Last UPDATE: June 22, 2016 at 3:16 am

ਪਿੰਡ ਧੰਨੇ ਵਿਖੇ ਕਰਵਾਏ ਗਏ ਗਤਕਾ ਮੁਕਾਬਲੇ ।

collage-1466564774835

ਗੁਰਦਾਸਪੁਰ, ਕਾਦੀਆਂ, 21 ਜੂਨ (ਦਵਿੰਦਰ ਸਿੰਘ ਕਾਹਲੋ) ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵੱਲੋਂ ਕੌਮੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਹੁਕਮਾਂ ਤੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਪਵਾਰ ਦੀ ਅਗਵਾਈ ਹੇਠ ਪਿੰਡ ਧੰਨੇ ਦੇ ਮੈਦਾਨ ਅੰਦਰ ਅੰਤਰਰਾਸ਼ਟਰੀ ਗਤਕਾ ਦਿਵਸ ਮਨਾਇਆ ਗਿਆ।ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਭਾਈ ਬਲਰਾਜ ਸਿੰਘ ਨੇ ਕਥਾ ਕੀਰਤਨ ,ਗੁਰਮਤਿ ਵਿਚਾਰਾਂ ਕੀਤੀਆਂ ਗਈਆਂ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਗੁਰਬਚਨ ਸਿੰਘ ਪਵਾਰ ਨੇ ਕਿਹਾ ਕਿ ਦੇਸ਼ ਦੀ ਮੌਜੂਦਾ ਮੋਦੀ ਸਰਕਾਰ ਦੇਸ਼ ਦੇ ਲੋਕਾਂ ਤੇ ਆਰ ਐਸ ਐਸ ਅਤੇ ਹਿੰਦੂਤਵ ਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ।ਜੋ ਕਿ ਸਿੱਖ ਕੌਮ ਵੱਲੋਂ ਨਕਾਰਦੇ ਹੋਏ ਯੋਗਾ ਦਿਵਸ ਦੀ ਜਗ੍ਹਾ ਗੱਤਕਾ ਦਿਵਸ ਮਨਾ ਕੇ ਇਨ੍ਹਾ ਦੀਆਂ ਕੋਝੀਆਂ ਚਾਲਾ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਇਸ ਮੌਕੇ ਸਿੱਖ ਗਤਕਾ ਪਾਰਟੀਆਂ ਵੱਲੋਂ ਮੁਕਾਬਲੇ ਕਰਦੇ ਹੋਏ ਗਤਕੇ ਦੇ ਜੌਹਰ ਦਿਖਾਏ ਗਏ। ਮੁਕਾਬਲੇ ਵਿੱਚ ਪਹਿਲੇ ਦੂਜੇ ਤੇ ਤੀਸਰੇ ਸਥਾਨ ਤੇ ਆਉਣ ਵਾਲੀਆਂ ਗਤਕਾ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗੁਰਬਚਨ ਸਿੰਘ ਪਵਾਰ ਦੇ ਨਾਲ ਭਗਵਾਨ ਸਿੰਘ, ਉਜਾਗਰ ਸਿੰਘ, ਬਲਵਿੰਦਰ ਸਿੰਘ,ਦਿਲਬਾਗ ਸਿੰਘ,ਲਾਲ ਸਿੰਘ, ਗੁਰਮੀਤ ਕੌਰ,ਜਸਬੀਰ ਕੌਰ, ਰਾਜਬੀਰ ਕੌਰ, ਕੁਲਦੀਪ ਕੌਰ,ਜਗਜੀਤ ਕੌਰ, ਹਰਪ੍ਰੀਤ ਸਿੰਘ,ਨਿਰਵੈਰ ਸਿੰਘ, ਅਜੀਤ ਸਿੰਘ, ਪਾਲ ਸਿੰਘ, ਤਿ੍ਰਲੋਕ ਸਿੰਘ, ਜਰਨੈਲ ਸਿੰਘ,ਭਿੰਦਰ ਸਿੰਘ,ਧਰਮ ਸਿੰਘ,ਕਰਮ ਸਿੰਘ, ਮੇਹਰ ਸਿੰਘ, ਜਥੇਦਾਰ ਸਰੂਪ ਸਿੰਘ,ਬਲਵਿੰਦਰ ਸਿੰਘ ਕੋਹਾਲੀ,ਮਲਕੀਤ ਸਿੰਘ ਚੀਮਾ ਸਮੇਤ ਭਾਰੀ ਗਿਣਤੀ ਚ ਸੰਗਤਾਂ ਮੌਜੂਦ ਸਨ।

ਫ਼ੋਟੋ ਗਤਕਾ ਟੀਮਾਂ ਨੂੰ ਸਨਮਾਨਿਤ ਕਰਦੇ ਹੋੲੋ ਗੁਰਬਚਨ ਸਿੰਘ ਪਵਾਰ 2 ਗਤਕੇ ਦੇ ਜੌਹਰ ਵਿਖਾਉਂਦੇ ਹੋਏ ਸਿੱਖ ਨੌਜਵਾਨ

Leave a Reply

Your email address will not be published. Required fields are marked *

Recent Comments

    Categories