Last UPDATE: July 5, 2017 at 10:24 am

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਪਦਉਨਤੀਆਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦਾ ਫੈਸਲਾ

*ਸਿੱਖਿਆ ਵਿਭਾਗ ਸਾਲ ਵਿੱਚ ਦੋ ਵਾਰ ਕਰੇਗਾ ਡੀ.ਪੀ.ਸੀ.: ਅਰੁਨਾ ਚੌਧਰੀ*

• ਹਰ ਡੀ.ਪੀ.ਸੀ. ਆਉਂਦੇ ਛੇ ਮਹੀਨਿਆਂ ਦੀਆਂ ਖਾਲੀ ਪੋਸਟਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇਗੀ

• ਵਿਭਾਗ ਕਿਸੇ ਵੀ ਅਧਿਆਪਕ ਤੋਂ ਕੇਸ ਨਹੀਂ ਮੰਗੇਗਾ, ਸਬੰਧਤ ਅਧਿਕਾਰੀ ਖੁਦ ਰੱਖੇਗਾ ਰਿਕਾਰਡ ਮੇਨਟੇਨ

• ਹਰ ਡੀ.ਪੀ.ਸੀ. ਤੋਂ ਪਹਿਲਾਂ ਸੀਨੀਅਰਤਾ ਸੂਚੀ ਹੋਵੇਗੀ ਅੱਪਡੇਟ

ਚੰਡੀਗੜ•, 5 ਜੁਲਾਈ (ANS)ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਪਦਉਨਤੀਆਂ ਦੀ ਖੜੋਤ ਨੂੰ ਖਤਮ ਕਰਨ ਲਈ ਇਕ ਅਹਿਮ ਫੈਸਲਾ ਕਰਦਿਆਂ ਸਾਲ ਵਿੱਚ ਦੋ ਵਾਰ ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਦੀ ਮੀਟਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਨਾਲ ਪਦਉਨਤੀ ਦੇ ਯੋਗ ਅਧਿਆਪਕ ਨਿਰਧਾਰਤ ਸਮੇਂ ਅੰਦਰ ਪਦਉਨਤ ਹੋਣਗੇ। ਇਹ ਖੁਲਾਸਾ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਕੀਤਾ।

ਸ੍ਰੀਮਤੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀਆਂ ਹਦਾਇਤਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ ਜਿਨ•ਾਂ ਦਾ ਮਕਸਦ ਵਿਭਾਗ ਦੇ ਕੰਮਕਾਜ ਨੂੰ ਸੁਖਾਲਾ ਬਣਾਉਣਾ ਅਤੇ ਮਿਆਰੀ ਸਿੱਖਿਆ ਦੇ ਟੀਚਿਆਂ ਨੂੰ ਹਾਸਲ ਕਰਨਾ ਹੈ। ਉਨ•ਾਂ ਕਿਹਾ ਕਿ ਵਿਭਾਗ ਵਿੱਚ ਅਧਿਆਪਕਾਂ ਦੀਆਂ ਤਰੱਕੀਆਂ ਦੀ ਖੜੋਤ ਖਤਮ ਕਰਨ ਅਤੇ ਅਧਿਆਪਕਾਂ ਵੱਲੋਂ ਖੁਦ ਵਾਰ-ਵਾਰ ਪਦਉਨਤੀ ਲਈ ਕੇਸ ਭੇਜਣ ਦੀ ਪ੍ਰਥਾ ਨੂੰ ਖਤਮ ਕਰਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਵਿਭਾਗ ਹਰ ਸਾਲ ਦੋ ਵਾਰ ਡੀ.ਪੀ.ਸੀ. ਕਰੇਗਾ ਅਤੇ ਸਬੰਧਤ ਜ਼ਿੰਮੇਵਾਰ ਅਧਿਕਾਰੀ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਅਧਿਆਪਕਾਂ ਦੇ ਰਿਕਾਰਡ ਨੂੰ ਮੇਨਟੇਨ ਕਰਨਗੇ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਹਰ ਛੇ ਮਹੀਨਿਆਂ ਬਾਅਦ ਹੋਣ ਵਾਲੀ ਡੀ.ਪੀ.ਸੀ. ਵਿੱਚ ਆਉਂਦੇ ਛੇ ਮਹੀਨਿਆਂ ਵਿੱਚ ਖਾਲੀ ਹੋਣ ਵਾਲੀਆਂ ਪੋਸਟਾਂ ਨੂੰ ਵੀ ਧਿਆਨ ਵਿੱਚ ਰੱਖਦਿਆਂ ਅਧਿਆਪਕਾਂ ਦੀ ਪਦਉਨਤੀ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਅਧਿਆਪਕਾਂ ਦੀ ਸੀਨੀਅਰਤਾ ਸੂਚੀ ਨਾਲ ਸਬੰਧਤ ਕਈ ਮਾਮਲੇ ਅਕਸਰ ਲਟਕਦੇ ਰਹਿੰਦੇ ਹਨ ਅਤੇ ਹੁਣ ਇਸ ਮਾਮਲੇ ਨੂੰ ਪੱਕੇ ਤੌਰ ‘ਤੇ ਹੱਲ ਕਰਨ ਦੇ ਮਕਸਦ ਤਹਿਤ ਹਰ ਡੀ.ਪੀ.ਸੀ. ਤੋਂ ਪਹਿਲਾਂ ਸੀਨੀਅਰਤਾ ਸੂਚੀ ਨੂੰ ਅੱਪਡੇਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਹੁਣ ਸਬੰਧਤ ਜ਼ਿੰਮੇਵਾਰ ਅਧਿਕਾਰੀ ਸੀਨੀਅਰਤਾ ਸੂਚੀ ਨੂੰ ਅੱਪਡੇਟ ਕਰੇਗਾ ਅਤੇ ਹਰ ਛੇ ਮਹੀਨਿਆਂ ਬਾਅਦ ਡੀ.ਪੀ.ਸੀ. ਕਰ ਕੇ ਖਾਲੀ ਪੋਸਟਾਂ ਨੂੰ ਧਿਆਨ ਵਿੱਚ ਰੱਖ ਕੇ ਯੋਗ ਅਧਿਆਪਕਾਂ ਦੀ ਪਦਉਨਤੀ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਇਸ ਫੈਸਲੇ ਨਾਲ ਜਿੱਥੇ ਅਧਿਆਪਕਾਂ ਦੀ ਪਦਉਨਤੀਆਂ ਦੀ ਖੜੋਤ ਖਤਮ ਹੋਵੇਗੀ ਉਥੇ ਹਰ ਵਾਰ ਅਧਿਆਪਕਾਂ ਵੱਲੋਂ ਡੀ.ਪੀ.ਸੀ. ਖੁਦ ਕੇਸ ਭੇਜਣ ਲਈ ਕੇਸ ਤਿਆਰ ਕਰਨ ਦੀ ਖੱਜਲ-ਖੁਆਰੀ ਵੀ ਖਤਮ ਹੋਵੇਗੀ। ਇਸ ਨਾਲ ਸੀਨੀਅਰਤਾ ਸਬੰਧੀ ਮਾਮਲਾ ਵੀ ਪੱਕੇ ਤੌਰ ‘ਤੇ ਹੱਲ ਹੋ ਜਾਵੇਗਾ।
—–

Leave a Reply

Your email address will not be published. Required fields are marked *

Recent Comments

    Categories