Last UPDATE: June 27, 2018 at 10:28 am

ਪਿੰਡ ਬਸਰਾਵਾ ਵਿਖੇ ਐਂਟੀ ਮਲੇਰੀਆ ਦਿਵਸ ਮਨਾਇਆ ।

ਗੁਰਦਾਸਪੁਰ ,ਕਾਦੀਆਂ 27 ਜੂਨ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡ ਬਸਰਾਵਾ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਾਕਟਰ ਪ੍ਰਭਜੋਤ ਕੌਰ ਕਲਸੀ ਜ਼ਿਲ੍ਹਾ ਮਲੇਰੀਆ ਅਫ਼ਸਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਕਟਰ ਚੇਤਨਾ ਸੀਨੀਅਰ ਮੈਡੀਕਲ ਅਫ਼ਸਰ ਭਾਮ ਦੀ ਅਗਵਾਈ ਹੇਠ ਪਿੰਡ ਬਸਰਾਵਾ ਪੰਚਾਇਤ ਦੇ ਸਹਿਯੋਗ ਨਾਲ ਐਂਟੀ ਮਲੇਰੀਆ ਦਿਵਸ ਮਨਾਇਆ ਗਿਆ । ਜਿਸ ਵਿਚ ਆਏ ਹੋਏ ਲੋਕਾਂ ਨੂੰ ਹਰਪਿੰਦਰ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਇਹ ਮੱਛਰ ਐਨੋਫਲੀਜ ਫੀਮੇਲ ਦੇ ਕੱਟਣ ਨਾਲ ਮਲੇਰੀਆ ਬੁਖ਼ਾਰ ਹੁੰਦਾ ਹੈ । ਇਹ ਮੱਛਰ ਖੜੇ  ਪਾਣੀ ਵਿਚ ਪੈਦਾ ਹੁੰਦਾ ਹੈ । ਇਸ ਮੌਕੇ ਉਹਨਾ ਕਿਹਾ ਕਿ ਸਾਨੂੰ ਆਪਣੇ ਘਰਾਂ ਦੇ  ਆਸ ਪਾਸ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਕੂਲਰ ਆਦਿ ਦੇ ਪਾਣੀ ਨੂੰ ਵੀ ਬਦਲਦੇ ਰਹਿਣਾ ਚਾਹੀਦਾ ਹੈ । ਇਸ ਤੋ ਬਚਾਓ ਵਾਸਤੇ ਖੜੇ ਪਾਣੀ ਵਿਚ ਸੜਿਆ ਹੋਇਆ ਤੇਲ ਪਾਇਆ ਜਾਵੇ ਤਾਂ ਜੋ ਅਜਿਹੀ ਭਿਆਨਕ ਬਿਮਾਰੀ ਤੋ ਬਚਿਆ ਜਾ ਸਕੇ । ਇਸ ਮੌਕੇ ਕੁਲਦੀਪ ਸਿੰਘ ਹੈਲਥ ਵਰਕਰ ਸਬ ਸੈਂਟਰ ਕਾਹਲਵਾ ਅਤੇ ਮਨਜਿੰਦਰ ਸਿੰਘ ਹੈਲਥ ਇੰਸਪੈਕਟਰ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone