ਪੰਜਾਬ ਨਿਰਮਾਣ ਮਜਦੂਰਰ ਯੂਨੀਅਨ ਵੱਲੋ ਕਾਦੀਆ ਵਿਖੇ ਵਿਸ਼ਵਕਰਮਾ ਦਿਨ ਮਨਾਇਆ ਗਿਆ।

DSC_0202 DSC_0204 DSC_0207 DSC_0209 DSC_0213 DSC_0214 DSC_0221

ਕਾਦੀਆ 12 ਨਵੰਬਰ(ਦਵਿੰਦਰ ਸਿੰਘ ਕਾਹਲੋ) ਪੰਜਾਬ ਨਿਰਮਾਣ ਮਜਦੂਰ ਯੂਨੀਅਨ ਅਤੇ ਬਾਬਾ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਕਾਦੀਆ ਦੇ ਸਹਿਯੋਗ ਨਾਲ ਵਿਸ਼ਵਕਰਮਾ ਦਿਨ ਬੜੀ ਹੀ ਧੂੰਮ ਧਾਮ ਨਾਲ ਮਨਾਇਆ ਗਿਆ । ਜਿਸ ਦੀ ਪ੍ਰਧਾਨਗੀ ਦਾਤਾਰ ਸਿੰਘ ਠੱਕਰ ਸੰਧੂ ਨੇ ਕੀਤੀ ਇਸ ਮੋਕੇ ਪੰਜਾਬ ਕਾਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੋਰ ਤੇ ਪਹੁੰਚੇ । ਇਸ ਮੋਕੇ ਦੋਰਾਨ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਜਿਸ ਵਿਚ ਪੰਜਾਬ ਦੇ ਉਘੇ ਕਲਾਕਾਰ ਕੁਲਵੰਤ ਬਿੱਲਾ,ਕੁਲਵੰਤ ਕੌਰ ਅਤੇ ਔਜਲਾ ਬਰਦਰਜ ਨੇ ਆਏ ਪਤਵੰਤੇ ਸੱਜਣਾ ਦਾ ਮਨੋਰੰਜਨ ਕੀਤਾ। ਇਸ ਦੋਰਾਨ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆ ਕਿਹਾ ਕਿ ਕਾਗਰਸ ਸਰਕਾਰ ਆਉਣ ਤੇ ਮਜਦੂਰਾ ਦੀਆ ਮੁਸ਼ਕਲਾ ਦਾ ਹਲ ਕੀਤਾ ਜਾਵੇਗਾ । ਇਸ ਮੋਕੇ ਪ੍ਰਤਾਪ ਸਿੰਘ ਬਾਜਵਾ ਦਾ ਪੰਜਾਬ ਨਿਰਮਾਣ ਮਜਦੂਰ ਯੁਨੀਅਨ ਵੱਲੋ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਦੋਰਾਨ ਕੁਲਵੰਤ ਸਿੰਘ ,ਬਲਵਿੰਦਰ ਸਿੰਘ,ਮੋਹਨ ਸਿੰਘ,ਗੁਰਚਰਨ ਸਿੰਘ ਕਾਲਾ ਬਾਲਾ,ਸੇਰ ਸਿੰਘ,ਰਾਜ ਕੁਮਾਰ ਨੂੰਨ, ਪ੍ਰਸ਼ੋਤਮ ਨਾਲ ਜਿਲਾ ਪ੍ਰਧਾਨ ਵਪਾਰ ਸੈਲ , ਜਰਨੈਲ ਸਿੰਘ ,ਕਾਲਾ ਹੰਬੋਪਾਲ,ਜਸਬੀਰ ਸਿੰਘ ਨਾਥਪੁਰ,ਸੁਰਿੰਦਰ ਸਿੰਘ ਨਾਥਪੁਰ ,ਮਹਿੰਗਾ ਸਿੰਘ ਅਤੇ ਕਰਨੈਲ ਸਿੰਘ ਰਜਾਦਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

Recent Comments

    Categories