Last UPDATE: November 24, 2017 at 3:37 am

ਪਿੰਡ ਬਿੰਜੋਕੀ ਖੁਰਦ ਵਿਖੇ ਤੀਜਾ ਨਾਟਕ ਮੇਲਾ 26 ਨਵੰਬਰ ਨੂੰ

ਇਸ ਮੌਕੇ ਤਹਿਸੀਲ ਮਾਲੇਰਕੋਟਲਾ ਦੇ ਮੈਰਿਟ ਹੋਲਡਰ ਵਿਦਿਆਰਥੀਆਂ ਦਾ ਹੋਵੇਗਾ ਸਨਮਾਨ
ਮਾਲੇਰਕੋਟਲਾ ਦੇ ਆਈ.ਏ.ਐਸ ਅਧਿਕਾਰੀ ਗੌਤਮ ਜੈਨ ਅਤੇ ਤਨਵੀਰ ਹੁਸੈਨ ਦਾ ਹੋਵੇਗਾ ਸਨਮਾਨ

ਮਾਲੇਰਕੋਟਲਾ: ( ) ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਾਦ ਫਾਉਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਵਲੋਂ ਪਿਛਲੇ ਸਾਲਾਂ ਦੀ ਇਸ ਸਾਲ ਦਾ ਤੀਸਰਾ ਨਾਟਕ ਮੇਲਾ ਇੱਥੇ ਲਾਗਲੇ ਪਿੰਡ ਬਿੰਜੋਕੀ ਖੁਰਦ ਵਿਖੇ ਮਿਤੀ 26 ਨਵੰਬਰ ਐਤਵਾਰ ਦੀ ਸ਼ਾਮ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਨਾਟਕ ਮੇਲੇ ਦਾ ਉਦਆਟਨ ਡਾ. ਜਗਦੇਵ ਸਿੰਘ ਸੋਹੀ, ਸਹਾਇਕ ਨਿਰਦੇਸ਼ਕ ਅਤੇ ਮੁਹੰਮਦ ਅਰਸ਼ਦ, ਐਮ.ਡੀ. ਅਲੀ ਪਬਲਿਕ ਸਕੂਲ ਵਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ। ਸਮਾਗਮ ਦੀ ਪਰਧਾਨਗੀ ਲਤੀਫ ਅਹਿਮਦ ਥਿੰਦ, ਐਸ.ਡੀ,ਐਮ. ਵਲੋਂ ਕੀਤਾ ਜਾਵੇਗਾ, ਅਤੇ ਸ.ਜਗਤਾਰ ਸਿੰਘ, ਆਈ.ਆਰ.ਐਸ. ਜੋਨਲ ਪ੍ਰਿੰਸੀਪਲ ਕਮਿਸ਼ਨਰ ਜੀ ਮੁੱਖ ਮਹਿਮਾਨ ਹੋਣਗੇ।
ਇਸ ਸਬੰਧੀ ਜਾਨਕਾਰੀ ਦਿੰਦਿਆਂ ਸੰਸਥਾ ਦੇ ਸਰਪ੍ਰਸਤ ਡਾ. ਅਬਦੁਲ ਮਜੀਦ ਆਜਾਦ ਨੇ ਦਸਿਆ ਕਿ ਇਸ ਮੌਕੇ ਤਹਿਸੀਲ ਮਾਲੇਰਕੋਟਲਾ ਵਿੱਚੋਂ ਪੰਜਾਬ ਦੀ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ , ਐਮ.ਬੀ.ਬੀ.ਐਸ ਲਈ ਪ੍ਰਿਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਸਮੇਤ ਪਿਛਲੇ ਦਿਨੀਂ ਆਈ.ਏ.ਐਸ ਵਿੱਚ ਚੁਣੇ ਗਏ ਨਿਤਨ ਜੈਨ ਅਤੇ ਅੰਂਤਰ-ਰਾਸ਼ਟਰੀ ਪੱਧਰ ਤੇ ਹੋਮਿੳਪੈਥੀ ਦੇ ਮਾਹਿਰ ਡਾ. ਤਨਵੀਰ ਹਸੈਨ ਦਾ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਸਨਮਾਨ ਕੀਤਾ ਜਾਵੇਗਾ।
ਦੇਰ ਰਾਤ ਤੱਕ ਚੱਲਣ ਵਾਲੇ ਇਸ ਨਾਟਕ ਮੇਲੇ ਵਿੱਚ ਲੋਕ ਕਲਾ ਕੇਂਦਰ, ਮੰਡੀ ਮੁਲਾਾਂਪੁਰ ਦੀ ਟੀਮ ਵਲੋਂ ਉੱਘੇ ਰੰਗ-ਕਰਮੀ ਹਰਕੇਸ਼ ਚੌਧਰੀ ਦੀ ਟੀਮ ਵਲੋਂ ਨਾਟਕ ‘ ਝਨਾਂ ਦੇ ਪਾਣੀ’ , ‘ਅੱਗ ਦਾ ਸਫਾ’ ਅਤੇ ਕੋਰਿਉਗਰਾਫੀ ਭਗਤ ਸਿੰਘ, ਪਿੰਡ ਦੀਆਂ ਕੁੜੀਆ ਆਦਿ ਖੇਢਿਆ ਜਾਵੇਗਾ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone