Last UPDATE: July 18, 2018 at 4:31 am

ਪਜਾਬੀ ਫਿਲਮ ‘ਨਨਕਾਣਾ’ ਵਿੱਚ ਪ੍ਰਭਾਸ਼ਾਲੀ ਭੂਮਿਕਾ ਲਈ ‘ਅਨਸ ਰਸ਼ੀਦ’ ਦਾ ਸਨਮਾਨ

ਪਜਾਬੀ ਫਿਲਮ ‘ਨਨਕਾਣਾ’ ਵਿੱਚ ਪ੍ਰਭਾਸ਼ਾਲੀ ਭੂਮਿਕਾ ਲਈ ‘ਅਨਸ ਰਸ਼ੀਦ’ ਦਾ ਸਨਮਾ

‘ਮਾਲੇਰਕੋਟਲਾ’ ਵਿਖੇ ‘ਸੁਪਰਸਟਾਰ’ ਜਿਹੇ ਸ਼ੋਅ ਦਾ ਸ਼ੁਰੂ ਹੋਣਾ ਚੰਗੀ ਗੱਲ: ਅਨਸ ਰਸ਼ੀਦ

ਮਾਲੇਰਕੋਟਲਾ ( punjabnewsline  ) ਸਟਾਰ ਪਲੱਸ ਤੇ ਪ੍ਰਸਾਰਿਤ ਹੋ ਚੁੱਕੇ ਭਾਰਤੀ ਟੈਲੀਵੀਜਨ ਦੇ ਪ੍ਰਸਿੱਧ ਸੀਰੀਅਲ ‘ਦੀਆ ਔਰ ਬਾਤੀ’ ਜਿਹੜਾ ਕਿ 2011 ਤੋਂ 2017 ਤੱਕ ਪਰਸਾਰਿਤ ਹੁੰਦਾ ਰਿਹਾ ਹੈ ਅਤੇ ਜਿਸ ਸੀਰੀਅਲ ਨੇ ਟੈਲੀਵਜਿਨ ਦੀ ਦੁਨੀਆ ਵਿੱਚ ਸੱਭ ਤੋਂ ਵੱਧ ‘ਟੀ ਆਰ ਪੀ’ ਪੈਦਾ ਕਰਨ ਦਾ ਰਿਕਾਰਡ ਬਨਾਇਆ ਹੈ, ਇਸ ਸੀਰੀਅਲ ਦੇ ਮੁੱਖ-ਕਿਰਦਾਰ ‘ਸੂਰਜ’ ਉਰਫ ਅਨਸ ਰਸ਼ੀਦ’ ਨੇ ਪਿਛਲੇ ਦਿਨੀਂ ਰਿਲੀਜ ਹੋਈ ਪੰਜਾਬੀ ਫਿਲਮ ‘ਨਨਕਾਣਾ’ ਵਿੱਚ ਸਾਨਦਾਰ ਭੂਮਿਕਾ ਨਿਭਾਕੇ ਫਿਲਮ-ਜਗਤ ਵਿੱਚ ਇੱਕ ਨਿਵੇਕਲੀ ਸ਼ੁਰੂਆਤ ਕੀਤੀ ਹੈ॥

ਇਹਨਾ ਦੀ ਇਸ ਨਵੀਂ ਸ਼ੁਰੂਆਤ ਲਈ ‘ਆਰਟ ਵੇਵਜ ਫਲਿਮਜ’ ਦੇ ਬੈਨਰ ਹੇਠ ਪੰਜਾਬ-ਪੱਧਰ ਤੇ ਸ਼ੂਟ ਕੀਤੇ ਜਾ ਰਹੇ ‘ਰਿਆਲਟੀ ਸ਼ੋਅ’ ਦੀ ਟੀਮ ਵਲੋਂ ਆਯੋਜਿਤ ਇੱਕ ਸਮਾਗਮ ਮੌਕੇ ‘ਅਨਸ ਰਸ਼ੀਦ’ ਦਾ ਸਨਮਾਨ ਕੀਤਾ ਗਿਆ। ਅਤੇ ਸਨਮਾਨ ਮੌਕੇ ਸ਼ੋਅ ਦੇ ਨਿਰਮਾਤਾ ਡਾ.ਮਜੀਦ ਆਜਾਦ, ਮਨੇਜਿੰਗ ਡਾਇਰੈਕਟਰ ‘ਅਸਲਮ ਨਾਜ’ ਨਿਰਦੇਸ਼ਕ ਸਮੀਰ ਲੋਹਾਰ ਦੀ ਟੀਮ ਵਲੋਂ ਉਹਨਾਂ ਨੂੰ ‘ਸਨਮਾਨ ਚਿੰਨ’ ਭੇਂਟ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਮੌਕੇ ਮੋਨਿਕਾ ਭੰਡਾਰੀ ,ਮਿਸਜ ਯੁਨੀਵਰਸ 2018 (ਕਾਨਫੀਡੈਂਟ),ਅਤੇ ਮਸ਼ਹੂਰ ਮਾਡਲ ਐਟਰੈਸ ਮਿਸ. ਸੁਧਨੀਤ ਕੌਰ ਵਲੋਂ ਬੁੱਕਾ ਭੇਂਟ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਅਨਸ ਰਸ਼ੀਦ ਨੇ ਕਿਹਾ ਕਿ ਪੰਜਾਬ ਵਾਸਤੇ ‘ਸੁਪਰਸਟਾਰ’ ਵਰਗੇ ਸ਼ੋਅ ਦਾ ਮਾਲੇਰਕੋਟਲਾ ਜਿਹੇ ਸ਼ਹਿਰ ਤੋ ਸ਼ੁਰੂ ਹੋਣਾ ਇੱਕ ਵੱਡੀ-ਪ੍ਰਾਪਤੀ ਹੈ, ਮੈਂ ਹਮੇਸ਼ਾ ਅਜਿਹੀ ਇੱਛਾ ਕਰਦਾ ਰਿਹਾ ਹਾਂ, ਇਸ ਨਾਲ ਮਾਲੇਰਕੋਟਲਾ ਦੇ ਆਮ ਲੋਕਾਂ ਵਿੱਚ ਕਲਾ-ਪ੍ਰਤੀ ਉਹਨਾਂ ਦੀ ਸੋਚ ਵਿੱਚ ਉਸਾਰੂ ਤਬਦੀਲੀ ਆਵੇਗੀ; ਮੇਰਾ ਸਾਥ ਇਸ ਸ਼ੋਅ ਦੇ ਨਾਲ ਹਮੇਸ਼ਾ ਰਹੇਗਾ।

ਉਹਨਾਂ ਅੱਗੇ ਕਿਹਾ ਕਿ ਮੁੰਬਈ ਨਗਰੀ ਵਿੱਚ ਪੈਰ-ਜਮਾਉਣ ਲਈ ਮੈਂ ‘ਬਹੁਤ ਲੰਬੇ’ ਸੰਘਰਸ਼ ਵਿਚੋਂ ਗੁਜਰਿਆ ਹਾਂ, ਇਸ ਦਾ ਕਾਰਣ ਮੇਰਾ ਛੋਟੇ ਸ਼ਹਿਰ ਨਾਲ ਸਬੰਧਿਤ ਹੋਣਾ ਵੀ ਰਿਹਾ ਹੈ।

ਇਸ ਮੌਕੇ ਸ਼ੋਅ ਦੇ ਨਿਰਮਾਤਾ ਡਾ.ਆਜਾਦ ਨੇ ਅਨਸ ਰਸ਼ੀਦ ਸਬੰਧੀ ਸ਼ੁੱਭ-ਕਾਮਨਾ ਕਰਦਿਆਂ ਕਿਹਾ ਕਿ ਅਨਸ ਰਸ਼ੀਦ ਟੈਲੀਵੀਜਨ ਦੀ ਦੁਨੀਆਂ ਦੇਨ ਨਾਲ ਨਾਲ ਫਿਲਮ ਜਗਤ ਵਿੱਚ ਵੀ ਮਾਲੇਰਕੋਟਲਾ ਦਾ ਨਾਮ ਰੌਸ਼ਨ ਕਰੇਗਾ।

ਚੇਤੇ ਰਹੇ ਕਿ ਅਨਸ ਰਸ਼ੀਦ ਮਾਲੇਰਕੋਟਲਾ ਦੇ ਜੰਮ-ਪਲ ਹਨ, ਅਤੇ ਇਸ ਵੇਲੇ ਮੁਬਈ ਵਿਖੇ ਰਹਿੰਦੇ ਹਨ।

ਇਸ ਮੌਕੇ ‘ਸੁਪਰਸਟਾਰ’ ਸ਼ੋਅ ਸਬੰਧੀ ਜਾਨਕਾਰੀ ਸਾਂਝੀ ਕਰਦਿਆ ਡਾਇਰੈਕਟਰ ਸਮੀਰ ਲੋਹਾਰ ਨੇ ਕਿਹਾ ‘ਇਹ ਸ਼ੋਅ ਦਾ ਮੰਤਵ ਵਿਦਿਆਰਥੀਆਂ, ਕਲਾਕਾਰਾਂ , ਫਨਕਾਰਾਂ ਅੰਦਰ ਕਲਾ ਨੂੰ ਉਭਾਰਨਾ ਅਤੇ ਉਜਾਗਰ ਕਰਨਾ ਹੈ।

ਸ਼ੋਅ ਦੀ ਐਂਕਰਿੰਗ ਆਮਿਰ ਵਲੋਂ ਬਾਖੂਬੀ ਨਿਭਾਈ ਗਈ। ਕੈਮਰਾ ਡਾਇਰੈਕਸ਼ਨ ਪਰਮਜੀਤ ਸਿੰਘ ਹਰਗੁਣ ਦੀ ਟੀਮ ਦੁਆਰਾ ਕੀਤੀ ਗਈ।ਇਸ ਮੌਕੇ ਹੋਰਨਾ ਤੋਂ ਬਿਨਾ ਆਜਾਦ ਫਾਉਂਡੇਸ਼ਨ ਟਰੱਸਟ ਦੇ ਵਿੱਤ ਸਕੱਤਰ ਸਰਾਜ ਅਨਵਰ, ‘ਸ਼ੋਅ ਡਾਇਰੈਕਟਰ’ ਸਮੀਰ ਲੋਹਾਰ, ਮੈਡਮ ਅੰਜੂ, ਮੈਡਮ ਰਵਨੀਤ ਕੌਰ ਮਨੇਜਰ ਮਾਰਕੀਟਿੰਗ ਆਦਿ ਵਲੋਂ ਬਾਖੂਬੀ ਸੇਵਾ ਨਿਭਾਈ ਗਈ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone