Last UPDATE: February 21, 2017 at 9:53 am

ਪਾਵਰਕੌਮ ਦਫ਼ਤਰ ਭਦੌੜ ਦਾ ਲੋਕਾਂ ਵੱਲ ਹੈ ਲੱਖਾਂ ਕਰੌੜ ਦਾ ਬਕਾਇਆ

ਭਦੌੜ 21 ਫਰਵਰੀ (ਵਿਜੈ ਜਿੰਦਲ) ਦਫ਼ਤਰ ਪਾਵਰਕੌਮ ਭਦੌੜ ਦਾ ਭਦੌੜ ਤੋਂ ਇਲਾਵਾ ਆਸ ਪਾਸ ਦੇ ਬਿਜ਼ਲੀ ਉਪਭੋਗਤਾਵਾਂ ਵੱਲ ਜਿਥੇ ਲੱਖਾਂ ਰੁਪੈ ਦੀ ਬਕਾਇਆ ਰਾਸ਼ੀ ਖੜ•ੀ ਹੈ। ਉਥੇ ਹੀ ਕਰੌੜਾਂ ਰੂਪੇ ਦਾ ਭੁਗਤਾਨ ਸਰਕਾਰੀ ਅਦਾਰਿਆਂ ਵੱਲ ਵੀ ਖੜ•ਾ ਹੈ ਤੇ ਅਧਿਕਾਰੀਆਂ ਨੇ ਹੁਣ ਡਿਫਾਲਟਰ ਲੋਕਾਂ ਦੇ ਮੀਟਰ ਉਤਾਰ ਕੂਨੈਕਸ਼ਨ ਕੱਟਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸਥਾਨਕ ਪਾਵਰ ਕੌਮ ਦੇ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ ਡੀ ਓ ਭਦੌੜ ਵਿਜ਼ੈ ਕੁਮਾਰ ਨੇ ਕਿਹਾ ਕਿ ਆਮ ਲੋਕਾਂ ਵੱਲ ਪਿਛਲੇ ਦੋ ਤਿੰਨ ਸਾਲ ਤੋਂ 1399410 ਦੇ ਕਰੀਬ ਬਿੱਲ ਰਾਸ਼ੀ ਖੜ•ੀ ਹੈ। ਉਥੇ ਹੀ ਭਦੌੜ ਦੇ ਨਗਰ ਕੌਂਸ਼ਲ ਦੇ ਟਿਊੂਬਲ, ਪਿੰਡ ਦੇ ਵਾਟਰ ਵਰਕਸ ਅਤੇ ਸਿਵਲ ਹਸਪਤਾਲ ਸਮੇਤ ਸਰਕਾਰੀ ਅਦਾਰਿਆਂ ਵੱਲ ਲਗਪਗ 13185125 ਦੇ ਕਰੀਬ ਰਾਸ਼ੀ ਬਕਾਇਆ ਹੈ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਤਿੰਨ ਟੀਮਾ ਬਣਾਈਆਂ ਗਈਆਂ ਹਨ। ਜਿੰਨਾਂ ਵਿੱਚ ਜੇਈ ਨਿਰਮਲ ਸਿੰਘ, ਉਧਮ ਸਿੰਘ ਅਤੇ ਜਸਵੀਰ ਸਿੰਘ ਹਾਜ਼ਰ ਹਨ ਤੇ 31 ਮਾਰਚ ਤੱਕ ਜਾਂ ਤਾਂ ਸਾਰੇ ਬਿਜ਼ਲੀ ਬਿਲਾਂ ਦੀ ਵਸੂਲੀ ਹੋ ਜਾਵੇਗਂ ਜਾਂ ਮੀਟਰ ਉਤਾਰ ਕੂਨੈਕਸ਼ਨ ਕੱਟ ਦਿੱਤਾ ਜਾਵੇਗਾ। ਐਸ ਡੀ ਓ ਭਦੌੜ ਨੇ ਆਖਿਆ ਕਿ ਸਟਾਫ਼ ਘੱਟ ਹੋਣ ਕਾਰਨ ਬਿਜ਼ਲੀ ਬਕਾਇਆ ਨਹੀਂ ਵਸੂਲਿਆ ਗਿਆ ਤੇ ਜਲਦੀ ਹੀ ਵਸੂਲੀ ਕਰ ਸਰਕਾਰੀ ਖ਼ਜਾਨੇ ਵਿੱਚ ਪੈਸੇ ਜਮਾ ਕਰਵਾ ਦਿੱਤੇ ਜਾਣਗੇ।  ਇਹਨਾਂ ਡਿਫਲਾਟਰਾਂ ਵਿੱਚ ਸਿਵਲ ਹਸਪਤਾਲ ਭਦੌੜ ਤੋਂ ਇਲਾਵਾ, ਨਾਇਬ ਤਹਿਸੀਲਦਾਰ, ਨਗਰ ਕੌਂਸਲ ਅਦਾਰੇ ਹਨ। ਜਿੰਨਾਂ ਵੱਲ ਲੱਖਾਂ ਦੇ ਬਿੱਲ ਬਕਾਇਆ ਹਨ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone