ਪ੍ਰਾਰਥਨਾ ਭਵਨ ਵਿਚ ਸੇਵਾ ਕਰ ਰਹੇ ਨੌਜਵਾਨਾ ਤੇ ਅਣਪਛਾਤੇ ਹਮਲਾਵਰਾਂ ਨੇ ਕੀਤਾ ਹਮਲਾ ….ਪੁਲਿਸ ਪ੍ਰਸ਼ਾਸਨ ਕੋਲੋਂ ਕਾਰਵਾਈ ਦੀ ਕੀਤੀ ਮੰਗ ।

 

14.7.2017DSC_0148

ਗੁਰਦਾਸਪੁਰ, ਕਾਦੀਆਂ 14 ਜੁਲਾਈ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਦੇ ਨਜ਼ਦੀਕ ਪਿੰਡ ਭੈਣੀ ਬਾਂਗਰ ਵਿਖੇ ਸਥਿਤ  ਚਰਚ ਵਿਚ ਅੱਜ ਸਵੇਰ ਸਮੇਂ ਸੇਵਾ ਕਰ ਰਹੇ ਪਿੰਡ ਦੇ ਦੋ ਨੌਜਵਾਨਾ ਤੇ ਕੁੱਝ ਅਣਪਛਾਤੇ ਨੌਜਵਾਨਾ ਵਲ਼ੋਂ ਹਮਲਾ ਕਰ ਕੇ ਸੱਟਾ ਲਗਾਈਆਂ ਗਈਆਂ । ਇਸ ਸਬੰਧੀ ਹਮਲੇ ਵਿਚ ਜ਼ਖਮੀ ਨੌਜਵਾਨਾ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰ 9.30 ਵਜੇ ਦੇ ਦੌਰਾਨ ਪਿੰਡ ਭੈਣੀ ਬਾਂਗਰ ਵਿਖੇ ਸਥਿਤ ਪ੍ਰਾਰਥਨਾ ਭਵਨ (ਚਰਚ) ਵਿਖੇ ਧਾਰਮਿਕ ਕਨਵੈੱਨਸ਼ਨ ਦੀ ਤਿਆਰੀ ਦੇ ਸਬੰਧ ਵਿਚ ਸੇਵਾ ਕਰ ਰਹੇ ਨੌਜਵਾਨ ਸ਼ਮਾਮ ਪੁੱਤਰ ਗੁਲਜ਼ਾਰ ਮਸੀਹ ਤੇ  ਸੂਰਜ ਪੁੱਤਰ ਗੁਰਨਾਮ ਮਸੀਹ ਵਾਸੀ ਪਿੰਡ ਭੈਣੀ ਬਾਂਗਰ ਤੇ 7-8 ਅਣਪਛਾਤੇ ਨੌਜਵਾਨਾ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ  ਦਿੱਤਾ ਤੇ ਇੱਕ ਨੌਜਵਾਨ ਦੇ  ਪੁੱਠਾ ਦਾਤਰ ਮਾਰ ਕੇ ਉਸ ਨੂੰ ਜ਼ਖਮੀ ਵੀ ਕਰ ਦਿੱਤਾ ਤੇ ਰੋਲਾ ਰੱਪਾ ਪਾਉਣ ਤੇ ਲੋਕ ਇਕੱਠ ਹੋ ਗਏ ਤੇ ਹਮਲਾ ਕਰਨ ਵਾਲੇ ਨੌਜਵਾਨ ਡਰਾਉਣ ਧਮਕਾਉਣ ਲੱਗ ਪਏ । ਅੱਜ ਬੰਦ ਕਾਰਨ ਦੋਵੇਂ ਨੌਜਵਾਨ ਕਨਵੈੱਨਸ਼ਨ ਦੇ ਸਬੰਧ ਵਿਚ ਤਿਆਰੀ ਵੱਜੋ ਸਾਫ਼ ਸਫ਼ਾਈ ਕਰ ਰਹੇ ਸਨ ਤੇ ਕੰਮ ਤੋ ਛੁੱਟੀ ਤੇ ਸਨ । ਇਸ ਘਟਨਾ ਸਬੰਧੀ  ਨੌਜਵਾਨ ਦੀ ਮਾਤਾ ਰਾਜ਼ੀ  ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਥਾਣਾ ਕਾਦੀਆਂ ਵਿਖੇ ਪੁੱਜ ਕੇ ਉਕਤ ਹਮਲਾ ਕਰਨ ਵਾਲੇ ਕਥਿਤ ਦੋਸ਼ੀਆਂ ਦੀ ਭਾਲ ਕਰਨ ਦੀ ਮੰਗ ਕੀਤੀ ਹੈ ਤੇ ਸ਼ਿਕਾਇਤ ਦਿੱਤੀ ਹੈ ।ਓਦਰ ਥਾਣਾ ਮੁਖੀ ਕਾਦੀਆਂ ਸ੍ਰੀ ਲਲਿਤ ਸ਼ਰਮਾ ਵੱਲੋਂ ਉਕਤ ਘਟਨਾ ਬਾਰੇ ਤਫ਼ਤੀਸ਼ ਦਾ ਭਰੋਸਾ ਦਿਵਾਇਆ ਹੈ ਤੇ ਨੌਜਵਾਨਾ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਹੈ ਕਿ ਹਮਲਾਵਰਾਂ ਦੀ ਭਾਲ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

 

Leave a Reply

Your email address will not be published. Required fields are marked *

Recent Comments

    Categories