ਪੁਲਿਸ ਦਾ ਰਾਜਨੀਤਿਕ ਅਤੇ ਮਾਫੀਏ ਦੇ ਚੁੰਗਲ਼ ਵਿੱਚੋ ਆਜ਼ਾਦ ਹੋਣਾ ਜਰੂਰੀ-ਸਤਨਾਮ ਦਾਊਂ

ਮੋਹਾਲੀ (ANS ) ਅੱਜ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਆਗੇਂਸਟ ਕਰਪਸਨ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਚ ਅਪਰਾਧ ਨੂੰ ਕਾਬੂ ਚ ਰੱਖਣ ਲਈ ਪੁਲਿਸ ਨੂੰ ਰਾਜਨੀਤਿਕ ਦਬਾਓ ਤੋਂ ਮੁਕਤ ਹੋ ਕੇ ਨਿਰਪੱਖ ਕੰਮ ਕਰਨ ਦੀ ਅਜਾਦੀ ਮਿਲਣੀ ਚਾਹੀਦੀ ਹੈ। ਪਰ ਪਿੱਛਲੇ ਕੁੱਝ ਸਾਲਾਂ ਤੋਂ ਹਰ ਤਰ੍ਹਾ ਦਾ ਮਾਫੀਆ ਮਿਲੀਭੁਗਤ ਨਾਲ ਵੱਧਦਾ ਰਿਹਾ ਹੈ ਜਿਸ ਕਾਰਨ ਛੋਟੇ ਮੋਟੇ ਅਪਰਾਧੀ ਵੀ ਬੇਖੌਫ ਹੋ ਕੇ ਵੱਡੇ ਅਪਰਾਧ ਕਰਨ ਵੱਲ ਵੱਧਦੇ ਰਹੇ। ਉਹਨਾਂ ਮੋਹਾਲੀ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਤੇ ਹੋਰ ਅਫਸਰਾਂ ਵੱਲੋਂ ਕੀਤੀਆਂ ਗਈਆਂ ਪੜਤਾਲਾਂ ਦੀਆਂ ਉਦਾਹਰਨਾਂ ਦਿੰਦਿਆ ਕਿਹਾ ਕੇ ਪੁਲਿਸ ਨੇ ਬਹੁਤੀ ਬਾਰ ਪਹੁੰਚ ਅਤੇ ਪੈਸੇ ਵਾਲੇ ਲੋਕਾਂ ਦੇ ਹੱਕ ਵਿੱਚ ਪੜਤਾਲਾਂ ਕਰਕੇ ਇਨਸਾਫ ਦਾ ਗਲਾ ਘੁਟਿਆ ਹੈ ਜਿਸ ਕਾਰਨ ਅੱਜ ਵੀ ਲੋਕਾਂ ਵਿੱਚ ਪੁਲਿਸ ਤੇ ਵਿਸ਼ਵਾਸ ਨਹੀਂ ਬਣਿਆ। ਪਿੱਛਲੇ ਸਾਲਾਂ ਚ ਮੋਹਾਲੀ ਜ਼ਿਲ੍ਹੇ ਵਿੱਚ ਅਨੇਕਾਂ ਗਰੋਹ ਕਮੇਟੀਆਂ, ਕਬੂਤਰਬਾਜ਼ੀ, ਪ੍ਰਾਪਰਟੀ ਕਾਰੋਬਾਰ, ਇਮੀਗ੍ਰੇਸ਼ਨ, ਕੁਦਰਤੀ ਸਾਧਨਾਂ ਦੀ ਲੁੱਟ ਆਦਿ ਨੂੰ ਇੱਕ ਵੱਡਾ ਮਾਫ਼ੀਆ ਮਿਲੀਭੁਗਤ ਨਾਲ ਚਲਾਉਂਦਾ ਹੋਣ ਦਾ ਸ਼ੱਕ ਜਾਹਰ ਕੀਤਾ ਹੈ।
ਉਦਾਹਰਨਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਰਜਿੰਦਰ ਕੌਰ ਪਤਨੀ ਵਿਨੋਦ ਕੁਮਾਰ ਵਾਸੀ ਮਕਾਨ ਨੰਬਰ 1415/2 ਸੈਕਟਰ 30 ਬੀ, ਚੰਡੀਗੜ੍ਹ ਜਿਸ ਤੇ ਕਮੇਟੀਆਂ ਦੇ ਨਾਮ, ਕਬੂਤਰਬਾਜ਼ੀ ਅਤੇ ਵਿਦੇਸ਼ ਭੇਜਣ ਦੇ ਨਾਮ ਕੀਤੀਆਂ ਠੱਗੀਆਂ ਦੀਆਂ ਅਨੇਕਾਂ ਸ਼ਿਕਾਇਤਾਂ ਪੁਲਿਸ ਨੂੰ ਕੀਤੀਆਂ ਗਈਆਂ ਜਿਸ ਤੇ ਜਿਲ੍ਹਾ ਪੁਲਿਸ ਫਤਹਿਗੜ੍ਹ ਨੇ ਐੱਫਆਈਆਰ ਨੰਬਰ 33 ਮਿਤੀ 15/03/2013 ਥਾਣਾ ਖਮਾਣੋਂ ਅਤੇ ਐੱਫਆਈਆਰ ਨੰਬਰ 26 ਮਿਤੀ 13-11-2011 ਥਾਣਾ ਬਸੀ ਪਠਾਣਾ, ਐੱਫਆਈਆਰ 168, ਮਿਤੀ 23-07- ਥਾਣਾ ਗੋਬਿੰਦਗੜ੍ਹ ਵਿਖੇ ਦਰਜ ਹੋਈਆਂ। ਇਸ ਦੇ ਨਾਲ ਨਾਲ ਇਸ ਦੋਸ਼ੀ ਰਜਿੰਦਰ ਕੌਰ ਪਤਨੀ ਵਿਨੋਦ ਕੁਮਾਰ ਵਾਸੀ ਮਕਾਨ ਨੰਬਰ 1415/2 ਸੈਕਟਰ 30 ਬੀ, ਚੰਡੀਗੜ੍ਹ ਖਿਲਾਫ ਅਜਿਹੀ ਹੀ ਸ਼ਿਕਾਇਤ ਨੰ; 5028, ਮਿਤੀ 2-3-2016 ਅਤੇ ਹੋਰ ਕੰਪਲੇਟਾਂ ਵੀ ਜੋ ਕੇ ਅਨਮੋਲ ਅਰੋੜਾ ਵਾਸੀ ਮਕਾਨ ਨੰਬਰ 30 ਏ, ਸਨੀ ਇੰਕਲੇਵ ਵੱਲੋਂ ਕੀਤੀਆਂ ਗਈਆਂ ਸਨ ਉਸ ਨੂੰ ਬਾਰ ਬਾਰ ਦਾਖਲ ਦਫਤਰ ਕਰ ਕੇ, ਦੋਸ਼ੀਆਂ ਨਾਲ ਮਿਲੀਭੁਗਤ ਕਰਕੇ ਦੋਸ਼ੀਆਂ ਨੂੰ ਬਚਾਉਂਦੀ ਰਹੀ।
ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆਪੇ ਬਣਾਈ ਇੱਕ ਹਿੰਦੂ ਜਥੇਬੰਦੀ ਸ਼ਿਵ ਸੈਨਾ ਦੇ ਨੇਤਾ ਅਮਿਤ ਸ਼ਰਮਾਂ ਖਿਲਾਫ ਵੀ ਆਉਂਦੀਆਂ ਰਹੀਆਂ ਹਨ ਜੋ ਕਿ ਦਰਜਨਾ ਕੇਸਾਂ ਵਿੱਚ ਵਾਰ ਵਾਰ ਜੇਲ ਜਾ ਚੁੱਕਾ ਹੈ। ਖਿਲਾਫ ਰਵਿੰਦਰ ਕੁਮਾਰ, ਵਾਸੀ ਫੇਜ਼ 7 ਮੋਹਾਲੀ ਵੱਲੋਂ ਐਫ ਆਈ ਆਰ ਨੰ; 106, ਅਧੀਨ ਧਾਰਾ 420, 120 ਬੀ ਦਰਜ ਕਰਵਾਈ ਗਈ। ਪਰੰਤੂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਕੰਪਲੇਟ ਰੱਦ ਕਰ ਦਿੱਤੀ ਜਿਸ ਕਾਰਨ ਦੋਸ਼ੀਆਂ ਦੇ ਹੌਸਲੇ ਬੁਲੰਦ ਹਨ।
