ਪਿੰਡ ਨੈਣੇਵਾਲ ਵਿਖੇ ਇੱਕ ਔਰਤ ਦਾ ਸ਼ੱਕੀ ਹਾਲਤਾਂ ’ਚ ਕਤਲ

ਭਦੌੜ (ਵਿਕਰਾਂਤ ਬਾਂਸਲ) ਕਸਬਾ ਭਦੌੜ ਦੇ ਪਿੰਡ ਨੈਣੇਵਾਲ ਵਿਖੇ ਇੱਕ 70 ਸਾਲਾ ਔਰਤ ਦਾ ਸ਼ੱਕੀ ਹਾਲਤ ਵਿੱਚ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਰਤਕ ਅਮਰੋ ਉਮਰ 70 ਸਾਲ ਪਤਨੀ ਲਛਮਣ ਸਿੰਘ ਦੀ ਭਤੀਜ਼ ਨੂੰਹ ਵੀਰਪਾਲ ਕੌਰ ਨੇ ਦੱਸਿਆਂ ਕਿ ਮੈਂ ਅਤੇ ਮੇਰੀ ਭੂਆ ਸੱਸ ਅਮਰੋ, ਦੋਵੇ ਅਸੀ 10: ਵਜ਼ੇ ਦੇ ਕਰੀਬ ਚਾਹ ਪੀ ਕੇ ਕਮਰੇ ਅੰਦਰ ਸੌਣ ਲਈ ਗਈਆਂ ਅਤੇ ਇਸ ਮਗਰੋ ਮੈਨੂੰ ਕਿਸੇ ਨੂੰ ਕੁੱਝ ਸੰੁਘਾ ਦਿੱਤਾ ਅਤੇ ਮੇਰਾ ਮੁੂੰਹ ਕੱਪੜੇ ਨਾਲ ਬੰਨ ਦਿੱਤਾ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਮੇਰੇ ਕੰਨਾ ਦੀਆਂ ਵਾਲੀਆਂ ਲਾਉਣ ਦੀ ਵੀ ਕੋਸ਼ਿਸ ਕੀਤੀ ਗਈ ਪਰੰਤੂ ਮੈਂ ਲਾਉਣ ਨਹੀ ਦਿੱਤੀਆਂ। ਮੈਨੂੰ ਉਸ ਤੋ ਬਾਅਦ ਕੁਝ ਪਤਾ ਨਹੀ ਲੱਗਾ ਕੀ ਹੋਇਆ ? ਕੀ ਨਹੀ ? ਜਦੋ ਮੇਰੀ ਲੜ੍ਹਕੀ ਗੁਆਂਢੀਆਂ ਦੇ ਘਰੋ ਆਈ ਤਾਂ ਮੇੈ ਕਿਹਾ ਕਿ ਅੰਦਰ ਦੇਖ ਕੀ ਗੱਲ ਹੈ ਤਾਂ ਉਸ ਨੇ ਦੱਸਿਆ ਕਿ ਦਾਦੀ ਤਾਂ ਮਰੀ ਪਈ ਹੈ। ਇਸ ਸਬੰਧੀ ਥਾਣਾ ਭਦੌੜ ਦੀ ਪੁਿਲਸ ਦੇ ਏ.ਐਸ.ਆਈ. ਅਸੋਕ ਕੁਮਾਰ, ਦਿਲਬਾਰ ਸਿੰਘ, ਦਰਸ਼ਨ ਸਿੰਘ ਤਿੰਨੇ ਅਧਿਕਾਰੀਆਂ ਨੇ ਬਾਰੀਕੀ ਨਾਲ ਜਾਂਚ ਕੀਤੀ ਅਤੇ ਅਮਰੋ ਦੀ ਮਿ੍ਰਤਕ ਦੇਹ ਦੇਖੀ ਤਾਂ ਉਸ ਦੇ ਸਿਰ ਵਿੱਚ ਕੋਈ ਤਿੱਖੇ ਤੇਜ਼ ਹਥਿਆਰ ਨਾਲ ਹਮਲਾ ਕੀਤਾ ਹੋਇਆ ਸੀ ਖਬਰ ਲਿਖੇ ਜਾਣ ਤੱਕ ਪੁਲਿਸ ਆਪਣੀ ਕਾਰਵਾਈ ਵਿੱਚ ਜੁਟੀ ਹੋਈ ਸੀ। ਜਦੋ ਇਸ ਸਬੰਧੀ ਜਾਂਚ ਕਰਤਾ ਏ.ਐਸ.ਆਈ. ਦਿਲਬਾਰ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾ ਕਿਹਾ ਕਿ ਮਾਮਲਾ ਸੱਕੀ ਲੱਗ ਰਿਹਾ ਹੈ ਪੁਲਿਸ ਵੱਲੋਂ ਪੂਰੀ ਮੁਸਤੈਦੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦੀ ਤੋ ਜਲਦੀ ਕਾਤਲ ਗਿ੍ਰਫਤ ਵਿੱਚ ਹੋਣਗੇ ।
ਫੋਟੋ ਵਿਕਰਾਂਤ ਬਾਂਸਲ 4: ਪਿੰਡ ਨੈਣੇਵਾਲ ਵਿਖੇ ਮਿ੍ਰਤਕ ਅਮਰੋ ਦੀ ਜਿੱਥੇ ਮੌਤ ਹੋਈ ਹੈ ਜਾਂਚ ਕਰਦੇ ਹੋਏ ਏ.ਐਸ.ਆਈ ਦਿਲਬਾਰ ਸਿੰਘ ਤੇ ਦਰਸ਼ਨ ਸਿੰਘ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone