Last UPDATE: April 19, 2016 at 1:09 pm

ਪੰਜਾਬ ਪੁਲਿਸ ਵਲੋ ਕੀਤੇ ਕਥਿਤ ਤੋਰ ਤੇ ਤਸ਼ੱਦਦ ਦੀ ਕਸਮੀਰਾ ਸਿੰਘ ਨੇ ਸੁਣਾਈ ਹੱਡ ਬੀਤੀ ।

collage-1461037878725 IMG_20160419_091759
ਗੁਰਦਾਸਪੁਰ ਕਾਦੀਆ 18 ਅਪ੍ਰੈਲ(ਦਵਿੰਦਰ ਸਿੰਘ ਕਾਹਲੋ) ਬੀਤੇ ਦਿਨੀ ਉਤਰ ਪ੍ਰਦੇਸ ਦੇ ਪੀਲੀ ਭੀਤ ਜਿਲੇ ਚੋ ਪੁਲਿਸ ਮੁਲਾਜਮਾ ਵਲੋ ਸਾਲ 1991 ਵਿਚ ਕਥਿਤ ਤੋਰ ਤੇ ਗਿਆਰਾ ਬੇਦੋਸੋ ਤੇ ਨਿਰਦੋਸੇ ਸਿੱਖਾ ਨੂੰ ਫਰਜੀ ਮੁਕਾਬਲੇ ਵਿਚ ਮਾਰਨ ਦੇ ਦੋਸ ਹੇਠ ਸੀ ਬੀ ਆਈ ਦੀ ਵਿਸੇਸ ਅਦਾਲਤ ਨੇ 47 ਪੁਲਿਸ ਮੁਲਾਜਮਾ ਨੂੰ ਇਸ ਮਾਮਲੇ ਅਧੀਨ ਉਮਰ ਕੈਦ ਦੀ ਸਜਾ ਸੁਣਾਈ ਹੈ , ਉਥੇ ਦੇਸ਼ ਅੰਦਰ ਘੱਟ ਗਿਣਤੀ ਨਾਲ ਪੁਲਿਸ ਪ੍ਰਸ਼ਾਸ਼ਨ ਵਲੋ ਕੀਤੇ ਜਾ ਰਹੇ ਅਣ ਮਨੁੱਖੀ ਵਤੀਰੇ ਦੀ ਦਾਸਤਾਨ ਜੱਗ -ਜਾਹਿਰ ਹੋਈ ਹੈ । ਲਗਭੱਗ 25 ਸਾਲਾ ਦੀ ਲੰਮੀ ਜੱਦੋ –ਜਹਿਦ ਬਾਅਦ ਅਦਾਲਤੀ ਪ੍ਰਕਿਰਿਆ ਦੀਆ ਗੁੰਝਲਾ ਤੋ ਗੁਜਰਦੇ ਹੋਏ ਬੇਦੋਸੀਆ ਦੇ ਪੀੜਿਤ ਪਰਿਵਾਰਕ ਮੈਬਰਾ ਨੂੰ ਕੁਝ ਇੰਨਸਾਫ ਮਿਲਿਆ ਹੈ ਤੇ ਇਸ ਕੇਸ ਵਿਚ ਆਏ ਫੈਸਲੇ ਨੇ ਵੀ ਅਜੇ ਸਵਾਲ ਖੜੇ ਕੀਤੇ ਹਨ ਉਥੇ ਦਹਿਸ਼ਤਗਰਦੀ ਦੇ ਕਾਲੇ ਦੋਰ ਅੰਦਰ ਪੰਜਾਬ ਦੇ ਕੁਝ ਪਰਿਵਾਰ ਉਸ ਸਮੇ ਦੇ ਪੁਲਿਸ ਅਧਿਕਾਰੀਆ ਦੇ ਤਸ਼ੱਦਦ ਦੇ ਅਮਾਨਵੀ ਪੀੜ ਸਹਾਰਦੇ ਹੋਏ ਅਦਾਲਤਾ ਦੀ ਖਾਕ ਛਾਣਦੇ ਹੋਏ ਇਨਸਾਫ ਲਈ ਦਰ ਦਰ ਦੀਆ ਠੋਕਰਾ ਖਾ ਰਹੇ ਹਨ ਅਤੇ ਮੋਜੂਦਾ ਸਮੇ ਚੋ  ਅਜਿਹੇ ਪੀੜਿਤ ਪਰਿਵਾਰਾ ਨੂੰ ਅਮਾਨਵੀ ਵਤੀਰੇ ਕਾਰਨ ਜਿਥੇ ਸਰੀਰਕ ਕਸ਼ਟ ਕਾਰਨ ਅੰਗਾ ਪੈਰਾ ਤੋ ਨਕਾਰਾ ਹੋਣਾ ਪਿਆ ਹੈ ਦੂਸਰੇ ਪਾਸੇ ਇਹ ਅਜਿਹੇ ਮਾਨਵੀ ਵਤੀਰੇ ਦੇ ਸ਼ਿਕਾਰ ਕਥਿਤ ਪੀੜਤਾ ਨੂੰ ਕਈ ਵਰੇ ਬੀਤਣ ਬਾਅਦ ਇੰਨਸਾਫ ਦੀ ਉਡੀਕ ਹੈ ਦੂਜੇ ਪਾਸੇ ਪੀੜਤਾ ਨੂੰ ਆਰਥਿਕ ਤੰਗੀ ਤੇ ਨਕਾਰਾ ਸਰੀਰ ਕਾਰਨ ਦੋ ਡੰਗ ਦੀ ਰੋਟੀ ਤੋਰਨ ਲਈ ਆਸਰੇ ਦੀ ਭਾਲ  ਚ  ਹੈ । ਦਹਿਸ਼ਤਗਰਦੀ ਦੇ ਕਾਲੇ ਦਿਨਾ ਦੀ ਪਰਛਾਈ ਕਾਦੀਆ ਦੇ ਨਜਦੀਕ ਪਿੰਡ ਭੈਣੀ ਬਾਗਰ ਦੇ ਕਸਮੀਰ ਸਿੰਘ ਪੁਤਰ ਸਿਵਦੇਵ ਸਿੰਘ ਤੇ  ਉਸ  ਸਮੇ ਪਈ ਜਦੋ ਸਾਲ 1995 ਦੋਰਾਨ  ਦਸੰਬਰ ਮਹੀਨੇ ਵਿਚ ਪੁਲਿਸ ਵਲੋ ਉਸ ਨੂੰ ਕਥਿਤ ਇਕ ਬੇਬੁਨਿਆਦ ਮਾਮਲੇ ਚੋ ਥਾਣੇ ਡੱਕ ਕੇ ਉਸ ਤੇ ਤਸ਼ੱਦਦ ਕੀਤਾ ਗਿਆ । ਕਸਮੀਰ ਸਿੰਘ ਪਿੰਡ ਭੈਣੀ ਬਾਗਰ ਨੇ 21 ਵਰੇ ਪਹਿਲਾ ਪੁਲਸੀਆ ਤਸੱਦਦ ਦੀ  ਰੋਗਟੇ ਖੜੇ ਕਰਨ ਵਾਲੀ ਆਪਣੀ ਹੱਡਬੀਤੀ ਦਾਸਤਾਨ ਸੁਣਾਈ ਹੈ ਉਥੇ ਨਕਾਰਾ ਸਰੀਰ ਕਾਰਨ ਆ ਰਹੀਆ ਦੁਸ਼ਵਾਰੀਆ ਨੂੰ ਸਾਹਮਣੇ ਰੱਖਿਆ ਉਸ ਅਨੁਸਾਰ ਉਹ  ਸਾਲ 1995 ਵਿਚ ਬੱਸ ਡਰਾਇਵਰੀ ਕਰਦਾ ਸੀ ਜਦ ਉਹ ਬਟਾਲਾ ਤੋ ਬੱਸ ਚਲਾ ਕੇ ਘਰ ਪਰਤਿਆ ਤਾ ਉਸਨੂੰ ਪੁਲਿਸ ਵਲੋ ਖਾੜਕੂਆ ਨੂੰ ਜਲ ਪਾਣੀ ਛਕਾਉਣ ਦੇ ਕਥਿਤ ਦੋਸ਼ ਹੇਠ ਕਾਦੀਆ ਥਾਣੇ ਲਿਜਾਇਆ ਗਿਆ । 12 ਦਸੰਬਰ 1995 ਤੋ 24 ਦਸੰਬਰ 1995 ਤਕ ਕਸਮੀਰ ਸਿੰਘ ਨੇ ਨਰਕ ਭਰੀ ਜਿੰਦਗੀ ਕੱਟੀ ਤੇ ਅਣਮਨੁੱਖੀ ਤਸੱਦਦ ਦਾ ਸ਼ਿਕਾਰ ਹੁੰਦਾ ਰਹਿਆ ।