ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਰੋਸ ਰੈਲੀ ਕੱਢ ਕੇ ਦਿਤਾ ਗਿਆ ਧਰਨਾ ।

photo

 

ਗੁਰਦਾਸਪੁਰ,ਕਾਦੀਆ 2 ਸਤੰਬਰ (ਦਵਿੰਦਰ ਸਿੰਘ ਕਾਹਲੋ)ਅੱਜ ਕਸਬਾ ਕਾਦੀਆ ਵਿਖੇ  ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸਬੰਧਤ ਪੰਜਾਬ ਦੇ 2 ਸਤੰਬਰ ਨੂੰ ਦੇਸ਼ ਵਿਆਪੀ ਹੜਤਾਲ ਦੇ ਸੱਦੇ ਦੇ ਤਹਿਤ  ਸੂਬਾ ਵਰਕਿੰਗ ਕਮੇਟੀ ਦੇ ਮੀਤ ਪ੍ਰਧਾਨ ਦਾਤਾਰ ਸਿੰਘ ਤੇ ਕਾਦੀਆਂ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਵਿੱਚ ਸਥਾਨਕ ਨਗਰ ਕੋਂਸਲ ਤੋ ਰੋਸ ਰੈਲੀ ਕੱਢ ਕੇ ਪ੍ਰਭਾਕਰ ਚੋਕ ਵਿਖੇ ਧਰਨਾ ਦਿੱਤਾ ਗਿਆ। ਇਸ ਰੋਸ ਰੈਲੀ ਧਰਨੇ ਵਿੱਚ ਸੈਂਕੜੇ ਮਜ਼ਦੂਰਾਂ ਨੇ ਹਿੱਸਾ ਲਿਆ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਇਹ ਰੋਸ ਰੈਲੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇ ਬਾਜ਼ੀ ਕਰਦੀ ਹੋਈ ਰੇਲਵੇ ਰੋਡ ਤੋ ਹਰਚੋਵਾਲ ਰੋਡ, ਥਾਣਾ ਚੋਕ ਹੋ ਕੇ ਪ੍ਰਭਾਕਰ ਚੋਕ ਵਿਖੇ ਧਰਨੇ ਤੇ ਬੈਠੀ। ਇਸ ਮੌਕੇ ਧਰਨੇ ਤੇ ਸੰਬੋਧਨ ਕਰਦੇ ਹੋਏ ਸੂਬਾ ਵਰਕਿੰਗ ਕਮੇਟੀ ਦੇ ਮੀਤ ਪ੍ਰਧਾਨ ਦਾਤਾਰ ਸਿੰਘ ਨੇ ਮਜ਼ਦੂਰਾਂ ਦੀਆਂ ਮੰਗਾ ਬਾਰੇ ਦੱਸਿਆ ਕਿ ਨਿਰਮਾਣ ਮਜ਼ਦੂਰਾਂ ਲਈ ਬਣੇ 1996 ਦੇ ਕਾਨੂੰਨ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇ। ਲੜਕੀ ਦੀ ਸ਼ਾਦੀ ਲਈ 51 ਹਜ਼ਾਰ, ਘਰ ਬਣਾਉਣ ਲਈ ਬਿਨਾ ਵਿਆਜ਼ 5 ਲੱਖ, 10 ਲੱਖ ਰੁਪਏ ਦਾ ਬੀਮਾ, ਬੱਚਿਆਂ ਦੀ ਪੜ੍ਹਾਈ ਲਈ 10 ਹਜ਼ਾਰ ਤੋ ਡੇਢ ਲੱਖ,ਯਾਤਰਾ ਭੱਤਾ 5 ਹਜ਼ਾਰ, +2 ਤੋ ਬਾਦ ਬੱਚਿਆਂ ਲਈ ਲੈਪਟਾਪ, ਐਕਸੀਡੈਂਟ ਮੌਤ ਤੇ 10 ਲੱਖ, ਕੁਦਰਤੀ ਮੌਤ ਤੇ 5 ਲੱਖ ਰੁਪਏ ਦਿੱਤੇ ਜਾਣ। ਮਾਨਯੋਗ ਸੁਪਰੀਮ ਕੋਰਟ ਦੇ 16 ਅਕਤੂਬਰ 2015 ਦੇ ਫ਼ੈਸਲੇ ਨੂੰ ਇਲ ਬਿਨ ਲਾਗੂ ਕੀਤਾ ਜਾਵੇ ਤੇ ਰਹਿੰਦੇ 10 ਲੱਖ ਦੇ ਕਰੀਬ ਮਜ਼ਦੂਰਾਂ ਨੂੰ ਰਜਿਸਟਡ ਕੀਤਾ ਜਾਵੇ। ਬੀ ਓ ਸੀ ਡਬਲਯੂ ਦੇ ਦਫ਼ਤਰੀ ਸਟਾਫ਼ ਵਿੱਚ ਵਾਧਾ ਕੀਤਾ ਜਾਵੇ ਤੇ ਰੈਗੂਲਰ ਕੀਤਾ ਜਾਵੇ। ਨਿਰਮਾਣ ਮਜ਼ਦੂਰਾਂ ਨੂੰ ਮਿਲ ਰਹੀਆਂ ਸਕੀਮਾਂ ਸਹੂਲਤਾਂ ਵਿੱਚ ਵਾਧਾ ਕੀਤਾ ਜਾਵੇ। ਬੋਰਡ ਦੀ 21ਵੀਂ ਮੀਟਿੰਗ ਵਿੱਚ ਲਏ ਗਏ ਮਜ਼ਦੂਰ ਵਿਰੋਧੀ ਫ਼ੈਸਲੇ ਨੂੰ ਤੁਰੰਤ ਲਾਗੂ ਕੀਤਾ ਜਾਵੇ। ਨਿਰਮਾਣ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।ਨਿਰਮਾਣ ਬੀਮਾ,ਰੇਲਵੇ ਡਿਫੈਂਸ ਅਤੇ ਪ੍ਰਚੂਨ ਬਾਜ਼ਾਰ ਆਦਿ ਵਿੱਚ ਸਿੱਧੇ ਪੂੰਜੀ ਨਿਵੇਸ਼ ਤੇ ਰੋਕ ਲਗਾਈ ਜਾਵੇ। ਜਨਤਕ ਖੇਤਰ ਦਾ ਅੰਨ੍ਹੇਵਾਹ ਨਿੱਜੀਕਰਨ ਬੰਦ ਕੀਤਾ ਜਾਵੇ। ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾ ਵਿੱਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ। ਘੱਟੋ ਘੱਟ ਉਜਰਤ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਪੈਨਸ਼ਨ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਵੱਧ ਰਹੀ ਮਹਿਗਾਈ ਬੇਕਾਰੀ ਤੇ ਭਿ੍ਰਸ਼ਟਾਚਾਰ ਨੂੰ ਨੱਕ ਪਾਈ ਜਾਵੇ।

 

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone