Last UPDATE: November 3, 2014 at 11:24 am

ਪਰਾਲੀ ਦੇ ਧੂੰਏ ਨੇ ਲੋਕਾਂ ਦੀ ਜਾਣਾ ਕੀਤਾ ਦੁੱਭਰ

31BNL01
ਤਪਾ ਮੰਡੀ 03 ਨਵੰਬਰ (ਨਰੇਸ਼ ਗਰਗ) ਪੰਜਾਬ ਵਿਚ ਜਿੱਥੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨਾਂ ਫੂਕਣ ਸਬੰਧੀ ਵਾਰ-ਵਾਰ ਅਪੀਲਾਂ ਕੀਤੀਆਂ ਜਾ ਰਹੀਆ ਹਨ, ਅਨੇਕਾਂ ਕਿਸਾਨਾਂ ਉਪਰ ਇਸ ਦੋਸ਼ ਬਦਲੇ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ ਪਰੰਤੂ ਉਥੇ ਝੋਨੇ ਦੀ ਪਰਾਲੀ ਫੂਕਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਅੱਧ ਦਿਨ ਨੂੰ ਵੀ ਚਾਰ-ਚੁਫੇਰੇ ਹਨੇਰਾ ਛਾ ਜਾਂਦਾ ਹੈ। ਪਰਾਲੀ ਦੇ ਧੂੰਏ ਨਾਲ ਅਨੇਕਾਂ ਹਾਦਸੇ ਹੋ ਰਹੇ ਹਨ। ਇਲਾਕੇ ਵਿਚ ਖੰਘ, ਜੁਕਾਮ, ਸਿਰਦਰਦ, ਬੁਖਾਰ ਅਤੇ ਐਲਰਜੀ ਦੇ ਕਾਰਨ ਅਨੇਕਾਂ ਮਰੀਜ਼ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਂਦੇ ਵੇਖੇ ਜਾ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਦਾ ਕੋਈ ਠੋਸ ਨਿਪਟਾਰਾ ਨਾਂ ਹੋਣ ਕਰਕੇ ਮਜ਼ਬੂਰੀ ਵੱਸ ਕਿਸਾਨਾਂ ਨੂੰ ਪਰਾਲੀ ਫੂਕਣੀ ਪੈ ਰਹੀ ਹੈ। ਸਰਕਾਰ ਵੱਲੋਂ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਦੀ ਅਪੀਲ ਵੀ ਕੀਤੀ ਜਾਂਦੀ ਹੈ ਪਰੰਤੂ ਕਣਕ ਦੀ ਬਿਜਾਈ ਦਾ ਸਮਾਂ ਸਿਰ ਤੇ ਹੋਣ ਕਰਕੇ ਲੰਬੀ-ਚੋੜੀ ਪ੍ਰਕ੍ਰਿਆ ਵਿਚ ਪੈਣ ਤੋਂ ਕਿਸਾਨ ਟਾਲਾ ਵੱਟ ਰਹੇ ਹਨ।

Leave a Reply

Your email address will not be published. Required fields are marked *

Recent Comments

    Categories