ਕਸਮੀਰ ਸਿੰਘ ਅਨੁਸਾਰ ਇਹ ਤਸ਼ੱਦਦ ਕਾਰਨ ਉਸ ਸਮੇ ਉਸ ਦੀ ਖੱਬੀ ਲੱਤ ਦੀ ਗੋਡੇ ਤੋ ਥੱਲੇ ਦੀ ਹੱਡੀ ਟੁੱਟ ਗਈ, ਖੱਬੀ ਲੱਤ ਦਾ ਚੂਲਾ ਤੇ ਕਬਜਾ ਤੋੜਿਆ ਗਿਆ । ਸੱਜੀ ਲੱਤ ਦਾ ਕਬਜਾ ਤੇ ਪਿੰਨੀ ਦੇ ਕੋਲੋ ਲੱਤ ਦੀ ਹੱਡੀ ਤੋੜੀ ਗਈ। ਫਿਰ ਖੱਬਾ ਮੋਢਾ ਟੁੱਟ ਗਿਆ ਤੇ ਸੱਜੇ ਮੋਢੇ ਦੀ ਹੱਡੀ ਕਰੈਕ ਹੋ ਗਈ ਉਸ ਸਮੇ ਢਾਏ ਤਸ਼ੱਦਦ ਕਾਰਨ ਸਿਰ ਵਿਚ ਜਖਮ ਆਇਆ ਤੇ 9 ਟਾਂਕੇ ਲਾਉਣੇ ਪਏ । ਕਾਦੀਆ ਤੋ ਵਡਾਲਾ ਗ੍ਰੰਥੀਆ ਚੌਕੀ ਵਿਚ ਨਜਾਇਜ ਹਿਰਾਸਤ ਵਿਚ 12 ਦਿਨ ਤਕ ਤਸ਼ੱਦਦ ਦਾ ਸ਼ਿਕਾਰ ਹੋਇਆ ।ਉਸ ਸਮੇ ਪਰਿਵਾਰ ਦੇ ਬਾਕੀ ਮੈਬਰਾ ਵਲੋ ਕੀਤੇ ਦੋੜ ਭੱਜ ਕਾਰਨ ਯੋਗ ਸ਼ੈਸ਼ਨ ਕੋਰਟ ਤੇ ਹਾਈ ਕੋਰਟ ਦੇ ਜੱਜਾ ਨੂੰ ਤਾਰਾ ਭੇਜੀਆ । ਜਿਸ ਤੇ ਪੁਲਿਸ ਵਲੋ  ਕਸਮੀਰ ਸਿੰਘ ਨੂੰ ਵਡਾਲਾ ਗ੍ਰੰਥੀਆ ਤੋ ਕਾਦੀਆ ਥਾਣੇ ਲਿਆਦਾ ਗਿਆ  ਤੇ ਬਾਅਦ ਵਿਚ ਸਰਕਾਰੀ  ਹਸਪਤਾਲ ਪਹੁੰਚਾ ਦਿਤਾ ਗਿਆ  । ਕਸਮੀਰ ਸਿੰਘ ਅਨੁਸਾਰ ਉਸਦੇ ਪਿਤਾ ਸਿਵਦੇਵ ਸਿੰਘ ਨੇ ਕਾਫੀ ਦੋੜ ਭੱਜ ਕੀਤੀ ਤੇ ਅਦਾਲਤ ਦਾ ਦਰਵਾਜਾ ਖੜਕਾਇਆ । ਪੁਲਿਸ ਵਲੋ ਉਸਤੇ ਨਜਾਇਜ ਅਸਲਾ ਰੱਖਣ ਦਾ ਕਥਿਤ ਦੋਸ਼ ਪਾਇਆ ਗਿਆ । ਜੋ ਅਦਾਲਤ ਨੇ ਉਸ ਸਮੇ ਖਾਰਜ ਕਰ ਦਿਤਾ ਸੀ । ਕਸਮੀਰ ਸਿੰਘ ਅਨੁਸਾਰ ਪਰਿਵਾਰਕ ਮੈਬਰਾ ਦੀ ਜੱਦੋਜਹਿਦ ਕਾਰਨ ਉਸ  ਸਮੇ ਅਦਾਲਤੀ ਪਰਿਕਿਰਿਆ ਕਾਰਨ ਜੇਲ ਭੇਜ ਦਿਤਾ ਗਿਆ । ਜਿਸ ਕਾਰਨ ਉਸਦੀ ਪੁਲਿਸ ਕੋਲੋ ਜਿੰਦਗੀ ਤਾ ਬਚ ਗਈ ਪਰ ਪੁਲਿਸ ਤਸੱਦਦ ਕਾਰਨ ਉਸਦਾ ਸਰੀਰ 90 ਫੀਸਦੀ ਨਕਾਰਾ ਹੋ ਚੁੱਕਿਆ ਹੈ । ਦੋਵੇ ਲੱਤਾ ਨਕਾਰਾ ਹੋ ਚੁੱਕੀਆ ਹਨ ਇਥੋ ਤਕ ਕਿ ਜੰਗਲ ਪਾਣੀ ਜਾਣ ਵਿਚ ਭਾਰੀ ਦਿਕਤ ਹੈ ਤੇ ਭੋੜੀਆ ਦੇ ਆਸਰੇ ਤੇ ਟਰਾਈਸਾਇਕਲ ਤੇ ਜਿੰਦਗੀ ਕੱਟ ਰਿਹਾ ਹੈ ਹੁਣ ਤਕ 14 ਤੋ 15 ਆਪਰੇਸ਼ਨ ਉਹ ਅੰਮ੍ਰਿਤਸਰ ,ਬਟਾਲਾ, ਧਾਰੀਵਾਲ ਤੇ ਪੀ ਜੀ ਆਈ ਚੰਡੀਗੜ ਤਕ ਭਾਰੀ ਖਰਚ ਕਰਕੇ ਕਰਵਾ ਚੁੱਕਿਆ ਹੈ ਪੁਲਿਸ ਤਸਦਦ ਕਾਰਨ ਸਰੀਰ ਨਕਾਰਾ ਹੋ ਗਿਆ ਹੈ । ਉਸਦੇ ਹਿਸੇ ਆਉਦੀ ਤਿੰਨ ਕਨਾਲ ਜਮੀਨ ਤੇ ਮਕਾਨ ਵੀ ਇਲਾਜ ਦੀ ਭੇਟ ਚੜ ਚੁੱਕਿਆ ਹੈ ਉਸਦੇ ਦੋ ਬੇਟੇ ਤੇ ਦੋ ਬੇਟੀਆ ਦੀ ਪੜਾਈ ਵੀ ਅੱਧ ਵਿਚਾਲੇ ਛੁੱਟ ਗਈ ਜਮੀਨ ਅਤੇ  ਸਿਰ ਤੇ ਛੱਤ ਨਾ ਦੇ ਬਰਾਬਰ ਹੋਣ ਦੇ ਕਾਰਨ  ਉਹ ਆਰਥਿਕ ਮੰਦਹਾਲੀ ਵਿਚ ਹੈ ਹੁਣ ਤਕ ਇਲਾਜ ਤੇ ਉਸਦੇ 23 ਲੱਖ ਰੁਪਏ ਲੱਗ ਚੁੱਕੇ ਹਨ ਸਰੀਰ ਪੂਰੀ ਤਰਾ ਠੀਕ ਨਹੀ ਹੋ ਸਕਿਆ । ਡਾਕਟਰੀ ਇਲਾਜ ਵੀ ਚੱਲ ਰਿਹਾ ਹੈ ਹਸਪਤਾਲਾ ਤੇ ਅਦਾਲਤਾ ਦੀ ਖੱਜਲ ਖੁਆਰੀ ਵਿਚ ਉਸਦੀ ਜਿੰਦਗੀ ਨਿਕਲਦੀ ਪਈ ਹੈ ਨਿਜੀ ਵਾਕਿਫ ਕਾਰਾ ਨੇ ਮਾੜੀ ਮੋਟੀ ਸਹਾਇਤਾ ਕਰਕੇ ਉਸਦੀ ਜਿੰਦਗੀ ਲੋਅ ਨੂੰ ਜਗਣ ਦਾ ਆਸਰਾ ਦਿਤਾ ਹੈ ਪਰ ਇੰਨੇ ਵਰੇ ਬੀਤ ਜਾਣ ਬਾਅ ਦ ਪੰਜਾਬ ਦੇ ਅੰਦਰ ਅਜਿਹੇ ਪੀੜਤਾ ਨੂੰ ਕਦ ਇੰਨਸਾਫ ਮਿਲੇਗਾ ਤੇ ਕਸਮੀਰ ਸਿੰਘ ਵਾਗ ਨਰਕ ਦੀ ਜਿੰਦਗੀ ਬਿਤਾ ਰਹੇ ਬਾਕੀ ਹੋਰਾ ਨੂੰ ਅਜਿਹੀ ਜਿੰਦਗੀ ਤੋ ਕਦੋ ਨਿਜਾਤ ਮਿਲੇਗੀ । ਜਵਾਬ ਦੀ ਉਡੀਕ ਹੈ । ਸਰਕਾਰ ਤੇ ਮਨੁੱਖੀ ਅਧਿਕਾਰਾ ਨਾਲ ਜੁੜੀਆ ਸੰਸਥਾਵਾ ਤੋ ਮਦਦ ਲਈ ਲਗਾਈ ਗੁਹਾਰ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone