹਨਾ ਹੋਰ ਕਿਹਾ ਕਿ  ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਨ ਜਾ ਰਹੀ ਹੈ ਲੋਕਾ ਵਲੋ ਅਕਾਲੀ ਭਾਜਪਾ ਗੱਠਜੋੜ ਦੀਆ ਮਾੜੀਆ ਨੀਤੀਆ ਖਿਲਾਫ ਵੋਟ ਦੇ ਕੇ ਆਪਣੇ ਵੋਟ ਦਾ ਸਹੀ ਇਸਤੇਮਾਲ ਕੀਤਾ ਹੈ ਉਹਨਾ ਕਿਹਾ ਕਿ ਇਹ ਜਿੱਤ ਆਮ ਲੋਕਾ ਦੀ ਜਿੱਤ ਹੈ ਇਸ ਦੋਰਾਨ ਉਹਨਾ ਕਿਹਾ ਕਿ ਹੁਣ ਕਾਗਰਸ ਪਾਰਟੀ ਵਲੋ ਕੀਤੇ ਗਏ ਇਕ -ਇਕ ਵਾਧੇ ਨੂੰ ਪੂਰਾ ਕੀਤਾ ਜਾਵੇਗਾ । ਇਸ ਸਮੇ ਕਾਗਰਸੀ ਵਰਕਰਾ ਵਿਚ ਭਾਰੀ ਜੋਸ਼ ਵੇਖਣ ਨੂੰ ਮਿਲਿਆ ਅਤੇ ਜਿਥੇ ਸਹਿਰ ਅੰਦਰ ਪਹੁੰਚਣ ਤੇ ਕਾਗਰਸੀ ਵਰਕਰਾ ਨੇ ਆਤਿਸ਼ਬਾਜੀ ਚਲਾ ਕੇ ਤੇ ਭੰਗੜੇ ਪਾ ਕੇ ਫੁਲਾ ਦੀ ਵਰਖਾ ਕਰਕੇ ਪੂਰੀ ਗਰਮਜੋਸ਼ੀ ਨਾਲ  ਫਤਿਹਜੰਗ ਸਿੰਘ ਬਾਜਵਾ ਪਰਤਾਪ ਸਿੰਘ ਬਾਜਵਾ ਤੇ ਸਮੂਹ ਪਰਿਵਾਰ ਦਾ ਸਾਨਦਾਰ ਸਵਾਗਤ ਕੀਤਾ ਇਸ ਮੋਕੇ ਪਰਤਾਪ ਸਿੰਘ ਬਾਜਵਾ ਨੇ  ਸਮੂਹ ਕਾਗਰਸੀ ਵਰਕਰਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਕਾਗਰਸ ਸਰਕਾਰ ਵਿੱਚ ਹਰ ਵਰਗ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਅਤੇ ਵਿਧਾਨ ਸਭਾ ਹਲਕਾ ਕਾਦੀਆ ਦੇ ਰੁਕੇ ਹੋਏ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ । ਇਸ ਮੋਕੇ ਰਾਜ ਸਭਾ ਮੈਬਰ ਪਰਤਾਪ ਸਿੰਘ ਬਾਜਵਾ , ਵਿਧਾਇਕ ਫਤਿਹਜੰਗ ਸਿੰਘ ਬਾਜਵਾ , ਸ੍ਰੀ ਮਤੀ ਪ੍ਰੀਤ ਬਾਜਵਾ , ਸ੍ਰੀ ਮਤੀ ਚਰਨਜੀਤ ਕੌਰ ਬਾਜਵਾ , ਅਰਜਨ ਪਰਤਾਪ ਸਿੰਘ ਬਾਜਵਾ , ਕੰਵਰਪ੍ਰਤਾਪ ਸਿੰਘ ਬਾਜਵਾ ,ਬਿਕਰਮਪ੍ਰਤਾਪ ਸਿੰਘ ਬਾਜਵਾ ਪਰਿਵਾਰਕ ਮੈਬਰਾ ਤੋ ਇਲਾਵਾ   ਅਤੇ ਹੋਰ ਵਰਕਰਾ ਵਿੱਚ ਮਨੋਹਰ ਲਾਲ ਸਰਮਾ , ਬਲਦੀਸ ਸਿੰਘ ਤੂਰ  , ਸੁੱਚਾ ਸਿੰਘ ਜੋਹਲ, ਪਰਸ਼ੋਤਮ ਲਾਲ  ਹੰਸ , ਸੁਖਵਿੰਦਰਪਾਲ ਸਿੰਘ ਸੁੱਖ, ਐਡਵੋਕੇਟ ਦਲਵਿੰਦਰਜੀਤ ਸਿੰਘ ਖਹਿਰਾ, ਕਰਨਬੀਰ ਸਿੰਘ ਤੁਗਲਵਾਲ , ਹਰਮਿੰਦਰ ਸਿੰਘ ਚੀਮਾ , ਅਜੈਪਾਲ ਸਿੰਘ , ਰਿੱਕੀ ਅਬਰੋਲ, ਜਸਬੀਰ ਸਿੰਘ ਢੀਡਸਾ , ਸਰਬਜੀਤ ਸਿੰਘ , ਸੁਬੇਗ ਸਿੰਘ , ਹਰਪ੍ਰੀਤ ਸਿੰਘ , ਸੁਖਪਾਲ ਸਿੰਘ , ਸੁਰਿੰਦਰਪੱਪੀ ਸਰਮਾ , ਲਖਵਿੰਦਰ ਸਿੰਘ , ਭੁਪਿੰਦਰ ਸਿੰਘ ਵਿੱਟੀ ,ਪ੍ਰਭਜੀਤ ਸਿੰਘ, ਸਮੇਤ ਕਾਗਰਸੀ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone