ਪੰਜਾਬ ਬੰਦ ਦੇ ਸੱਦੇ ਤੇ ਕਾਦੀਆਂ ਸ਼ਹਿਰ ਰਿਹਾ ਮੁਕੰਮਲ ਬੰਦ …….ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ।

DSC_0152DSC_0155ਗੁਰਦਾਸਪੁਰ,ਕਾਦੀਆਂ 14 ਜੁਲਾਈ (ਦਵਿੰਦਰ ਸਿੰਘ ਕਾਹਲੋਂ) ਜੰਮੂ ਕਸ਼ਮੀਰ ਵਿਖੇ ਪਵਿੱਤਰ ਅਮਰਨਾਥ ਯਾਤਰਾ ਦੇ ਸ਼ਰਧਾਲੂਆ ਦੀ ਪਰਤ ਰਹੀ ਬੱਸ ਤੇ ਬੀਤੇ ਦਿਨੀਂ ਹੋਏ ਅੱਤਵਾਦੀ ਹਮਲੇ ਤੇ ਇਸ ਹਮਲੇ ਵਿਚ ਹੋਈ ਸਤ ਸ਼ਰਧਾਲੂਆ ਦੀ ਮੌਤ ਦੇ ਰੋਸ ਵੱਜੋ ਹਿੰਦੂ ਸੰਗਠਨਾਂ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਕਸਬਾ ਕਾਦੀਆਂ ਵਿਚ ਮੁਕੰਮਲ ਬੰਦ ਰਿਹਾ ਤੇ ਬੰਦ ਦੇ ਮੁੱਦੇ ਨੂੰ ਪੂਰਾ ਹੁੰਗਾਰਾ ਮਿਲਿਆ । ਸਮੂਹ ਹਿੰਦੂ ਸੰਗਠਨਾਂ ਦੇ ਨਾਲ ਨਾਲ ਵਪਾਰ ਮੰਡਲ ਕਾਦੀਆਂ ਵੱਲੋਂ ਬੰਦ ਦੀ ਅਪੀਲ ਤੇ ਅੱਜ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ। ਜਿਹੜੀਆਂ ਦੁਕਾਨਾਂ ਸਵੇਰ ਵੇਲੇ ਖੌਲਿਆ ਸੀ ਓਹਨਾ ਨੂੰ  ਵੀ ਸ਼ਿਵ ਸੈਨਾ ਆਗੂਆਂ ਵੱਲੋਂ ਦੁਕਾਨਾਂ  ਬੰਦ ਰੱਖਣ ਦੀ ਕੀਤੀ ਅਪੀਲ  ਕੀਤੀ ਗਈ  । ਬੰਦ ਦੇ ਕਾਰਨ ਕਾਦੀਆਂ ਦਾ ਅਹਿਮਦੀਆ ਬਜਾਰ , ਬੁੱਟਰ ਚੋਕ, ਠੀਕਰੀਵਾਲ ਰੋਡ, ਬੱਸ ਸਟੈਂਡ ਬਜਾਰ,ਮੇਨ ਬਜਾਰ,  ਸਮੇਤ ਸਾਰੇ ਸ਼ਹਿਰ ਅੰਦਰ ਦੁਕਾਨਾਂ DSC_0154ਤੇ ਹੋਰ ਕਾਰੋਬਾਰ ਬੰਦ ਰਹੇ । ਸ਼ਹਿਰ ਦੇ ਨਿੱਜੀ ਵਿੱਦਿਅਕ ਅਦਾਰੇ ਵੀ ਲਗਭਗ ਬੰਦ ਰਹੇ । ਜਿਹੜੇ ਖੁੱਲ੍ਹੇ ਸਨ ਉੱਥੇ ਬੱਚਿਆ ਦੀ ਹਾਜ਼ਰੀ ਨਾ ਮਾਤਰ ਰਹੀ । ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਦੇ ਸਬੰਧ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ  ਗਏ ਅਤੇ ਡੀ ਐਸ ਪੀ ਕਾਦੀਆਂ ਸ੍ਰੀ ਹਰੀ ਸ਼ਰਨ ਤੇ ਥਾਣਾ ਮੁਖੀ ਕਾਦੀਆਂ ਲਲਿਤ ਸ਼ਰਮਾ ਵੱਲੋਂ ਪੁਲਿਸ ਫੋਰਸ ਨਾਲ ਬਜਾਰਾ ਵਿਚ ਗਸ਼ਤ ਕੀਤੀ ਤੇ ਸਾਰਾ ਦਿਨ ਬਜਾਰ ਵਿਚ ਨਿਗਰਾਨੀ ਰੱਖੀ ਗਈ । ਅੱਜ ਦੇ ਬੰਦ ਲਈ ਕਮਲ ਜੋਤੀ ਸ਼ਰਮਾ ਭਾਜਪਾ ਆਗੂ , ਡਾ. ਅਜੈ ਕੁਮਾਰ ਛਾਬੜਾ , ਗੌਰਵ ਰਾਜਪੂਤ, ਪੰਡਤ ਅਸ਼ੋਕ ਸ਼ਰਮਾ, ਚਰਨਦਾਸ ਭਾਟੀਆ , ਸ੍ਰੀ ਅਰੁਣ ਭਾਟੀਆ , ਪਰਵੀਨ ਸਹਿਗਲ, ਵੱਲੋਂ ਸਮੇਤ ਸਮੂਹ ਦੁਕਾਨਦਾਰਾ ਦਾ ਧੰਨਵਾਦ ਕਰਦਿਆਂ ਅਮਰਨਾਥ ਯਾਤਰਾ ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਤੇ ਹਮਲੇ ਵਿਚ ਮਾਰੇ ਗਏ ਸ਼ਰਧਾਲੂਆ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ ।

ਫ਼ੋਟੋ ਪੰਜਾਬ ਬੰਦ ਦੇ ਸੱਦੇ ਤੇ ਕਸਬਾ ਕਾਦੀਆਂ ਦੇ ਬੰਦ ਬਜਾਰ

ਡੀ ਐਸ ਪੀ ਹਰੀ ਸਰਨ ਤੇ ਥਾਣਾ ਮੁਖੀ ਲਲਿਤ ਸ਼ਰਮਾ  ਪੁਲਿਸ ਫੋਰਸ ਨਾਲ ਗਸ਼ਤ ਕਰਦੇ ਹੋਏ

Leave a Reply

Your email address will not be published. Required fields are marked *

Recent Comments

    Categories