ਇੱਕ ਹੋਰ ਕੇਸ ਵਿੱਚ ਇੰਦਰਜੀਤ ਕੌਰ ਪਤਨੀ ਐਡਵੋਕੇਟ ਗੁਰਦੀਪ ਸਿੰਘ ਵਾਸੀ ਮਕਾਨ ਨੰ: 613, ਫੇਜ਼ 1, ਮੋਹਾਲੀ ਤੇ ਐਫ ਆਈ ਆਰ ਨੰ: 102 ਅਧੀਨ ਧਾਰਾ 406, 420 ਮਿਤੀ 8-6-2015 ਥਾਣਾ ਫੇਜ਼ 1 ਵਿਖੇ ਦਰਜ ਹੋਇਆ ਸੀ। ਜਿਸ ਵਿੱਚ ਪੀੜਤਾ ਸਬੀਤਾ ਦੀ ਪੈਸਿਆਂ ਦੀ ਥੋੜ ਕਰਕੇ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ ਸੀ ਅਤੇ ਐੱਸ ਐੱਸ ਪੀ ਦਫਤਰ ਦੇ ਨੇੜੇ ਦੋਸ਼ੀਆਂ ਦੇ ਘਰ ਅੱਗੇ ਚਲਦੀ ਸੜਕ ਤੇ ਪੀੜਤਾ ਦੀ ਲਾਸ਼ ਰੱਖ ਕੇ ਮੁਜਾਹਰਾ ਕੀਤਾ ਗਿਆ। ਜਿਸ ਦੇ ਬਾਵਜੂਦ ਮੁਹਾਲੀ ਪੁਲਿਸ ਵੱਲੋਂ ਇਸ ਕੇਸ ਵਿੱਚ ਕੋਈ ਠੋਸ ਕਾਰਵਾਈ ਨਹੀਂ ਹੋਈ ਅਤੇ ਦੋਸ਼ੀ ਅੱਜ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਜਿਸ ਵਿੱਚੋਂ ਸਾਜਿਸ਼ ਦੀ ਬੂ ਆਉਂਦੀ ਹੈ।
ਇਸਤੋਂ ਬਾਅਦ ਵੀ ਅਜਿਹੇ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ ਤੇ ਠਗੀਆਂ ਜਾਰੀ ਹਨ। ਇਸਤਰਾਂ ਦੇ ਇੱਕ ਹੋਰ ਗੈਂਗ ਦੀ ਉਦਾਹਰਣ ਦਿੰਦਿਆ ਉਹਨਾਂ ਕਿਹਾ ਕਿ ਪਿਛਲੇ ਸਾਲਾਂ ਚ ਹਰਜੀਤ ਸਿੰਘ ਸੈਣੀ ਮਾਜਰਾ ਜਸਵਿੰਦਰ ਕੌਰ ਫਤਿਹ ਉਲਾਪੁਰ ਆਦਿ ਤੇ ਅਨੇਕਾਂ ਠੱਗੀਆਂ ਦੀਆਂ ਸ਼ਿਕਾਇਤਾਂ ਜਿਨ੍ਹਾਂ ਵਿੱਚ ਨੰ; 7, ਅਧੀਨ ਧਾਰਾ 406, 420 ਥਾਣਾ ਕੁਰਾਲੀ ਮਿਤੀ 10-01-2016 ਅਤੇ ਐਫ ਆਈ ਆਰ ਨੰ: 103, ਮਿਤੀ 18-10-2013 ਥਾਣਾ ਮੁੱਲਾਂਪੁਰ, ਪੀੜਿਤਾਂ ਨੇ ਕੀਤੀਆਂ। ਕੁੱਝ ਸ਼ਿਕਾਇਤਾਂ ਤੇ ਪਰਚੇ ਵੀ ਦਰਜ ਹੋਏ ਹੋਏ ਪਰ ਪੁਲਿਸ ਅਤੇ ਰਾਜਨੀਤਿਕ ਮਿਲੀਭੁਗਤ ਨਾਲ ਉਹਨਾਂ ਦੇ ਹੌਸਲੇ ਬੁਲੰਦ ਰਹੇ ਨਾਲ ਹੀ ਉਹਨਾਂ ਤੋਂ ਤੰਗ ਆਏ ਏਜੈਂਟ ਰਾਮ ਕ੍ਰਿਪਾਲ ਨੂੰ ਆਤਮ ਹੱਤਿਆ ਲਈ ਮਜਬੂਰ ਹੋਣਾ ਪਿਆ। ਪੀੜਤ ਪਰਿਵਾਰ ਵੱਲੋਂ ਹਾਈਕੋਰਟ ਦੀ ਸ਼ਰਨ ਲੈ ਕੇ ਇਸ ਦੀ ਸ਼ਿਕਾਇਤ ਐਫ ਆਈ ਆਰ 192 ਮਿਤੀ 6-9-2017 ਅਧੀਨ ਧਾਰਾ 306 ਦਰਜ ਕਰਵਾਈ ਜਿਸ ਤੇ ਪੁਲਿਸ ਨੇ ਕਾਰਵਾਈ ਨਾ ਕੀਤੀ ਉਲਟਾ ਸ਼ਿਕਾਇਤਕਰਤਾਂ ਜੋ ਕੇ ਮਰਨ ਵਾਲੇ ਦੀ ਪਤਨੀ ਅਤੇ ਪੁੱਤਰ ਸਨ ਨੂੰ ਠੱਗੀ ਦੇ ਕੇਸ ਚ ਫਸਾ ਕੇ ਜੇਲ੍ਹ ਭੇਜ ਦਿੱਤਾ ਸੀ ਤੇ ਨਾਲ ਹੀ ਪੀੜਿਤਾਂ ਦੀ ਮਦਦ ਕਰਨ ਵਾਲੇ ਸਤਨਾਮ ਦਾਊਂ, ਰਣਧੀਰ ਸਿੰਘ ਤੇ ਅਵਤਾਰ ਸਿੰਘ ਨੂੰ ਫਰਜੀ ਕੇਸ ਦਰਜ ਕਰਕੇ ਐਫ ਆਈ ਆਰ ਨੰ: 128, ਧਾਰਾ 420, 406, 120 ਬੀ, ਥਾਣਾ ਸਦਰ ਖਰੜ ਵਿੱਚ ਵੀ ਫਸਾ ਦਿੱਤਾ ਸੀ। ਤਾਂ ਕਿ ਆਤਮ ਹੱਤਿਆ ਵਾਲਾ ਪਰਚਾ ਦਰਜ ਨਾ ਹੋ ਸਕੇ।
ਸਕਾਈ ਰਾਕ ਸਿਟੀ ਵੀ ਇੱਕ ਵੱਡੀ ਠੱਗੀ ਦਾ ਕੇਂਦਰ ਸੀ। ਜਿਸ ਵਿੱਚ ਪੁਲਿਸ ਦੀ ਇੱਕ ਐਫਆਈਆਰ ਮੁਤਾਬਿਕ 1800 ਕਰੋੜ ਦੀ ਠੱਗੀ ਹੋਈ ਹੈ। ਲੰਮੇ ਸੰਘਰਸ਼ ਅਤੇ ਹਾਈਕੋਰਟ ਦੇ ਦਖਲ ਤੋਂ ਬਾਅਦ ਸਿਰਫ ਇਹ ਹੀ ਹੋ ਸਕਿਆ ਕਿ ਕਿ ਸਿਰਫ ਇੱਕ ਡਾਇਰੈਕਟਰ ਨਵਜੀਤ ਸਿੰਘ ਹੀ ਪੁਲਿਸ ਦੀ ਗ੍ਰਿਫਤ ਵਿੱਚ ਆਇਆ ਹੈ ਜਦ ਕਿ ਡਾਇਰੈਕਟਰ ਜੋ ਕਿ ਉਸਦੀ ਪਤਨੀ ਹੈ ਅਤੇ ਬਾਕੀ ਪਰਿਵਾਰਕ ਮੈਂਬਰ ਜੋ ਕਿ ਕੰਪਨੀ ਦੇ ਅਹੁਦੇਦਾਰ ਹਨ ਸ਼ਰੇਆਮ ਬਾਹਰ ਘੁੰਮ ਰਹੇ ਹਨ। ਜਦ ਕਿ ਕੰਪਨੀ ਖਿਲਾਫ ਦਰਜਨਾ ਹੀ ਐਫਆਈਆਰ ਦਰਜ ਹੋ ਚੁੱਕੇ ਹਨ ਹਨ।

ਇਸ ਤਰ੍ਹਾਂ ਦਾ ਇੱਕ ਵੱਡੇ ਲੈਵਲ ਦਾ ਇੱਕ ਕੇਸ ਜੋ ਸਤਨਾਮ ਦਾਊਂ ਵੱਲੋਂ ਲੰਮੀ ਜੱਦੋ ਜਹਿਦ ਤੋਂ ਬਾਅਦ ਦਰਜ ਕਰਵਾਇਆ ਗਿਆ ਜੋ ਕਿ ਆਰਥਿਕ ਤੌਰ ਤੇ ਗਰੀਬ ਲੋਕਾਂ ਦੀ ਠੱਗੀ ਨਾਲ ਸਬੰਧਤ ਹੈ ਅਤੇ ਬਿਲਡਰ ਐੱਸ ਬੀ ਪੀ ਹੋਮਜ ਖਰੜ ਖਿਲਾਫ ਹਾਈਕੋਰਟ ਦੀ ਦਖਲਅੰਦਾਜੀ ਅਤੇ ਦੇਸ਼ ਦੀ ਪਾਰਲੀਮੈਂਟ ਦੇ ਦਬਾਅ ਤੋਂ ਬਾਅਦ ਐੱਫ ਆਈ ਆਰ ਨੰ: 215, ਥਾਣਾ ਸਿਟੀ ਖਰੜ ਮਿਤੀ 4-11-2015 ਨੂੰ ਬਹੁਤ ਮਾਮੂਲੀ ਧਾਰਾਵਾਂ ਲਾਈਆਂ ਗਈਆਂ ਅਤੇ ਦੋਸ਼ੀਆਂ ਨੂੰ ਬਚਣ ਦਾ ਪੂਰਾ ਪੂਰਾ ਮੌਕਾ ਦਿੱਤਾ ਗਿਆ। ਜਿਸ ਵਿੱਚ ਜਾਣਬੁੱਝ ਕੇ ਕੇਸ ਕਮਜ਼ੋਰ ਕੀਤਾ ਗਿਆ ਤੇ ਨਾ ਹੀ ਉਸਤੇ ਅਗਲੀ ਕੋਈ ਕਾਰਵਾਈ ਕੀਤੀ।

ਉਹਨਾਂ ਕਿਹਾ ਕਿ ਉਹ ਅਜਿਹੀਆਂ ਸਾਰੀਆਂ ਸ਼ਿਕਾਇਤਾਂ ਅਤੇ ਦਰਜ ਕੇਸਾਂ ਦੀ ਪੜਤਾਲ ਲਈ ਉੱਚ ਅਧਿਕਾਰੀਆਂ,ਪੰਜਾਬ ਸਰਕਾਰ, ਪ੍ਰਧਾਨ ਮੰਤਰੀ ਆਦਿ ਨੂੰ ਲਿਖ ਰਹੇ ਹਨ ਤਾਂ ਕੇ ਇਨਸਾਫ ਮਿਲ ਸਕੇ। ਨਾਲ ਹੀ ਸਤਨਾਮ ਦਾਊਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਅਜਿਹੇ ਮਾਮਲਿਆਂ ਚ ਬੋਲਣ ਕਾਰਨ ਉਸਦੀ ਜਾਨ-ਮਾਲ, ਮਾਨ- ਸਨਮਾਨ ਆਦਿ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਤੇ ਝੂੱਠੇ ਕੇਸਾਂ ਵਿੱਚ ਫਸਾਇਆ ਜਾ ਸਕਦਾ ਹੈ ਅਤੇ ਇਨ੍ਹਾਂ ਤੋਂ ਹਟਾਉਣ ਲਈ ਉਸ ਤੇ ਪਹਿਲਾਂ ਵੀ ਕਈ ਜਾਨਲੇਵਾ ਹਮਲੇ ਹੋ ਚੁੱਕੇ ਹਨ ਅਤੇ ਝੂਠੇ ਕੇਸ ਵੀ ਦਰਜ ਕੀਤੇ ਜਾ ਚੁੱਕੇ ਹਨ। ਇਸ ਮੌਕੇ ਅਮਰਿੰਦਰ ਬਰਾੜ, ਸੁਖਮਿੰਦਰ ਸਿੰਘ, ਅਮਿਤ ਵਰਮਾ ਦਾਊਂ, ਅਨਮੋਲ ਅਰੋੜਾ ਅਤੇ ਡਾਕਟਰ ਭਾਟੀਆ ਆਦਿ ਵੀ ਹਾਜਰ ਸਨ

Leave a Reply

Your email address will not be published. Required fields are marked *

Recent Comments

    Categories