Last UPDATE: August 17, 2016 at 10:59 pm

ਪੰਜਾਬ ਵਿਰੋਧੀ ਹੈ ਮੋਦੀ ਸਰਕਾਰ ਦਾ ਫ਼ੈਸਲਾ, ਤੁਰੰਤ ਅਸਤੀਫ਼ਾ ਦੇਣ ਬਾਦਲ: ਭਗਵੰਤ ਮਾਨ

 

ਚੰਡੀਗੜ, 18 ਅਗਸਤ (  ANS  ): ਅਕਾਲੀ ਦਲ (ਬਾਦਲ) ਦੇ ਸਮਰਥਨ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਦਹਾਕਿਆਂ ਪੁਰਾਣੀ ਰਵਾਇਤ ਤੋੜ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ ਲਈ ਨਵਾਂ ਪ੍ਰਸ਼ਾਸਕ ਨਿਯੁਕਤ ਕਰਨ ਦੇ ਫ਼ੈਸਲੇ ਦਾ ਆਮ ਆਦਮੀ ਪਾਰਟੀ (ਆਪ) ਨੇ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਚੰਡੀਗੜ ਨੂੰ ਪੂਰੀ ਤਰ ਪੰਜਾਬ ਤੋਂ ਖੋਹ ਲੈਣ ਵਾਲਾ ਪੰਜਾਬ ਵਿਰੋਧੀ ਫ਼ੈਸਲਾ ਕਰਾਰ ਦਿੱਤਾ ਹੈ।

 

ਬੁੱਧਵਾਰ ਨੂੰ ‘ਆਪ’ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਚੰਡੀਗੜ ਉੱਤੇ ਪੰਜਾਬ ਦਾ ਥੋੜਾ-ਬਹੁਤ ਬਚਿਆ ਹੱਕ ਵੀ ਖੋਹ ਲਿਆ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੀ ਗੱਠਜੋੜ ਸਰਕਾਰ ਦਾ ਅਹਿਮ ਹਿੱਸਾ ਹੈ, ਇਸ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਗਿਆ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਕਾਇਮ ਰਹਿਣ। ਪ੍ਰਕਾਸ਼ ਸਿੰਘ ਬਾਦਲ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਭਾਜਪਾ ਨਾਲੋਂ ਗੱਠਜੋੜ ਤੋੜ ਕੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਵਾਪਸ ਸੱਦਣਾ ਚਾਹੀਦਾ ਹੈ।

 

ਭਗਵੰਤ ਮਾਨ ਨੇ ਕਿਹਾ ਕਿ ਬਾਦਲ ਸਰਕਾਰ ਨੇ ਸੱਤਾ ਲਈ ਨਰਿੰਦਰ ਮੋਦੀ ਸਰਕਾਰ ਸਾਹਮਣੇ ਗੋਡੇ ਟੇਕ ਦਿੱਤੇ ਹਨ। ਮਾਨ ਨੇ ਕਿਹਾ,”ਬਾਦਲਾਂ ਨੇ ਖ਼ੁਦ ਤਾਂ ਮੁੱਲਾਂਪੁਰ ‘ਚ ਆਪਣਾ ਪ੍ਰਾਈਵੇਟ ਚੰਡੀਗੜ ਵਸਾ ਲਿਆ ਹੈ। ਅਰਬਾਂ ਰੁਪਏ ਦੀ ਲੁੱਟ ਦੀ ਕਮਾਈ ਨੂੰ ਨਿਊ ਚੰਡੀਗੜ ਵਿੱਚ ਨਾਮੀ-ਬੇਨਾਮੀ ਜਾਇਦਾਦ ਵਿੱਚ ਲਾ ਦਿੱਤਾ ਹੈ। ਸੈਵਨ-ਸਟਾਰ ਹੋਟਲ ਬਣਾ ਲਏ ਹਨ। ਪਰ ਇਸ ਲਈ ਪੰਜਾਬ ਦੀ ਆਨ ਤੇ ਸ਼ਾਨ ਚੰਡੀਗੜ ਨੂੰ ਕੁਰਬਾਨ ਕਰ ਦਿੱਤਾ ਹੈ।”

 

ਭਗਵੰਤ ਮਾਨ ਨੇ ਬਾਦਲ ਤੋਂ ਪੁੱਛਿਆ ਕਿ ਜਦੋਂ ਨਰੇਂਦਰ ਮੋਦੀ ਸਰਕਾਰ ਪੰਜਾਬ ਵਿਰੋਧੀ ਫ਼ੈਸਲਾ ਲੈ ਰਹੀ ਸੀ, ਤਦ ਬਾਦਲ ਸਰਕਾਰ ਅਤੇ ਉਨ ਦੀ ਨੂੰਹ ਹਰਸਿਮਰਤ ਕੌਰ ਬਾਦਲ ਕੀ ਕਰ ਰਹੀ ਸੀ? ਭਗਵੰਤ ਮਾਨ ਨੇ ਕਿਹਾ ਕਿ ਅਕਾਲ ਦਲ ਦੀ ਹਮਾਇਤ ਵਾਲੀ ਭਾਜਪਾ ਸਰਕਾਰ ਨੇ ਪੰਜਾਬ ਵਿਰੋਧੀ ਫ਼ੈਸਲਾ ਲੈਣ ਵਿੱਚ ਕਾਂਗਸ ਨੂੰ ਵੀ ਮਾਤ ਦੇ ਦਿੱਤੀ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੋਦੀ ਸਰਕਾਰ ਦੇ ਇਸ ਪੰਜਾਬ ਵਿਰੋਧੀ ਫ਼ੈਸਲੇ ਦਾ ਸੜਕ ਤੋਂ ਸੰਸਦ ਤੱਕ ਵਿਰੋਧ ਕਰੇਗੀ।

Leave a Reply

Your email address will not be published. Required fields are marked *

Recent Comments

    Categories