ਨਿਰਾਲੇ ਬਾਬਾ ਗਊਸ਼ਾਲਾ ਟਰੱਸਟ ਵੱਲੋਂ ਕਮਿਸ਼ਨਰ ਗਗਨ ਕੁੰਦਰਾ ਦਾ ਵਿਸ਼ੇਸ਼ ਸਨਮਾਨ

ਭਦੌੜ  (ਵਿਕਰਾਂਤ ਬਾਂਸਲ) ਨਿਰਾਲੇ ਬਾਬਾ ਗਊਸ਼ਾਲਾ ਟਰੱਸਟ ਭਦੌੜ ਵੱਲੋਂ ਇਨਕਮ ਟੈਕਸ ਦੇ ਕਮਿਸ਼ਨਰ ਮੈਡਮ ਗਗਨ ਕੁੰਦਰਾ ਦਾ ਇੱਥੇ ਪੁੱਜਣ ’ਤੇ ਨਿੱਘਾ ਸਵਾਗਤ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਜਨਰਲ ਸੈਕਟਰੀ ਰਘੂ ਨਾਥ ਜੈਨ ਅਤੇ ਪ੍ਰਧਾਨ ਵਿਜੈ ਭਦੌੜੀਆ ਨੇ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੈਡਮ ਗਗਨ ਕੁੰਦਰਾ ਦੇ ਇੱਥੇ ਪੁੱਜਣ ’ਤੇ ਸਮੁੱਚਾ ਟਰੱਸਟ ਮਾਣ ਮਹਿਸੂਸ ਕਰ ਰਿਹਾ ਹੈ। ਕਮਿਸ਼ਨਰ ਮੈਡਮ ਗਗਨ ਕੁੰਦਰਾ ਨੇ ਕਿਹਾ ਕਿ ਇੱਕ ਵਿਸ਼ਾਲ ਗਊਸ਼ਾਲਾ ਜੋ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਹੈ ਨੂੰ ਸੁੱਚਜੇ ਢੰਗ ਨਾਲ ਚਲਾਉਣ ਲਈ ਜਿੱਥੇ ਸਮੁੱਚਾ ਟਰੱਸਟ ਵਧਾਈ ਦਾ ਪਾਤਰ ਹੈ ਉੱਥੇ ਅਜਿਹੇ ਟਰੱਸਟ ਹੋਰਾਂ ਲਈ ਰਾਹ ਦਸੇਰਾ ਵੀ ਹਨ। ਇਸ ਮੌਕੇ ਪ੍ਰਧਾਨ ਵਿਜੈ ਭਦੌੜੀਆ, ਸੈਕਟਰੀ ਰਘੂ ਨਾਥ ਜੈਨ, ਦੀਪਕ ਬਜਾਜ, ਭੋਲਾ ਜੈਨ, ਸੁਰਜੀਤ ਸੰਘੇੜਾ, ਧਰਮਿੰਦਰਪਾਲ ਪੱਪੂ ਭੱਠੇ ਵਾਲੇ, ਮੈਡਮ ਜੋਤੀ ਗਰਗ, ਮਾ: ਗਗਨਦੀਪ ਸਿੰਘ, ਬੀਰਬਲ ਦਾਸ ਗਰਗ, ਮਾ: ਸੁਰਜੀਤ ਸਿੰਘ ਬੁੱਘੀ, ਸਾਹਿਬ ਸਿੰਘ ਗਿੱਲ, ਡਾ. ਵਿਨੋਦ ਕੁਮਾਰ, ਰਮੇਸ਼ ਨੇਤਾ, ਡਾ. ਰਘਵੀਰ ਚੰਦ, ਐਡਵੋਕੇਟ ਇਕਬਾਲ ਸਿੰਘ ਗਿੱਲ, ਇੰਦਰ ਸਿੰਘ ਭਿੰਦਾ, ਰਜਿੰਦਰ ਗੁਪਤਾ, ਸਤੀਸ਼ ਤੀਸ਼ਾ, ਸੰਜੀਵ ਸੋਨਾ, ਭਗਵਾਨ ਦਾਸ, ਚਰਨ ਸਿੰਘ ਖੰਨਾ, ਮੱਘਰ ਸਿੰਘ ਰਾਮਗੜ੍ਹੀਆ, ਸੇਵਕ ਸਿੰਘ ਓਂਕਾਰ ਕੋਚ, ਬੱਬੀ ਸ਼ਰਮਾਂ, ਡਾ. ਬਲਵਿੰਦਰ ਢਿੱਲੋਂ ਆਦਿ ਹਾਜ਼ਰ ਸਨ।VIKRANT BANSAL
ਫੋਟੋ ਵਿਕਰਾਂਤ ਬਾਂਸਲ, ਕਮਿਸ਼ਨਰ ਗਗਨ ਕੁੰਦਰਾ ਦਾ ਵਿਸ਼ੇਸ਼ ਸਨਮਾਨ ਕਰਨ ਸਮੇਂ ਦੀ ਤਸਵੀਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone