Last UPDATE: March 18, 2017 at 8:56 am

ਪਸ਼ੂਆਂ ਦੀ ਖੁਸ਼ਹਾਲੀ ਕਿਸੇ ਵੀ ਸਮਾਜ ਦੀ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ: ਡਾ. ਸ਼ੌਕਤ ‘ਪਾਰੇ’

ਅਜਿਹੇ ਕੈਂਪ ਕਿਸਾਨਾਂ ਅਤੇ ਸਰਕਾਰ ਵਿਚਕਾਰ ਰੀਡ ਦੀ ਹੱਡੀ ਦਾ ਕੰਮ ਕਰਦੇ ਹਨ:ਡਾ.ਗੋਇਲ

ਬਲਾਕ-ਪੱਧਰੀ ਦੱਧ ਚੁਆਈ ਮੁਕਾਬਲੇ ਦੇ ਚੈੱਕ ਵੰਡਣ ਲਈ ਕੀਤਾ ਗਿਆ ਸਮਾਗਮ

ਮਾਲੇਰਕੋਟਲਾ ( ANS ) ਪਸ਼ੂ ਪਾਲਣ ਵਿਭਾਗ, ਜਿਲਾ ਸੰਗਰੂਰ ਦੇ ਸਹਾਇਕ ਨਿਰਦੇਸ਼ਕ ਡਾ.ਕੇ.ਜੀ.ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡਾ.ਅਬਦੁਲ ਮਜੀਦ ਦੀ ਯੋਗ ਅਗਵਾਈ ਵਿੱਚ, ਨਜਦੀਕੀ ਪਿੰਡ ਮਤੋਈ ਵਿਖੇ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।
ਸਮਾਗਮ ਦਾ ਉਦਘਾਟਨ ਡਾ.ਕੇ.ਜੀ.ਗੋਇਲ ਦੁਆਰਾ ਕੀਤਾ ਗਿਆ, ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਡਾ.ਸ਼ੌਕਤ ਅਹਿਮਦ ‘ਪਾਰੇ’, ਆਈ.ਏ.ਐਸ., ਐਸ.ਡੀ.ਐਮ. ਮਾਲੇਰਕੋਟਲਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਡਾ.ਕੇ.ਜੀ.ਗੋਇਲ, ਸਹਾਇਕ ਨਿਰਦੇਸ਼ਕ, ਜਿਲਾ ਸੰਗਰੂਰ ਦੁਆਰਾ ਆਪਣੇ ਸਵਾਗਤੀ ਭਾਸ਼ਣ ਵਿੱਚ ਪਸ਼ੂ ਪਾਲਣ ਵਿਭਾਗ, ਪੰਜਾਬ ਵਲੋਂ ਚਲਾਈਆਂ ਜਾ ਰਹੀਆਂ ਵੱਖ ਸਕੀਮਾਂ ਸਬੰਧੀ ਕਿਸਾਨਾਂ ਨੂੰ ਦੱਸਿਆ ਗਿਆ।ਉਹਨਾਂ ਅੱਗੇ  ਕਿਹਾ ਕਿ ਅਜਿਹੇ ਸਮਾਗਮ ਕਿਸਾਨਾਂ ਅਤੇ ਸਰਕਾਰ ਵਿਚਕਾਰ ਰੀਡ ਦੀ ਹੱਡੀ ਦਾ ਕੰਮ ਕਰਦੇ ਹਨ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਡਾ.ਸ਼ੌਕਤ ਅਹਿਮਦ ‘ਪਾਰੇ’, ਆਈ.ਏ.ਐਸ. ਨੇ ਆਪਣੇ ਕਿਹਾ ਕਿ ਕਿਸੇ ਵੀ ਵਿਆਕਤੀ ਕੋਲ ਰਖਿੱਆ ਪਸ਼-ਧੰਨ ਉਸ ਵਿਆਕਤੀ ਦੀ ਅਮੀਰੀ ਨੂੰ ਦਰਸਾਉਂਦਾ ਹੈ,ਅਤੇ ਇਹ ਕਿਸੇ ਵੀ ਸਮਾਜ ਦੀ ਖੁਸ਼ਹਾਲੀ ਦਾ ਪ੍ਰਤੀਕ ਹੈ, ਇਸ ਲਈ ਪਸ਼ੂ-ਪਾਲਣ ਧੰਦੇ ਨਾਲ ਸਬੰਧਤ ਲੋਕ ਵਧਾਈ ਦੇ ਹੱਕਦਾਰ ਹਨ।
ਇਸ ਮੌਕੇ ਦੁੱਧ-ਚੁਆਈ ਮੁਕਾਬਲੇ ਤਹਿਤ ਮੱਝ ਨਸਲ ਮੁਰਹਾ ਅਧੀਨ ਪਹਿਲਾ ਇਨਾਮ ਗੁਰਮੇਲ ਸਿੰਘ ਬੌੜਹਾਈ ਕਲਾਂ (ਦੁੱਧ 20.67 ਕਿਲੋ), ਦੂਜਾ ਨਾਥ ਸਿੰਘ ਅਮਾਮਗੜ , ਮੱਝ ਨਸਲ ਨੀਲੀ ਰਾਵੀ ਪਹਿਲਾ ਇਨਾਮ ਗੁਰਮੀਤ ਸਿੰਘ ਬੂਲਾਪੁਰ (ਦੁੱਧ 17 ਕਿਲੋ), ਦੂਜਾ ਇਨਾਮ ਗੁਰਸ਼ਰਨ ਸਿੰਘ ਜੱਟੂਆਂ ਅਤੇ ਗੁਰਦਿਆਲ ਸਿੰਘ ਹਕੀਮਪੁਰ, ਸ਼੍ਰੇਣੀ ਗਾਵਾਂ ਨਸਲ ਐਚ.ਐਫ. ਪਹਿਲਾ ਇਨਾਮ ਭੁਪਿੰਦਰ ਸਿੰਘ ਨਾਰੋਮਾਜਰਾ (ਦੁੱਧ 42 ਕਿਲੋ), ਦੂਜਾ ਇਨਾਮ ਇਕਬਾਲ ਸਿੰਘ ਕੰਗਨਵਾਲ , ਸ਼੍ਰੇਣੀ ਗਾਵਾਂ ਨਸਲ ਜਰਸੀ ਪਹਿਲਾ ਇਨਾਮ ਦਿਲਬਰ ਖਾਂ ਇਬਰਾਹੀਮਪੁਰਾ (ਦੁੱਧ 16 ਕਿਲੋ), ਹਰਵਿੰਦਰ ਸਿੰਘ ਬਾਲੇਵਾਲ, ਸ਼ੇ੍ਰੇਣੀ ਗਾਂ ਨਸਲ ਸਾਹੀਵਾਲ ਪਹਿਲਾ ਇਨਾਮ ਬਚਿੱਤਰ ਸਿੰਘ ਨੰਗਲ (ਦੁੱਧ 15.8 ਕਿਲੋ), ਦੂਜਾ ਇਨਾਮ ਰਵਿੰਦਰ ਕੁਮਾਰ ਅਹਿਮਦਗੜ, ਸ਼੍ਰੇਣੀ ਬੱਕਰੀਆਂ ਵਿੱਚ ਪਹਿਲਾ ਇਨਾਮ ਤਾਜ ਮੁਹੰਮਦ ਢੱਡੇਵਾੜੀ (ਦੁੱਧ 4.6 ਕਿਲੋ), ਦੂਜਾ ਇਨਾਮ ਸਦੀਕ ਮੁਹੰਮਦ ਬਾਲੇਵਾਲ ਨੂੰ ਦਿੱਤਾ ਗਿਆ।ਮੱਝਾਂ ,ਗਾਵਾਂ ਦੀ ਸ਼੍ਰੇਣੀ ਵਿੱਚ 3100, 2100, 1100 ਰੁਪਏ ਅਤੇ ਬੱਕਰੀਆਂ ਦੀ ਸ਼੍ਰੇਣੀ ਲਈ 1100,800,500 ਰੁਪਏ ਦੇ ਚੈੱਕ ਕ੍ਰਮਵਾਰ ਪਹਿਲਾ,ਦੂਜਾ,ਤੀਜਾ ਇਨਾਮ ਜੇਤੂ ਪਸ਼ੂ-ਪਾਲਕਾਂ ਨੂੰ ਮੁੱਖ-ਮਹਿਮਾਨ ਦੁਆਰਾ ਤਕਸੀਮ ਕੀਤੇ ਗਏ।
ਸਮਾਗਮ ਦੌਰਾਨ ਪਸ਼ੂ-ਪਾਲਣ ਦੇ ਧੰਦੇ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਜਿਵੇਂ ਟੀਕਾਕਰਨ, ਬੱਕਰੀ ਪਾਲਣ, ਮੁਰਗੀ ਪਾਲਣ, ਡੀ-ਵਰਮਿੰਗ , ਬਾਂਝਪਣ ਤਹਿਤ ਵਿਸ਼ੇ-ਮਾਹਰਾਂ ਡਾ. ਮੁਹੰਮਦ ਸਲੀਮ, ਡਾ. ਜਗਦੇਵ ਸਿੰਘ ਝਨੇਰ, ਡਾ.ਦਵਿੰਦਰ ਸਿੰਘ, ਡਾ.ਮੁਹੰਮਦ ਰਮਜਾਨ , ਡਾ.ਅਸ਼ੋਕ ਗਰਗ, ਡਾ.ਵੀ.ਕੇ.ਜੈਨ, ਡਾ.ਮੁਹੰਮਦ ਇਕਬਾਲ, ਡਾ.ਭੁਪਿੰਦਰ ਸਿੰਘ, ਡਾ, ਮੁਹੰਮਦ ਸ਼ਮਸ਼ਾਦ, ਡਾ. ਸ਼ਿਵਰਾਜ ਕਾਲੇਕੇ, ਡਾ. ਤਾਜ ਮੁਹੰਮਦ , ਡਾ. ਪ੍ਰਦੀਪ ਸਿੰਘ, ਡਾ. ਵਿਕਰਮ ਕਪੂਰ, ਡਾ. ਦੀਪਕ ਮਿਨਹਾਸ ,ਡਾ.ਹਰਮਨਦੀਪ ਕੌਰ ਅਦਿ ਦੁਆਰਾ ਸੰਬੋਧਣ ਕੀਤਾ ਗਿਆ।
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾ.ਅਬਦੁਲ ਮਜੀਦ ਅਤੇ ਹਰਨੇਕ ਸਿੰਘ . ਵੈਟਰਨਰੀ ਇੰਸਪੈਕਟਰ ਦੁਆਰਾ ਬਾਖੂਬੀ ਨਿਭਾਈ ਗਈ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਬਿਨਾਂ ਹਰਮੇਸ਼ ਕੁਮਾਰ ਭੂਦਨ , ਅਮਰੀਕ ਸਿੰਘ, (ਦੋਵੇਂ ਵੈਟਰਨਰੀ ਫਾਰਮਾਸਿਸਟ), ਬਲਵਿੰਦਰ ਸਿੰਘ (ਵੈਟਰਨਰੀ ਇੰਸਪੈਕਟਰ) ਤਾਰਕ ਅਲੀ, ਜਸਵੀਰ ਮਾਨਕਹੇੜੀ, ਦਰਸ਼ਨ ਖਾਂਨ (ਦੋਵੇਂ ਦਰਜਾ ਚਾਰ ਕਰਮਚਾਰੀ) ਆਦਿ ਨੇ ਵਿਸੇਸ਼ ਡਿਉਟੀ ਨਿਭਾਈ।
ਕੈਂਪ ਨੂੰ ਸਫਲ ਬਨਾਉਣ ਵਿੱਚ ਜੋਰਾ ਸਿੰਘ, ਸਰਪੰਚ ਮਤੋਈ, ਸਲੀਮ ਹਾਂਡਾ, ਸੁਦਾਗਰ ਦੈਂਵਾਲ, ਰੁਸਮਾ ਖਾਂ ਰੋਡੀਵਾਲ, ਸ਼ਿੰਦਰ ਮਤੋਈ, ਜਗਰੂਪ ਸਿੰਘ ਗੋਲਾ ਮਤੋਈ , ਅਮਰ ਸਿੰਘ, ਸਾਬਕਾ ਸਰਪੰਚ , ਚਰਨਜੀਤ ਸਿੰਘ ਸਾਬਕਾ ਸਰਪੰਚ ਮਤੋਈ ਆਦਿ ਨੇ ਵਿਸ਼ੇਸ ਭੂਮਿਕਾ ਨਿਭਾਈ।
ਇਸ ਮੌਕੇ ਪਸ਼ੂ-ਪਾਲਣ ਵਿਭਾਗ ਦੇ ਐੰਬੂਲੈਸ ਵਿਭਾਗ ਵਲੋਂ ਪ੍ਰਦਾਸ਼ਨੀ ਵੀ ਲਗਾਈ ਗਈ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone