Last UPDATE: January 7, 2017 at 8:40 am

ਪੰਜਾਬ ਵਿੱਚ ਕੈਂਸਰ ਦਰ ਪੂਰੇ ਭਾਰਤ ਚੋਂ ਸੱਭ ਤੋਂ ਵੱਧ: ਡਾ. ਤਨਵੀਰ

ਡਾ. ਤਨਵੀਰ ਹੋਮਿੳਪੈਥੀ ਸੈਂਟਰ ਦੇ ਉਦਘਾਟਨ ਮੌਕੇ ਹੋਇਆ ਸੈਮੀਨਾਰ;

ਮਾਲੇਰਕੋਟਲਾ: ਹਮਿਉਪੈਥੀ ਦੀਆਂ ਤਿੰਨ ਐਮ ਡੀ ਪ੍ਰਾਪਤ ਪੰਜਾਬ ਦੇ ਪਹਿਲੇ ਅਤੇ ਵਿਸ਼ਵ ਦੇ ਦੂਜੇ ਸੱਭ ਤੋਂ ਵੱਡੇ ਹੋਮਿਉਪੈਥ ਮਾਹਰ ਅਤੇ ਪਿਛਲੇ ਦੋ ਦਹਾਕਿਆਂ ਤੋਂ ਹੋਮਿਉਪੈਥੀ ਵਿਧੀ ਰਾਹੀਂ ਵੱਖ ਵੱਖ ਬਿਮਾਰੀਆਂ ਸਮੇਤ ਕੈਂਸਰ , ਕਾਲਾ ਪੀਲੀਆ ਨਾਲ ਪੀੜਤ ਸੈਂਕੜੇ ਲਾਇਲਾਜ ਮਰੀਜਾਂ ਦਾ ਸਫਲਤਾ ਪੂਰਵਕ ਇਲਾਜ ਦਾ ਦਾਅਵਾ ਕਰਨ ਵਾਲੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿਧੀ ਪ੍ਰਾਪਤ ਡਾ. ਸਈਅਦ ਤਨਵੀਰ ਹੁਸੈਨ ਵਲੋਂ ਗਰੇਵਾਲ ਚੌਂਕ ਦੇ ਨੇੜੇ ਵੱਡ ਅਕਾਰੀ ਇਮਾਰਤ ਵਿੱਚ ਮਲਟੀ-ਸਰਵਿਜ ਅਧਾਰਿਤ ਡਾ.ਤਨਵੀਰ ਹੋਮਿਉਪੈਥੀ ਕੈਂਸਰ ਹਸਪਤਾਲ ਦਾ ਉਦਘਾਟਨ ਇੱਕ ਸਮਾਗਮ ਕਰਕੇ ਕੀਤਾ ਗਿਆ।

ਹਸਪਤਾਲ ਦਾ ਉਦਘਾਟਨ ਡਾ. ਤਨਵੀਰ ਦੇ ਪਿਤਾ ਜਨਾਬ ਹਮੀਦ ਹੁਸੈਨ ਅਤੇ ਮਾਤਾ ਹਮੀਦਾ ਬੇਗਮ ਵਲੋਂ ਰਿਬਨ ਕੱਟਕੇ ਕੀਤਾ ਗਿਆ।

ਇਸ ਮੌਕੇ ਹੋਮਿਉਪੈਥੀ ਪ੍ਰਬੰਧ ਸਬੰਧੀ ਇੱਕ ਸੈਮੀਨਾਰ ਵੀ ਕੀਤਾ ਗਿਆ, ਇਸ ਮੌਕੇ ਮੁੱਖ ਮਹਿਮਾਨ ਦੇੇ ਰੂਪ ਵਿੱਚ ਸ਼ਾਮਲ ਹੋਏ ਡਾ . ਰਵਿੰਦਰ ਕੋਛੜ, ਡੀਨ, ਲਾਰਡ ਮਹਾਂਵੀਰ ਹੋਮਿੳਪੈਥੀ ਮੈਡੀਕਲ ਕਾਲਜ, ਲੁਧਿਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੋਮਿਉਪੈਥੀ ਪ੍ਰਬੰਧ ਰਾਹੀਂ ਹਰੇਕ ਬਿਮਾਰੀ ਦਾ ਇਲਾਜ ਸੰਭਵ ਹੈ, ਹੋਮਿਉਪੈਥੀ ਵਿਧੀ ਬਿਮਾਰੀ ਦੀ ਥਾਂ ਸਰੀਰ ਦਾ ਇਲਾਜ ਕਰਦੀ ਹੈ, ਕਈ ਅਜਿਹੀਆਂ ਬਿਮਾਰੀਆਂ ਜਿਹੜੀਆਂ ਹਾਲੇ ਮੁੱਢਲੀ ਸਟੇਜ ਵਿੱਚ ਹੀ ਹੁੰਦੀਆਂ ਹਨ, ਦਾ ਵੀ ਇਲਾਜ ਕੀਤਾ ਜਾ ਸਕਦਾ ਹੈ।

ਇਸ ਮੌਕੇ ਡਾ. ਸਈਅਦ ਤਨਵੀਰ ਹੁਸੈਣ ਨੇ ਸੰਬੋਧਣ ਕਰਦਿਆਂ ਕਿਹਾ ਕਿ ਭਾਰਤ ਵਿੱਚ ਰੋਜਾਨਾ ਔਸਤ 3000 ਵਿਆਕਤੀ  ਕੈਂਸਰ ਨਾਲ ਪੀੜਤ ਹੋ ਰਹੇ ਹਨ, ਅਤੇ 1300 ਮਰੀਜਾਂ ਦੀ ਮੌਤ ਪ੍ਰਤੀ ਦਿਨ ਵਾਪਰ ਰਹੀ ਹੈ, ਪੰਜਾਬ ਵਿੱਚ ਹਰੇਕ 1 ਲੱਖ ਅਬਾਦੀ ਪਿਛੇ 140 ਵਿਆਕਤੀ ਕੈਂਸਰ ਨਾਲ ਪੀੜਤ ਹਨ, ਜਦਕਿ ਭਾਰਤ ਵਿੱਚ 85 ਵਿਆਕਤੀ ਪ੍ਰਤੀ ਇੱਕ ਲੱਖ ਅਬਾਦੀ ਕੈਂਸਰ ਮਰੀਜ ਹਨ। ਪੰਜਾਬ ਇਸ ਵੇਲੇ ਬੜੀ ਤੇਜੀ ਨਾਲ ਕੈਂਸਰ ਨਾਲ ਪੀੜਤ ਹੋ ਰਿਹਾ ਹੈ, ਇਸ ਦਾ ਕਾਰਣ ਬੇਲੋੜੇ ਰਸਾਇਣਾ ਦੀ ਖੇਤੀ ਵਿੱਚ ਵਰਤੋਂ, ਪੈਸਟੀਸਾਇਡ ਆਦਿ ਹਨ। ਮਨੁੱਖ ਦੁਆਰਾ ਵਾਤਾਵਰਨ ਪ੍ਰਤੀ ਅਵੇਸਲਾਪਨ ਪੂਰੇ ਵਿਸ਼ਵ ਨੂੰ ਤਬਾਹੀ ਵੱਲ ਲਿਜਾ ਹੈ। ਇਸ ਲਈ ਸਾਨੂੰ ਕੁਦਰਤੀ ਇਲਾਜ ਪ੍ਰਨਾਲੀ ਵੱਲ ਮੁੜਣ ਦੀ ਜਰੂਰਤ ਹੈ।

ਉਹਨਾਂ ਅੱਗੇ ਕਿਹਾ ਕਿ ਹਮਿਉਪੈਥੀ ਇਲਾਜ ਪ੍ਰਨਾਲੀ ਪੂਰੀ ਤਰਾਂ ਨਾਲ ਸਰੱਖਿਅਤ ਪ੍ਰਨਾਲੀ ਹੈ, ਇਸ ਨੂੰ ਦੂਜੀਆਂ ਇਲਾਜ ਪ੍ਰਨਾਲੀਆਂ ਦੇ ਨਾਲ ਵੀ ਵਰਤੌ ੱਿਵਚ ਲਿਆਂਦਾ ਜਾ ਸਕਦਾ ਹੈ।

ਇਸ ਮੌਕੇ ਸੈਮੀਨਾਰ ਨੂੰ ਹੋਰਨਾਂ ਤੋਂ ਬਿਨਾਂ ਪ੍ਰੌ. ਮਨਜੂਰ ਹਸਨ, ਸਕੱਤਰ, ਉਰਦੂ ਅਕੈਡਮੀ, ਡਾ. ਮਜੀਦ ਅਜਾਦ, ਚੇਅਰਮੈਨ, ਅਜਾਦ ਫਾਉਂਡੇਸ਼ਨ,  ਅਮ੍ਰਿਤਸਰ ਤੋਂ ਆਏ ਡਾ. ਰਨਵੀਰ ਸਿੰਘ ਜੋਸ਼ਨ ,ਲੈਕਚਰਾਰ ਮੁਹੰਮਦ ਅਨਵਰ,  ਡਾ. ਸਤੀਸ਼ ਕਪੂਰ, ਡਾ. ਸਈਅਦ ਹਮੀਦ , ਡਾ. ਸੰਪੂਰਨ ਸਿੰਘ ਟੱਲੇਵਾਲ, ਅਦਿ ਨੇ ਵੀ ਸੰਬੋਧਣ ਕੀਤਾ।ਸੈਮੀਨਾਰ ਵਿੱਚ ਸਟੇਜ ਸੰਚਾਲਣ ਦੀ ਭੂਮਿਕਾ ਡਾ. ਮੁਹੰਮਦ ਰਫੀ, ਏ.ਡੀ.ਪੀ.ਆਈ ਨੇ ਬਾਖੂਬੀ ਨਿਭਾਈ।

ਸਮਾਗਮ ਵਿੱਚ ਡਾ, ਜੀ.ਐਸ.ਗਰੇਵਾਲ, ਡਾ, ਮੁਹੰਮਦ ਇਕਬਾਲ, ਡਾ, ਰੁਸਤਮ ਅਲੀ, ਡਾ. ਨਦੀਮ ਅਹਿਮਦ,ਡਾ, ਜੀ.ਐਸ.ਸੋਢੀ, ਐਡਵੋਕੇਟ ਅਜੇ ਸ਼ਰਮਾ , ਇਸਮਾਇਲ ਏਸ਼ੀਆ, ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।

 

 

 

 

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone