Last UPDATE: October 4, 2016 at 11:06 pm

ਪੁਲਿਸ ਪ੍ਰਸ਼ਾਸ਼ਨ ਖਿਲਾਫ ਦੁਕਾਨਦਾਰਾ ਵਲੋ ਰੋਸ ਪ੍ਰਦਰਸ਼ਨ,……., ਅਕਾਲੀ ਸਰਕਾਰ ਗੁੰਡਾਗਰਦੀ ਨੂੰ ਦੇ ਰਹੀ ਹੈ ਸ਼ਹਿ ;- ਪ੍ਰਤਾਪ ਸਿੰਘ ਬਾਜਵਾ

 

20161004_094914 20161004_100753 20161004_112601

ਗੁਰਦਾਸਪੁਰ, ਕਾਦੀਆ 4 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਕਾਦੀਆ ਅੰਦਰ ਉਸ ਸਮੇ ਤਣਾਉ ਤੇ ਟਕਰਾਉ ਦੀ ਸਥਿਤੀ ਬਣ ਗਈ ਜਦੋ ਦੋ ਦੁਕਾਨਦਾਰਾ ਦੇ  ਦੁਕਾਨਾ ਤੋ ਚੱਲ ਰਹੇ ਵਿਵਾਦ ਕਾਰਨ ਸਮੂਹ ਦੁਕਾਨਦਾਰ ਭਾਈਚਾਰੇ ਸਮੇਤ ਕੁਝ ਰਾਜਸੀ ਆਗੂਆ ਵਲੋ ਉਕਤ ਵਿਵਾਦ ਵਾਸਤੇ ਜਿੰਮੇਵਾਰ ਵਿਅਕਤੀਆ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਧਰਨੇ ਤੇ ਬੈਠ ਗਏ । ਇਸ ਸਾਰੇ ਮਾਮਲੇ ਬਾਰੇ ਜਦੋ ਪੱਤਰਕਾਰਾ ਨੇ ਜਾਣਕਾਰੀ ਇੱਕਤਰ ਕੀਤੀ ਤਾ ਪਤਾ ਚੱਲਿਆ ਕਿ ਬੀਤੀ ਰਾਤ 10.00 ਤੋ 10.30 ਵਜੇ ਦੇ ਕਰੀਬ ਰਿੰਕੂ ਬੂਟ ਸਟੋਰ ਮੇਨ ਬਜਾਰ ਕਾਦੀਆ ਜਿਸਦਾ ਆਪਣੀ ਨਾਲ ਵਾਲੇ ਦੁਕਾਨ ਦੇ ਮਾਲਕ ਲੱਕੀ ਭਾਟੀਆ ਨਾਲ ਦੁਕਾਨ ਦੀ ਕੰਧ ਤੋ ਝਗੜਾ ਸੂਰੂ ਹੋਇਆ ਹੈ ਰਿੰਕੂ ਬੂਟ ਸਟੋਰ ਜਿਸਨੂੰ ਵਿਨੋਦ ਕੁਮਾਰ ਪੁਤਰ ਸਵਰਗੀ ਮਨੋਹਰ ਲਾਲ ਬਲੱਗਣ ਵਾਸੀ ਹਿੰਦੂ ਮੁਹੱਲਾ ਕਾਦੀਆ ਤੇ ਉਸਦੀ ਮਾਤਾ ਸਕੁੰਤਲਾ ਦੇਵੀ ਰੋਜੀ ਰੋਟੀ ਲਈ ਜੁੱਤੀਆ ਵੇਚਣ ਦਾ ਕੰਮ ਕਰ ਰਹੇ ਹਨ ਰੈਡੀਮੇਡ ਕੱਪੜਿਆ ਦੀ ਦੁਕਾਨ ਚਲਾਉਦੇ ਲੱਕੀ ਭਾਟੀਆ ਪੁਤਰ ਕੁਲਦੀਪ ਸਿੰਘ ਭਾਟੀਆ ਨਾਲ ਪਿਛਲੇ ਛੇ ਮਹੀਨੇ ਤੋ ਬਟਾਲਾ ਕੋਰਟ ਵਿਚ ਦੁਕਾਨਾ ਦਾ ਕੇਸ ਚੱਲ ਰਿਹਾ ਸੀ ਤੇ ਬੀਤੀ ਰਾਤ  , 10.00 ਤੋ 10.30 ਵਜੇ ਦੇ ਕਰੀਬ ਲੱਕੀ ਦੀ ਪਤਨੀ ਤੇ ਉਸ ਨਾਲ ਤਿੰਨ ਚਾਰ ਵਿਅਕਤੀਆ ਨਾਲ ਵਿਨੋਦ ਕੁਮਾਰ ਤੇ ਉਸਦੀ ਮਾਤਾ ਸਕੁੰਤਲਾ ਦੇਵੀ ਨੂੰ ਡਰਾਉਣ ਧਮਕਾਉਣ ਲੱਗ ਪਏ । ਇਸ਼ ਤੋ ਬਾਅਦ ਇਸ ਕਾਰਵਾਈ ਦੀ ਵਿਨੋਦ ਤੇ ਉਸਦੀ ਮਾਤਾ ਨੇ ਰਾਤ ਨੂੰ ਹੀ ਥਾਣਾ ਕਾਦੀਆ ਦੀ ਪੁਲਿਸ ਨੂੰ ਸੂਚਨਾ ਦਿਤੀ । ਪਰ ਕਥਿਤ ਸ਼ਹਿ ਤੇ ਧਮਕੀਆ ਦੇਣ ਵਾਲਿਆ ਖਿਲਾਫ ਪੁਲਿਸ ਨੇ ਕੋਈ ਵੀ ਕਾਰਵਾਈ ਨਾ ਕੀਤੀ । ਤਾ ਸਵੇਰ ਸਮੇ  ਮੇਨ ਬਜਾਰ ਕਾਦੀਆ ਦੇ ਸਮੂਹ ਦੁਕਾਨਦਾਰਾ ਭਾਜਪਾ ਆਗੂ ਕਮਲ ਜੋਤੀ ਸਰਮਾ , ਭਾਜਪਾ ਮੰਡਲ ਪ੍ਰਧਾਨ ਅਸੋਕ ਸਰਮਾ, ਸਿਵ ਸੈਨਾ ਸਮਾਜਵਾਦੀ ਦੇ ਆਗੂ ਡਾ. ਅਜੇ ਛਾਬੜਾ, ਯੁਵਾ ਆਗੂ ਮੋਰਚਾ ਗੋਰਵ ਰਾਜਪੂਤ ਸਮੇਤ ਦੁਕਾਨਦਾਰਾ ਦੀ ਯੂਨੀਅਨ ਵਲੋ ਕਥਿਤ ਧੱਕੇਸ਼ਾਹੀ ਤੇ ਪੁਲਿਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜਾਰੀ ਤੇ ਪ੍ਰਭਾਕਰ ਚੋਕ ਅੰਦਰ ਰੋਸ ਧਰਨਾ ਸੁਰੂ ਕਰਕੇ ਥਾਣਾ ਮੁਖੀ ਕਾਦੀਆ ਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ।  ਧਰਨੇ ਨੂੰ ਉਸ ਸਮੇ ਹੋਰ ਬਲ ਮਿਲਿਆ ਜਦੋ ਰਾਜ ਸਭਾ ਮੈਬਰ ਪ੍ਰਤਾਪ ਸਿੰਘ ਬਾਜਵਾ ਜੋ ਆਪਣੇ ਗ੍ਰਹਿ ਵਿਖੇ ਮੋਜੂਦ ਸਨ ਤੇ ਸਰਹੱਦੀ ਖੇਤਰ ਭੋਆ ਵਿਖੇ ਸਰਹੱਦੀ ਲੋਕਾ ਦੀਆ ਸਮੱਸਿਆਵਾ ਜਾਣਨ ਲਈ ਰਵਾਨਾ ਹੋਣ ਲੱਗੇ  ਸਨ ਤਾ ਉਹਨਾ ਆਪਣਾ ਕਾਫਲਾ ਪ੍ਰਭਾਕਰ ਚੋਕ ਵਲ ਮੋੜ ਲਿਆ ਤੇ ਸਥਿਤੀ ਤੋ ਜਾਣੂ ਹੋ ਕੇ ਧਰਨਾਕਾਰੀਆ ਦਾ ਸਾਥ ਦਿੰਦੇ ਹੋਏ ਪੁਲਿਸ ਪ੍ਰਸ਼ਾਸ਼ਨ ਦੀ ਮਾੜੀ ਕਾਰਗੁਜਾਰੀ ਤੇ ਪ੍ਰਸ਼ਨ ਚਿਨ ਲਗਾਉਦੇ ਹੋਏ ਸਾਰਾ ਮਾਮਲਾ ਡੀ ਜੀ ਪੀ ਤੇ ਐਸ ਐਸ ਪੀ ਬਟਾਲਾ ਦੇ ਧਿਆਨ ਚ ਲਿਆਉਦੇ ਹੋਏ ਥਾਣਾ ਮੁਖੀ ਕਾਦੀਆ ਸ੍ਰੀ ਹਰਿਤ ਸਰਮਾ ਦੀ ਲਾਪਰਵਾਹੀ ਖਿਲਾਫ ਮੋਰਚਾ ਖੋਲਣ ਦਾ ਸਮੂਹ ਦੁਕਾਨਦਾਰਾ ਨੂੰ ਭਰੋਸਾ ਦਿਵਾਇਆ । ਇਸ਼ ਮੋਕੇ ਪੁਲਿਸ ਵਲੋ ਸ. ਬਾਜਵਾ ਨੂੰ ਦੋਸੀਆ ਖਿਲਾਫ ਤੁਰੰਤ ਕਾਰਵਾਈ ਦੇ ਭਰੋਸੇ ਉਪਰੰਤ ਉਹ ਉਥੋ ਆਪਣੇ ਸਾਥੀਆ ਸਮੇਤ ਰਵਾਨਾ ਹੋਏ । ਉਧਰ ਸ. ਪਰਤਾਪ ਸਿੰਘ ਬਾਜਵਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਿਚ ਗੁੰਡਾਗਰਦੀ ਨੂੰ ਸ਼ਹਿ ਮਿਲੀ ਹੋਈ ਹੈ ਡਰੱਗ ਮਾਫੀਆ ਬੇਖੋਫ ਹੈ ਤੇ ਪੁਲਿਸ ਪ੍ਰਸ਼ਾਸਨ ਦੀ ਨੱਕ ਹੇਠ ਸਭ ਕੁਝ ਹੋ ਰਿਹਾ ਹੈ ਕਾਦੀਆ ਸਹਿਰ ਅੰਦਰ  ਪਿਛਲੇ ਪੰਜਾਹ ਸਾਲਾ ਤੋ ਰੋਜੀ ਰੋਟੀ ਚਲਾ ਰਹੇ ਲੋਕਾ ਕੋਲੋ ਗੁੰਡਾ ਅਨਸਰ ਦੁਕਾਨਾ ਖਾਲੀ ਕਰਵਾ ਰਹੇ ਹਨ । ਜੋ ਕਿ ਸਿਆਸੀ ਸ਼ਹਿ ਕਾਰਨ ਹੀ ਹੈ । ਸ. ਬਾਜਵਾ ਨੇ ਥਾਣਾ ਮੁਖੀ ਨੂੰ ਤੁਰੰਤ ਕਾਰਵਾਈ ਕਰਨ ਲਈ ਦੁਪਿਹਰ ਤਕ ਦਾ ਸਮਾ ਨਿਸਚਿਤ ਕੀਤਾ ਉਸ ਉਪਰੰਤ ਕਾਗਰਸੀ ਵਰਕਰਾ ਨਾਲ ਪੁਲਿਸ ਪ੍ਰਸ਼ਾਸ਼ਨ ਖਿਲਾਫ ਡੱਟਣ ਦੀ ਗੱਲ਼ ਕਹੀ । ਉਧਰ ਭਾਜਪਾ ਆਗੂ ਕਮਲ ਜੋਤੀ ਸਰਮਾ ਨੇ ਪੁਲਿਸ ਪ੍ਰਸ਼ਾਸ਼ਨ ਦੀ ਲਾਪਰਵਾਹੀ ਖਿਲਾਫ ਮੋਰਚਾ ਖੋਲਦੇ ਹੋਏ ਕਿਹਾ ਕਿ ਸਹਿਰ ਅੰਦਰ ਡਰੱਗ ਮਾਫੀਆ ਤੇ ਗੁੰਡਾ ਅਨਸਰ ਲਗਾਤਾਰ ਸਮਾਜ ਵਿਰੋਧੀ ਕਾਰਵਾਈ ਕਰਕੇ ਆਮ ਸਹਿਰੀਆ ਨਾਲ ਧੱਕੇਸਾਹੀ ਕਰ ਰਹੇ ਹਨ ਪਰ ਕਿਸੇ ਖਿਲਾਫ ਕੋਈ ਵੀ ਕਾਰਵਾਈ ਨਹੀ ਹੋ ਰਹੀ । ਖਬਰ ਲਿਖੇ ਜਾਣ ਤੱਕ ਕਸਬਾ ਕਾਦੀਆ ਦੇ ਮੁਖ ਬਜਾਰ ਬੰਦ ਸਨ ਤੇ ਪ੍ਰਭਾਕਰ ਚੋਕ ਅੰਦਰ ਦੁਕਾਨਦਾਰ ਭਾਈਚਾਰਾ ਇਕਮੁਠ ਹੋ ਕੇ ਕਥਿਤ ਧੱਕੇਸਾਹੀ ਖਿਲਾਫ ਡੱਟੇ ਹੋਏ ਸਨ । ਰੋਸ ਧਰਨੇ ਵਿਚ ਕਮਲ ਜੋਤੀ ਸਰਮਾ, ਡਾ. ਅਜੇ ਛਾਬੜਾ, ਨਰਿੰਦਰ ਭਾਟੀਆ, ਸੁਖਵਿੰਦਰਪਾਲ ਸਿੰਘ ਸੁਖ ਭਾਟੀਆ , ਮਹਿੰਦਰ ਪਾਲ ਬਲਾਕ ਪ੍ਰਧਾਨ, ਜਗੀਰ ਸਿੰਘ ਰੱਖੜਾ, ਗੋਰਵ ਰਾਜਪੂਤ , ਵਿਨੋਦ ਕੁਮਾਰ ਟੋਨੀ , ਬੱਬੂ ਨਰੂਲਾ, ਕਾਲੀ ਮਹਾਜਨ, ਪਰਦੀਪ ਭਾਟੀਆ , ਰਜੀਵ ਕੁਮਾਰ, ਵਰਿੰਦਰ ਖੋਸਲਾ, ਪਵਨ ਭਾਟੀਆ ,ਅਮਿਤ ਭਾਟੀਆ , ਨਰੇਸ ਅਰੋੜਾ, ਅਸਵਨੀ ਕੁਮਾਰ ਸਮੇਤ ਦੁਕਾਨਦਾਰ ਭਾਈਚਾਰਾ ਧਰਨੇ ਵਿਚ ਸਾਮਿਲ ਸੀ ਤੇ ਟਰੈਫਿਕ ਬੰਦ ਕਰਕੇ ਪੁਲਿਸ ਪ੍ਰਸ਼ਾਸ਼ਨ ਖਿਲ਼ਾਫ ਨਾਅਰੇਬਾਜੀ ਕਰ ਰਹੇ ਸੀ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone