Last UPDATE: July 16, 2017 at 10:07 pm

ਪੰਜਾਬ ਵਿਚ ਲਾਲ ਬੱਤੀ ਦੀ ਥਾਂ ਲੈ ਰਿਹਾ ਹੂਟਰ ਕਲਚਰ ਮੰਦਭਾਗਾ-ਚਾਹਲ

ਜਲੰਧਰ (ANS)-ਪੰਜਾਬ ਵਿਚ ਲਾਲ ਬੱਤੀ ਕਲਚਰ ਲਗਭਗ ਜਿਥੇ ਖਤਮ ਹੋ ਗਿਆ ਹੈ ਉਥੇ ਇਸ ਦੀ ਥਾਂ ਹੁਣ ਹੂਟਰ ਕਲਚਰ ਨੇ ਲੈ ਲਈ ਹੈੈੈ ਤਾਂ ਕਿ ਲੋਕਾਂ ਦਾ ਧਿਆਨ ਰੋਡ ਤੋਂ ਨਿਕਲ ਰਹੇ ਵੀ.ਆਈ.ਪੀ ਵੱਲ ਜਾ ਸਕੇ।ਇਹ ਗਲ ਅਜ ਇਥੇ ਪੰਜਾਬ ਫੇਰੀ ਤੇ ਆਏ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਕਹੀ। ਉਹਨਾਂ ਕਿਹਾ ਕਿ ਇਹ ਗਲ ਬਹੁਤ ਮੰਦਭਾਗੀ ਹੈ ਕਿ ਸੜਕਾਂ ਉਪਰ ਚਲ ਰਹੀਆਂ ਵੀ.ਆਈ.ਪੀ ਗਡੀਆਂ ਉਪਰ ਲਾਲ ਬੱਤੀ ਭਾਵੇਂ ਲਗੀ ਹੋਈ ਕਿਧਰੇ ਨਜਰ ਨਹੀਂ ਆ ਰਹੀ ਲੇਕਿਨ ਵੀ.ਆਈ.ਪੀ ਗਡੀਆਂ ਵਿਚ ਸਵਾਰ ਸ਼ਾਇਦ ਸਿਆਸਤਦਾਨਾਂ,ਮੰਤਰੀਆਂ ਤੇ ਅਫਸਰਾਂ ਦੇ ਅਗੇ ਪਿਛੇ ਹੂਟਰ ਵਾਲੀਆਂ ਪੁਲੀਸ ਪਟਰੋਲ ਵਾਲੀਆਂ ਗਡੀਆਂ ਚਲਦੀਆਂ ਕਿਧਰੇ ਕਿਧਰੇ ਜਰੂਰ ਵਿਖਾਈ ਦੇ ਰਹੀਆਂ ਹਨ। ਸ: ਚਾਹਲ ਨੇ ਦਸਿਆ ਕਿ ਉਹਨਾਂ ਅੰਦਾਜੇ ਅਨੁਸਾਰ ਅਜਿਹੀਆਂ ਗਡੀਆਂ ਵਿਚ ਸਵਾਰ ਵੀ.ਆਈ.ਪੀਜ ਨੂੰ ਸ਼ਾਇਦ ਅਫਸਰਸ਼ਾਹੀ ਖੁਸ਼ ਕਰਨ ਲਈ ਹੂਟਰ ਵਾਲੀਆਂ ਜਿਪਸੀਆਂ ਮੁਹੱਈਆਂ ਕਰਵਾ ਰਹੀ ਹੈ। ਲਾਲ ਬੱਤੀ ਕਲਚਰ ਨੂੰ ਖਤਮ ਦਾ ਮਤਲਬ ਇਹ ਹੈ ਕਿ ਸਰਕਾਰੀ ਖਜਾਨੇ ਉਪਰ ਪੈਣ ਵਾਲੇ ਬੋਝ ਨੂੰ ਘਟਾਉਣਾ ਤੇ ਆਮ ਲੋਕਾਂ ਦੀ ਜਿੰਦਗੀ ਵਿਚ ਹੋਣ ਵਾਲੀ ਪਰੇਸ਼ਾਨੀ ਨੂੰ ਖਤਮ ਕਰਨਾ। ਉਹਨਾਂ ਸਵਾਲ ਕੀਤਾ ਕਿ ਜੇਕਰ ਲਾਲ ਬੱਤੀ ਕਲਚਰ ਨੂੰ ਖਤਮ ਕਰਕੇ ਹੂਟਰ ਕਲਚਰ ਨੂੰ ਹੀ ਉਤਸ਼ਾਹਿਤ ਕਰਨਾ ਹੈ ਤਾਂ ਫਿਰ ਲਾਲ ਬੱਤੀ ਕਲਚਰ ਨੂੰ ਖਤਮ ਦਾ ਕੀ ਫਾਇਦਾ? ਦਰਅਸਲ ਸਿਆਸਤਦਾਨਾਂ ਦੀ ਫੋਕੀ ਫੂੰ ਫਾਂ ਤੇ ਸਸਤੀ ਛੋਹਰਤ ਹੀ ਇਹ ਕਲਚਰ ਖਤਮ ਕਰਨ ਵਿਚ ਸਹਾਈ ਨਹੀਂ ਹੋ ਰਹੀ।ਜਿਸ ਲਈ ਪੰਜਾਬ ਦੇ ਮੁਖ ਮੰਤਰੀ ਨੂੰ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ

 

Leave a Reply

Your email address will not be published. Required fields are marked *

Recent Comments

    Categories