Last UPDATE: November 15, 2014 at 7:33 am

ਪੰਜਾਬ ਦਾ ਇੱਕ ਵੀ ਪੁਲੀਸ ਸਟੇਸ਼ਨ ਅਪਰਾਧ ਅਤੇ ਅਪਰਾਧੀ ਖੋਜ਼ ਨੈੱਟਵਰਕ ਸਿਸਟਮ ਤਹਿਤ ਆਨਲਾਈਨ ਨਹੀਂ ਹੋਇਆ

ਤਪਾ ਮੰਡੀ 14 ਨਵੰਬਰ (ਨਰੇਸ਼ ਗਰਗ) – ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀਆਂ ਰਾਜ ਸਰਕਾਰਾਂ ਦਾ ਜ਼ਮੀਨੀ ਪੱਧਰ ‘ਤੇ ਵਿਕਾਸ ਘੱਟ ਹੈ। ਪੰਜਾਬ ਸਰਕਾਰ ਵੱਲੋਂ 2012 ਦੀ ਵਿਧਾਨ ਸਭਾ ਚੋਣ ਵੀ ਵਿਕਾਸ ਦੇ ਮੁੱਦੇ ‘ਤੇ ਹੀ ਲੜ•ੀ ਗਈ ਸੀ , ਇਸ ‘ਚ ਅਕਾਲੀ ਭਾਜਪਾ ਸਰਕਾਰ ਨੂੰ ਜਿੱਤ ਪ੍ਰਾਪਤ ਵੀ ਹੋਈ ਸੀ ਪਰ ਢਾਈ ਸਾਲ ਬੀਤ ਜਾਣ ‘ਤੇ ਵੀ ਜ਼ਮੀਨੀ ਹਕੀਕਤ ਕੁੱਝ ਹੋਰ ਹੈ । ਅੱਜ ਦੇ ਇੰਟਰਨੈੱਟ ਯੁੱਗ ‘ਚ ਦੁਨੀਆਂ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ। ਸਭ ਨੂੰ ਇੰਟਰਨੈੱਟ ਜ਼ਰੀਏ ਲੋੜੀਂਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਪਰ ਪੰਜਾਬ ਅੰਦਰ ਕਿੰਨੇ ਪੁਲੀਸ ਥਾਣੇ ਆਨਲਾਈਨ ਹੋਏ ਹਨ ਲਈ ਤਪਾ ਦੇ ਆਰ.ਟੀ.ਆਈ. ਕਾਰਕੁੰਨ ਸੱਤਪਾਲ ਗੋਇਲ ਨੇ ਲੋਕ ਸੂਚਨਾ ਅਧਿਕਾਰ ਤਹਿਤ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ਼ਕੇ ਭਾਰਤ ਅੰਦਰ 15 ਅਕਤੂਬਰ 2014 ਤੱਕ ਪੰਜਾਬ ਸਮੇਤ ਪੂਰੇ ਭਾਰਤ ਦੇ ਜੋ ਪੁਲੀਸ ਥਾਣੇ ਆਨਲਾਈਨ ਹਨ ਉਨ•ਾਂ ਦੀ ਜਾਣਕਾਰੀ ਮੰਗੀ ਗਈ ਸੀ।
ਇਸਦੇ ਜ਼ਵਾਬ ‘ਚ ਕਾਮਨੀ ਸ਼ਾਹ ਡਿਪਟੀ ਡਾਇਰੈਕਟਰ ਰਾਸ਼ਟਰੀ ਕਰਾਈਮ ਰਿਕਾਰਡ ਬਿਊਰੋ ਦੀ ਸੀ.ਸੀ.ਟੀ.ਐੱਨ.ਐੱਸ. (ਅਪਰਾਧ ਅਤੇ ਅਪਰਾਧੀ ਖੋਜ਼ ਨੈੱਟਵਰਕ ਅਤੇ ਸਿਸਟਮ)ਬ੍ਰਾਂਚ ਨੇ ਆਪਣੇ ਪੱਤਰ ਨੰਬਰ 2106/ਐਨ.ਸੀ.ਆਰ.ਬੀ./2014 ਰਾਹੀਂ ਜੋ ਜਾਣਕਾਰੀ ਭੇਜੀ ਉਸ ਸਬੰਧੀ ਜਾਣਕਾਰੀ ਦਿੰਦਿਆ ਸੱਤਪਾਲ ਗੋਇਲ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ 15 ਅਕਤੂਬਰ ਤੱਕ ਪੰਜਾਬ ਦਾ ਇੱਕ ਵੀ ਪੁਲੀਸ ਸਟੇਸ਼ਨ ਆਨਲਾਈਨ ਨਹੀਂ ਹੈ। ਪੂਰੇ ਭਾਰਤ ਅੰਦਰ 15 ਅਕਤੂਬਰ 2014 ਤੱਕ ਕੁੱਲ 7109 ਪੁਲੀਸ ਸਟੇਸ਼ਨ ਆਨਲਾਈਨ ਹੋਏ ਹਨ। ਸਭ ਤੋਂ ਵੱਧ ਪੁਲੀਸ ਸਟੇਸ਼ਨ 1482 ਤਾਮਿਲਨਾਡੂ ਅੰਦਰ ਇੰਟਰਨੈੱਟ ਨਾਲ ਜੁੜੇ ਹੋਏ ਹਨ। ਦੂਜ਼ੇ ਨੰਬਰ ‘ਤੇ 1020 ਪੁਲੀਸ ਸਟੇਸ਼ਨ ਮਹਾਂਰਾਸ਼ਟਰ ਦੇ ਹਨ ਜੋ ਇੰਟਰਨੈੱਟ ਨਾਲ ਜੁੜੇ ਹੋਏ ਹਨ। ਤੀਸਰਾ ਨੰਬਰ ਕਰਨਾਟਕਾ ਦਾ ਹੈ, ਜਿੱਥੇ 917 ਪੁਲੀਸ ਸਟੇਸ਼ਨ ਆਨਲਾਈਨ ਹਨ। ਮਨੀਪੁਰ, ਮਿਜ਼ੋਰਮ, ਨਾਗਾਲੈਂਡ ਵਰਗੇ ਛੋਟੇ ਸੂਬਿਆਂ ਦੇ ਥਾਣੇ ਵੀ ਅਨਾਲਾਈਨ ਹਨ ਪਰ ਪੰਜਾਬ, ਹਰਿਆਣਾ, ਹਿਮਾਚਲ ਦਾ ਇੱਕ ਵੀ ਥਾਣਾ ਸੀ.ਸੀ.ਟੀ.ਐੱਨ.ਐੱਸ. (ਅਪਰਾਧ ਅਤੇ ਅਪਰਾਧੀ ਖੋਜ਼ ਨੈੱਟਵਰਕ ਅਤੇ ਸਿਸਟਮ) ਨਾਲ ਨਹੀਂ ਜੁੜਿਆ ਹੋਇਆ ਜੋ ਇੰਨ•ਾਂ ਰਾਜਾਂ ਦੇ ਵਿਕਾਸ ਦੀ ਪੋਲ ਖੋਲ ਰਿਹਾ ਹੈ।
ਅੱਜ ਦਾ ਯੁੱਗ ਇੰਟਰਨੈੱਟ ਦਾ ਯੁੱਗ ਹੈ ਰੋਜਾਨਾ ਨਵੀਆਂ ਤਕਨੀਕਾਂ ਆ ਰਹੀਆਂ ਹਨ। ਸਮੇਂ ਦੀ ਦੌੜ ‘ਚ ਜੋ ਸੂਬੇ ਪਿੱਛੇ ਰਹਿ ਗਏ, ਉਹ ਇਸ ਤੇਜ਼ ਰਫ਼ਤਾਰ ਯੁੱਗ ‘ਚ ਅੱਗੇ ਨਹੀਂ ਆ ਸਕਦੇ। ਜਰੂਰਤ ਹੈ ਵਕਤ ਦੇ ਲਿਹਾਜ਼ ਨਾਲ ਨਵੀਂ ਤਕਨੀਕਾਂ ਅਪਣਾਉਣ ਦੀ ਤਾਂ ਜੋ ਸਮੇਂ ਦੇ ਹਾਣੀ ਹੋਕੇ ਅਸੀਂ ਹਰ ਖ਼ੇਤਰ ‘ਚ ਮਲ•ਾ ਮਾਰੀਏ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone