Last UPDATE: August 30, 2016 at 1:47 am

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਕੂਲਾਂ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ

ਭਦੌੜ 30 ਅਗਸਤ (ਵਿਕਰਾਂਤ ਬਾਂਸਲ) ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸ਼ਹਿਣਾ ਅਧੀਨ ਪੈਂਦੇ ਸਕੂਲਾਂ ਦੇ ਕਲਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ।ਇਨ੍ਹਾਂ ਖੇਡ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਦੀ ਵਜੋਂ ਸਰਪੰਚ ਅਮਿ੍ਰਤਪਾਲ ਸਿੰਘ ਖਾਲਸਾ ਅਤੇ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਪੰਧੇਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮੇਂ ਸਰਪੰਚ ਖਾਲਸਾ ਤੇ ਪ੍ਰਧਾਨ ਪੰਧੇਰ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਵੀ ਅਹਿਮ ਸਥਾਨ ਰੱਖਦੀਆਂ ਹਨ।ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਨਾਮਧਾਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਸ਼ਹਿਣਾ ਇਕਾਈ ਦੇ ਪ੍ਰਧਾਨ ਗਗਨਦੀਪ ਸਿੰਗਲਾ ਨੇ ਕਿਹਾ ਕਿ ਇਹ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿਚ ਜਿੱਥੇ ਅੱਗੇ ਰਹਿੰਦੇ ਹਨ, ਉੱਥੇ ਜ਼ਿਲਾ ਨਹੀਂ ਸਟੇਟ ਪੱਧਰ ਤੇ ਵੀ ਆਪਣਾ ਨਾਮ ਚਮਕਾ ਰਹੇ ਹਨ।ਇਸ ਸਮੇਂ ਸੁੰਦਰ ਲਿਖਾਈ ਵਿਚ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ, ਲਵਪ੍ਰੀਤ ਸਿੰਘ ਦੂਸਰਾ ਸਥਾਨ ਤੇ ਗੁਰਜੋਤ ਸਿੰਘ ਨੇ ਤੀਸਰਾ ਸਥਾਨ ਅਤੇ ਲੇਖ ਮੁਕਾਬਲਿਆਂ ਵਿਚ ਪ੍ਰਭਜੋਤ ਸਿੰਘ ਨੇ ਪਹਿਲਾ ਸਥਾਨ, ਸੁਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਸੰਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇੰਨ੍ਹਾਂ ਜੇਤੂ ਵਿਦਿਆਰਥੀਆਂ ਨੰੂ ਆਏ ਮਹਿਮਾਨਾਂ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪੰਚ ਮਨੋਹਰ ਦਾਸ ਬਾਵਾ, ਦਰਸ਼ਨ ਸਿੰਘ ਸਿੱਧੂ, ਸਵਰਨਜੀਤ ਸਿੰਘ ਮਰੂੰਡੀ, ਜੀਤ ਕੌਰ, ਜਗਤਾਰ ਸਿੰਘ ਤਾਰਾ, ਸੈਂਟਰ ਹੈਡ ਟੀਚਰ ਨਰਿੰਦਰ ਕੁਮਾਰ, ਭਰਤ ਕੁਮਾਰ, ਮਨਦੀਪ ਸਿੰਘ ਤੋਂ ਇਲਾਵਾ ਸਮੂਹ ਸਕੂਲ ਸਟਾਫ ਹਾਜ਼ਰ ਸੀ।
ਫੋਟੋ ਵਿਕਰਾਂਤ ਬਾਂਸਲ, ਜੇਤੂ ਖਿਡਾਰੀਆਂ ਨਾਲ ਪਤਵੰਤੇ ਸੱਜਣ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone