Last UPDATE: October 12, 2016 at 10:13 am

ਪਿੰਡ ਨੱਥੂ ਖੈਹਰਾ ਵਿਖੇ ਤੀਸਰਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

collage-1476283963855 collage-1476284128952

 

ਗੁਰਦਾਸਪੁਰ ਕਾਦੀਆਂ, 10 ਅਕਤੂਬਰ (ਦਵਿੰਦਰ ਸਿੰਘ ਕਾਹਲੋ) ਪਿੰਡ ਨੱਥੂ ਖੈਹਰਾ ਵਿਖੇ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲਿਆਂ ਦੀ ਯਾਦ ਵਿੱਚ ਤੀਸਰਾ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਵਰਲਡ ਕੱਪ ਖਿਡਾਰੀ ਲੜਕੀਆਂ ਨੇ ਹਿੱਸਾ ਲਿਆ। ਇਸ ਤੀਸਰੇ ਸਾਲਾਨਾ ਕਬੱਡੀ ਟੂਰਨਾਮੈਂਟ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ  ਵਾਲਿਆ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਕਬੱਡੀ ਟੂਰਨਾਮੈਂਟ ਵਿੱਚ ਪੰਜਾਬ ਅਤੇ ਹਰਿਆਣਾ ਵਰਲਡ ਕੱਪ ਖਿਡਾਰੀ ਲੜਕੀਆਂ ਵਿੱਚ ਸ਼ੋ ਮੈਚ ਖੇਡਿਆ ਗਿਆ। ਜਿਸ ਵਿੱਚ ਲੜਕੀਆਂ ਦੀ ਪੰਜਾਬ ਦੀ ਟੀਮ ਨੇ 28 ਅੰਕ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ। ਹਰਿਆਣਾ ਦੀਆਂ ਲੜਕੀਆਂ ਦੀ ਟੀਮ ਨੇ 26 ਅੰਕ ਪ੍ਰਾਪਤ ਕਰਕੇ ਦੂਸਰੇ ਸਥਾਨ ਤੇ ਰਹੀ।ਪੰਜਾਬ ਦੀ ਜੇਤੂ ਟੀਮ ਨੂੰ 25 ਹਜ਼ਾਰ ਰੁਪਏ ਅਤੇ ਦੂਸਰੇ ਨੰਬਰ ਤੇ ਆਈ ਹਰਿਆਣਾ ਦੀ ਲੜਕੀਆਂ ਦੀ ਟੀਮ ਨੂੰ 20 ਹਜ਼ਾਰ ਰੁਪਏ ਦਾ ਇਨਾਮ ਪ੍ਰਧਾਨ ਹਰਦੀਪ ਸਿੰਘ ਤੇ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲਿਆਂ ਵੱਲੋਂ ਦਿੱਤਾ ਗਿਆ। ਲੜਕਿਆ ਦੀ ਡੇਰਾ ਬਾਬਾ ਨਾਨਕ ਤੇ ਖੋਖਰ ਫ਼ੋਜੀਆਂ ਦੀ ਟੀਮ ਵਿੱਚ ਸ਼ੋ ਮੈਚ ਖੇਡਿਆ ਗਿਆ। ਜਿਸ ਵਿੱਚ ਪਿੰਡ ਖੋਖਰ ਫ਼ੋਜੀਆਂ ਦੀ ਟੀਮ ਨੇ 44 ਅੰਕ ਪ੍ਰਾਪਤ ਕਰਕੇ ਜੇਤੂ ਰਹੀ। ਦੂਸਰੇ ਸਥਾਨ ਤੇ ਡੇਰਾ ਬਾਬਾ ਨਾਨਕ ਦੀ ਟੀਮ ਨੇ 40 ਅੰਕ ਪ੍ਰਾਪਤ ਕੀਤੇ। ਪਿੰਡ ਖੋਖਰ ਫ਼ੋਜੀਆਂ ਦੀ ਜੇਤੂ ਕਬੱਡੀ ਟੀਮ ਨੂੰ ਪ੍ਰਧਾਨ ਹਰਦੀਪ ਸਿੰਘ ਤੇ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲਿਆ ਵੱਲੋਂ30 ਹਜ਼ਾਰ ਤੇ ਦੂਸਰੇ ਸਥਾਨ ਤੇ ਡੇਰਾ ਬਾਬਾ ਨਾਨਕ ਦੀ ਕਬੱਡੀ ਟੀਮ ਨੂੰ 25 ਹਜ਼ਾਰ ਰੁਪਏ ਦਾ ਇਨਾਮ ਦਿੱਤਾ। ਇਸੇ ਤਰਾਂ 60 ਕਿੱਲੋ ਵਰਗ ਭਾਰ ਵਿੱਚ ਪਿੰਡ ਨੱਥੂ ਖੈਹਰਾ ਦੀ ਟੀਮ ਨੇ ਡੇਰਾ ਬਾਬਾ ਨਾਨਕ ਦੀ ਟੀਮ ਨੂੰ 12 ,10 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਪ੍ਰਧਾਨ ਹਰਦੀਪ ਸਿੰਘ, ਉੱਪ ਪ੍ਰਧਾਨ ਕੁੰਨਣ ਸਿੰਘ ਲੰਬੜਦਾਰ, ਸਾਬਕਾ ਸਰਪੰਚ ਅਜੈਬ ਸਿੰਘ,ਪ੍ਰੇਮ ਸਿੰਘ, ਮੈਂਬਰ ਅਵਤਾਰ ਸਿੰਘ, ਜਰਨੈਲ ਸਿੰਘ, ਮੱਸਾ ਸਿੰਘ, ਰਾਜਾ ਸਿੰਘ ਚਾਹਲ, ਤਾਰੀ ਬਰਿਆਰ,ਬੱਲ ਭੇਟ ਪਤਨ,ਚਿੱਟਾ ਪਹਿਲਵਾਨ ਡੱਲਾ, ਸਾਬਕਾ ਸਰਪੰਚ ਜਰਨੈਲ ਸਿੰਘ ਧੰਨੇ ਆਦਿ ਮੌਜੂਦ ਸਨ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone