Last UPDATE: July 11, 2017 at 9:57 am

ਪਿੰਡ ਰਜ਼ਾਦਾ ਦੇ ਨੌਜਵਾਨ ਕਮਲਜੀਤ ਸਿੰਘ ਦੀ ਭਾਰਤੀ ਫੁੱਟਬਾਲ ਟੀਮ ਲਈ ਹੋਈ  ਚੋਣ ।

11.7.2017IMG-20170711-WA0017ਗੁਰਦਾਸਪੁਰ, ਕਾਦੀਆਂ 11 ਜੁਲਾਈ (ਦਵਿੰਦਰ ਸਿੰਘ ਕਾਹਲੋਂ)ਸੰਤ ਬਾਬਾ ਹਜ਼ਾਰਾ ਸਿੰਘ ਫੁੱਟਬਾਲ ਅਕੈਡਮੀ ਤੋ ਕੋਚਿੰਗ ਪ੍ਰਾਪਤ ਕਰ ਕੇ ਕਸਬਾ ਕਾਦੀਆਂ ਦੇ ਨਜ਼ਦੀਕੀ  ਪਿੰਡ ਰਜਾਦਾ ਦਾ ਨੌਜਵਾਨ ਕਮਲਜੀਤ ਸਿੰਘ ਅੰਡਰ 23 ਫੁੱਟਬਾਲ ਟੀਮ ਇੰਡੀਆ ਵਾਸਤੇ ਚੁਣਿਆ ਗਿਆ ਹੈ   । ਇਸ ਚੋਣ ਤੇ ਕਮਲਜੀਤ ਸਿੰਘ ਰਜਾਦਾ ਦੇ ਮਾਤਾ ਪਿਤਾ ਤੇ ਹੋਰ ਪਰਿਵਾਰਕ ਮੈਂਬਰ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਮਾਣ ਮਹਿਸੂਸ ਕਰ ਰਹੇ ਹਨ । ਉੱਥੇ ਹੀ ਦੂਜੇ ਪਾਸੇ ਕਮਲਜੀਤ ਸਿੰਘ ਨੇ ਪਿੰਡਾ ਦੇ ਉਹ ਨਾ ਨੌਜਵਾਨਾ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਜੋ ਖੇਡਾਂ ਰਾਹੀ ਆਪਣਾ ਭਵਿੱਖ ਬਣਾ ਕੇ ਅੰਤਰਰਾਸ਼ਟਰੀ ਪੱਧਰ ਤੇ ਨਾਮ ਖੱਟਣਾ ਚਾਹੁੰਦੇ ਹਨ । ਕਮਲਜੀਤ ਦੇ ਪਿਤਾ ਰਛਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਫੁੱਟਬਾਲ ਟੀਮ ਦੋਹਾ ਕਤਰ ਵਿਖੇ ਹੋਣ ਵਾਲੇ ਏਸ਼ੀਅਨ(  ਕੱਪ ਅੰਡਰ 23 ) ਲਈ ਸਿੰਘਾਪੁਰ ਰਵਾਨਾ ਹੋ ਚੁੱਕੀ ਹੈ ਤੇ ਕਮਲਜੀਤ ਸਿੰਘ ਵੀ ਇਸ ਵਿਚ ਹਿੱਸਾ ਲੈ ਰਿਹਾ ਹੈ । ਇਸ ਤੋ ਪਹਿਲਾ ਏਸ਼ੀਅਨ ਖੇਡਾਂ ਦੱਖਣੀ ਕੋਰੀਆ ਤੇ ਸਾਊਥ ਏਸ਼ੀਆ ਖੇਡਾਂ ਗੁਹਾਟੀ ਵਿਚ ਟੀਮ ਲਈ ਬਹੁਤ ਵਧੀਆ ਪ੍ਰਦਰਸ਼ਨ ਕਰ ਚੁੱਕਿਆ ਹੈ । ਇਸ ਤੋ ਇਲਾਵਾ ਕਮਲਜੀਤ ਸਿੰਘ ਦੀ ਪੰਜਾਬ ਪੁਲਿਸ ਵਿਚ ਖੇਡ ਕੋਟੇ ਵਿਚੋਂ ਸਬ ਇੰਸਪੈਕਟਰ ਵੱਜੋ ਚੋਣ ਹੋਈ ਹੈ । ਅੱਜ ਜਿੱਥੇ ਪੰਜਾਬ ਦੀ ਜਵਾਨੀ ਨਸ਼ਿਆਂ ਕਰ ਕੇ ਕੁਰਾਹੇ ਪੈ ਰਹੀ ਹੈ ਉੱਥੇ ਅਜਿਹੇ ਮਿਹਨਤੀ ਨੌਜਵਾਨ ਪੰਜਾਬੀਆ ਦਾ ਸਿਰ ਉੱਚਾ ਚੁੱਕ ਰਹੇ ਹਨ ਤੇ ਸਮਾਜ ਲਈ ਮਿਸਾਲ ਬਣ ਰਹੇ ਹਨ ।

Leave a Reply

Your email address will not be published. Required fields are marked *

Recent Comments

    Categories