ਪਿੰਡ ਖਜਾਲਾ ਵਿੱਚ ਲਗਾਇਆ ਗਿਆ ਕਿਸਾਨ ਜਾਗਰੂਕਤਾ ਕੈਂਪ, … ਝੋਨੇ ਦੀ ਪਰਾਲੀ ਸਾੜਨ ਨਾਲ  ਜ਼ਮੀਨ ਦੀ ਸਿਹਤ ਵਿੱਚ ਆਉਂਦੀ ਹੈ ਗਿਰਾਵਟ ;- ਡਾ ਰਮੇਸ਼ ਕੁਮਾਰ ਸ਼ਰਮਾ ।

IMG-20170805-WA0023IMG-20170805-WA0022IMG-20170805-WA0021 (1)IMG-20170805-WA0021IMG-20170805-WA0012IMG-20170805-WA0016IMG-20170805-WA0020IMG-20170805-WA0010IMG-20170805-WA0014IMG-20170805-WA0013IMG-20170805-WA0017ਗੁਰਦਾਸਪੁਰ ਕਾਦੀਆਂ: 5 ਅਗਸਤ (ਦਵਿੰਦਰ ਸਿੰਘ ਕਾਹਲੋਂ ) ਅੱਜ  ਪਿੰਡ ਖਜਾਲਾ ਵਿਖੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਦੇਸ਼ ਭਰ ਵਿੱਚ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੁੱਲ੍ਹੇ ਵਿੱਚ ਸਾੜਨ ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲੱਗਾ ਕੇ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਬਲਾਕ ਕਾਦੀਆਂ ਦੇ ਪਿੰਡ ਖਜਾਲਾ ਵਿੱਚ  ਜਾਗਰੂਕਤਾ ਸਲਾਹਕਾਰ ਕਮੇਟੀ ਭਾਰਤੀ ਰਿਜ਼ਰਵ ਬੈਂਕ ਅਤੇ ਖਜਾਲਾ ਕਿਸਾਨ ਕਲੱਬ ਦੇ ਸਹਿਯੋਗ ਨਾਲ ਬਲਾਕ ਪੱਧਰੀ ਕੈਂਪ ਲਗਾਇਆ ਗਿਆ। ਜਿਸ ਵਿਚ ਡਿਪਟੀ ਕਮਿਸ਼ਨਰ ਸ਼੍ਰੀ ਅਮੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ  ਅਤੇ ਡਾ ਸਵਰੂਪ ਕੁਮਾਰ  ਮੁੱਖ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਚਲਾਈ ਮੁਹਿੰਮ ਤਹਿਤ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਡਾ ਅਮਰੀਕ ਸਿੰਘ ਸਹਾਇਕ ਮੰਡੀਕਰਨ ਅਫ਼ਸਰ, ਡਾ ਕੰਵਲਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਇੰਜ. ਵਰਿੰਦਰ ਮਹਾਜਨ,ਹਰਪ੍ਰੀਤ ਸਿੰਘ ਬੋਪਾਰਾਏ, ਸ੍ਰ ਸਰਬਜੀਤ ਸਿੰਘ, ਸਰਪੰਚ ਜਰਨੈਲ ਸਿੰਘ,ਮਾਸਟਰ ਦਲੀਪ ਸਿੰਘ,ਯਾਦਵਿੰਦਰ ਸਿੰਘ ਖੇਤੀ ਵਿਸਥਾਰ ਅਫ਼ਸਰ,ਕੁਲਵਿੰਦਰ ਜੀਤ ਸਿੰਘ ਰੰਧਾਵਾ ਡੇਅਰੀ ਵਿਕਾਸ ਅਫ਼ਸਰ,ਪਰਮਬੀਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਰਮੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਸਾਡੇ ਮਿੱਤਰ ਕੀੜੇ ਵੀ ਮਾਰੇ ਜਾਂਦੇ ਹਨ । ਜਿਸ ਦੇ ਧੂਏ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਡਾ ਅਮਰੀਕ ਸਿੰਘ ਨੇ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਕਿਸਾਨ ਬਾਜ਼ਾਰ ਨਾਲ ਜੁੜਨ ਦੀ  ਅਪੀਲ ਕੀਤੀ। ਡਾ ਕੰਵਲਪ੍ਰੀਤ ਸਿੰਘ ਨੇ ਖੇਤੀਬਾੜੀ ਵਿਭਾਗ ਦੁਆਰਾ ਕਿਸਾਨ ਭਲਾਈ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਹਨਾਂ  ਤੋਂ ਇਲਾਵਾ ਮਲਕੀਅਤ ਸੈਣੀ ਸਹਾਇਕ ਖੇਤੀ ਇੰਜੀਨੀਅਰ,ਡਾ ਦਿਲਰਾਜ ਸਿੰਘ,ਡਾ ਹੰਸ ਰਾਜ,ਡਾ ਗੁਰਿੰਦਰ ਸਿੰਘ ਮਾਹਲ ,ਡਾ ਪਰਮਿੰਦਰ ਕੁਮਾਰ ਏ ਡੀ ਓ , ਸਰਵਣ ਸਿੰਘ ਸਹਾਇਕ ਮੱਛੀ ਅਫ਼ਸਰ ਨੇ ਕ੍ਰਮਵਾਰ ਖੇਤੀ ਸੰਦਾਂ ਦੀ ਮਹੱਤਤਾ,ਬਾਸਮਤੀ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ,ਝੋਨੇ ਦੀ ਕਾਸ਼ਤ,ਪਸ਼ੂ ਪਾਲਣ ਵਿੱਚ ਚਾਰੇ ਦੀ ਮਹੱਤਤਾ,ਮੱਛੀ ਪਾਲਣ,ਡੇਅਰੀ ਫਾਰਮਿੰਗ,ਕਮਾਦ ਦੀ ਕਾਸ਼ਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਸਟੇਜ ਸੈਕਟਰੀ ਦੀ ਸੇਵਾ ਖੇਤੀਬਾੜੀ ਵਿਸਥਾਰ ਅਫ਼ਸਰ ਸਤਨਾਮ ਸਿੰਘ ਬਾਜਵਾ ਨੇ ਕੀਤੀ ਤੇ  ਆਏ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।

    

Leave a Reply

Your email address will not be published. Required fields are marked *

Recent Comments

    Categories