ਪਿੰਡ ਚਾਹ ਗਿੱਲ ਵਿਖੇ ਗੈਸ ਸਿਲੰਡਰ ਨੂੰ ਲੱਗੀ ਅੱਗ ,ਘਰ ਦਾ ਸਮਾਨ ਸੜ ਕੇ ਸੁਆਹ ।

ਗੁਰਦਾਸਪੁਰ, ਕਾਦੀਆਂ 17 ਦਸੰਬਰ (ਦਵਿੰਦਰ  ਸਿੰਘ ਕਾਹਲੋਂ ) ਇੱਥੋਂ ਨਜ਼ਦੀਕੀ ਪਿੰਡ ਚਾਹ ਗਿੱਲ ਵਿਖੇ ਗੈਸ ਸਿਲੰਡਰ ਨੂੰ ਅੱਗ ਲੱਗਣ ਕਰ ਕੇ ਇੱਕ ਗ਼ਰੀਬ ਪਰਵਾਰ ਦੇ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਵੀਰ ਸਿੰਘ ਤੇ ਉਸ ਦੀ ਪਤਨੀ ਸਿਮਰਨ ਕੌਰ ਨੇ ਦੱਸਿਆ ਕਿ ਜਦ ਦੁਪਹਿਰ ਕਰੀਬ ਇੱਕ ਵਜੇ ਉਸਨੇ  ਚਾਹ ਬਣਾਉਣ ਲਈ ਗੈਸ ਵਾਲੇ ਚੁੱਲੇ ਨੂੰ ਅੱਗ ਲਗਾਈ ਤਾਂ ਗੈਸ ਸਲੰਡਰ ਲੀਕ ਹੋਣ ਕਾਰਨ ਅੱਗ ਗੈਸ ਸਿਲੰਡਰ ਨੂੰ ਲੱਗ ਗਈ । ਜਿਸ ਵਿੱਚੋਂ ਅੱਗ ਦੀਆ ਲੰਮੀਆਂ ਲੰਮੀਆਂ ਲਾਟਾਂ ਨਿਕਲਣ ਲੱਗ ਪਈਆਂ ਤੇ ਉਸ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਰੋਲ਼ੇ ਦੀ ਆਵਾਜ਼ ਸੁਣ ਕੇ ਵੀਰ ਸਿੰਘ ਤੇ ਪਿੰਡ ਵਾਸੀ ਆ ਗਏ । ਜਿੰਨਾ ਨੇ ਬੱਚਿਆ ਨੂੰ ਕਮਰੇ ਵਿਚੋਂ ਬਾਹਰ ਕੱਢਿਆ ਤੇ ਬੜੀ ਜੱਦੋ ਜਹਿਦ ਨਾਲ ਅੱਗ ਲੱਗੇ ਸਲੰਡਰ ਨੂੰ ਵੀ ਬਾਹਰ ਕੱਢਿਆ । ਬਾਹਰ ਨਿਕਲਣ ਤੇ ਵੀ ਕਾਫ਼ੀ ਦੇਰ ਤੱਕ ਸਲੰਡਰ ਵਿਚੋਂ ਅੱਗ ਦੀਆ ਲਾਟਾਂ ਨਿਕਲਦੀਆਂ ਰਹੀਆਂ । ਜਿੰਨਾ ਨੂੰ ਬੜੀ ਮਸ਼ੱਕਤ ਦੇ ਨਾਲ ਪਿੰਡ ਵਾਸੀਆਂ ਨੇ ਬੁਝਾਇਆ । ਇਸ ਮੌਕੇ ਉਸ ਨੇ ਦੱਸਿਆ ਕਿ ਇਸ ਘਟਨਾ ਵਿਚ ਸਾਡਾ ਘਰੇਲੂ ਸਮਾਨ ਸੜ ਕੇ ਸਵਾਹ ਹੋ ਗਿਆ ਤੇ ਇਸ ਬਾਰੇ ਵਿਚ ਉਹ ਨਾ ਨੇ ਗੈਸ ਏਜੰਸੀ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਸੇਖਵਾਂ ਗੈੱਸ ਏਜੰਸੀ ਦੇ ਮੈਨੇਜਰ ਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਹੀ ਵੀਰ ਸਿੰਘ ਨੇ ਉਨ੍ਹਾਂ ਦੀ ਏਜੰਸੀ ਪਾਸੋਂ ਇਹ ਗੈਸ ਨਾਲ ਭਰਿਆ ਸਿਲੰਡਰ ਪ੍ਰਾਪਤ ਕੀਤਾ ਸੀ। ਗੈਸ ਸਿਲੰਡਰ ਵਿੱਚ ਇੱਕ ਰਬੜ ਦੀ ਵਾਸ਼ਲ ਨਾ ਹੋਣ ਕਰ ਕੇ ਗੈਸ ਸਿਲੰਡਰ ਦੇ ਰੈਗੂਲੇਟਰ ਵਿੱਚੋਂ ਗੈਸ ਲੀਕ ਹੋਣ ਨਾਲ ਅੱਗ ਲੱਗੀ ਹੈ। ਮੈਨੇਜਰ ਰਜਿੰਦਰ ਸਿੰਘ ਨੇ ਦੱਸਿਆ ਕਿ ਜੋ ਵੀ ਨੁਕਸਾਨ ਵੀਰ ਸਿੰਘ ਦਾ ਹੋਇਆ ਹੈ । ਉਸ ਨੁਕਸਾਨ ਦੀ ਪੂਰੀ ਭਰਪਾਈ ਕਰਨ ਦੀ ਵੀਰ ਸਿੰਘ ਨਾਲ ਉਨ੍ਹਾਂ ਦੀ ਗੱਲ ਹੋ ਗਈ ਹੈ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone