Last UPDATE: August 26, 2014 at 7:58 pm

ਪੀਣ ਵਾਲੇ ਪਾਣੀ ਨੂੰ ਤਰਸੇ ਮੁੱਲਾਂਪੁਰ ਵਾਸੀ

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 26 ਅਗਸਤ
ਇੱਕ ਪਾਸੇ ਅੰਤਾਂ ਪੈ ਰਹੀ ਗਰਮੀ, ਦੂਜੇ ਪਾਸੇ ਬਿਜਲੀ ਦੇ ਕੱਟਾਂ ਨੇ ਸਤਾਏ ਲੋਕ ਅਤੇ ਤੀਜੇ ਪਾਸੇ ਪੀਣ ਵਾਲਾ ਪਾਣੀ ਦੀ ਸਹੀ ਸਪਲਾਈ ਨਾ ਮਿਲਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਮੁੱਲਾਂਪੁਰ ਗਰੀਬਦਾਸ ਦੇ ਬਾਜ਼ਾਰ ਵਿੱਚ ਸੰਜੀ ਸੋਫਤ, ਸਤੀਸ਼ ਕੁਮਾਰ ਸ਼ਰਮਾ, ਗੁਲਸ਼ਨ ਕੁਮਾਰ, ਸੰਜੀਵ ਸੋਫਤ, ਮੰਗੂ ਆਦਿ ਨੇ ਦੱਸਿਆ ਕਿ ਬਾਜ਼ਾਰ ਵਿੱਚ ਸੋਫਤ ਮੁਹੱਲੇ ਵਿੱਚ ਪੀਣ ਵਾਲਾ ਪਿਛਲੇ ਕਰੀਬ ਹਫਤੇ ਤੋਂ ਸਹੀ ਨਹੀਂ ਆ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਨਹਾਉਣ, ਕਪੜੇ ਧੋਣ ਅਤੇ ਪਾਣੀ ਪੀਣ ਵਾਸਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਨੇ ਜਲ ਸਪਲਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ’ਤੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਦੂਜੇ ਪਾਸੇ ਇਸ ਸਬੰਧੀ ਇਲਾਕੇ ਦੇ ਜੇ ਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਲਾਂਪੁਰ ਗਰੀਬਦਾਸ ਵਿਖੇ ਚਾਰ ਟਿਊਬਵੈਲ ਲੱਗੇ ਹੋਏ ਹਨ ਤੇ ਪੀਣ ਵਾਲੇ ਪਾਣੀ ਦਾ ਪੱਧਰ ਬਹੁਤ ਨੀਵਾਂ ਜਾ ਰਿਹਾ ਹੈ। ਇਸ ਕਰਕੇ ਨਵੇਂ ਦੋ ਹੋਰ ਟਿਊਬਵੈਲ ਲਾਉਣ ਲਈ ਉਨ੍ਹਾਂ ਨੇ ਅੱਗੇ ਵਿਭਾਗ ਨੂੰ ਵੀ ਲਿਖ ਦਿੱਤਾ ਹੈ। ਜਲਦੀ ਹੀ ਨਵੇਂ ਟਿਊਬਵੈਲ ਲੱਗਣ ਤੋਂ ਬਾਅਦ ਪਾਣੀ ਦੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਉਨਾਂ ਇਹ ਵੀ ਕਿਹਾ ਕਿ ਫਿਲਹਾਲ ਲੋਕਾਂ ਨੂੰ ਹੋਰ ਪਾਸਿਉਂ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਪਾਣੀ ਨੂੰ ਵਿਅਰਥ ਜਾਣ ਤੋਂ ਰੋਕਥਾਮ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਬਿਜਲੀ ਦੇ ਲੱਗਦੇ ਕੱਟਾਂ ਕਾਰਨ ਵੀ ਪਾਣੀ ਦੀ ਸਪਲਾਈ ਵਿੱਚ ਵਿਘਨ ਪੈ ਰਿਹਾ ਹੈ।

Widgetized Section

Go to Admin » appearance » Widgets » and move a widget into Advertise Widget Zone