Last UPDATE: August 22, 2014 at 2:46 am

ਨਿਊਯਾਰਕ ਵਿੱਚ ਸਿੱਖਾਂ ਖ਼ਿਲਾਫ਼ ਹਿੰਸਾ ਰੋਕਣ ਲਈ ਠੋਸ ਕਦਮ ਚੁੱਕੇ ਜਾਣ: ਕਰਾਊਲੀ

ਵਾਸ਼ਿੰਗਟਨ, 21 ਅਗਸਤ : ਅਮਰੀਕਾ ਦੇ ਇੱਕ ਚੋਟੀ ਦੇ ਕਾਨੂੰਨਸਾਜ਼  ਜੋਅ ਕਰਾਊਲੀ ਨੇ ਨਿਊਯਾਰਕ ਦੇ ਮੇਅਰ ਅਤੇ ਸ਼ਹਿਰ ਦੀ ਪੁਲੀਸ ਨੂੰ ਸ਼ਹਿਰ ਵਿੱਚ ਸਿੱਖਾਂ ਖ਼ਿਲਾਫ਼ ਹਿੰਸਾ ’ਚ ਹਾਲ ਹੀ ਵਿੱਚ ਹੋਏ ਵਾਧੇ ਨੂੰ ਰੋਕਣ ਲਈ  ਠੋਸ ਕਦਮ ਚੁੱਕਣ ਲਈ ਕਿਹਾ ਹੈ। ਅਮਰੀਕਾੀ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੇ  ਮੈਂਬਰ ਸ੍ਰੀ ਕਰਾਊਲੇ  ਨੇ ਮੇਅਰ ਬਿਲ ਡੀ ਬਲਾਸੀਓ ਅਤੇ ਪੁਲੀਸ ਕਮਿਸ਼ਨਰ ਵਿਲੀਅਮ ਜੇ. ਬਰੈਟਨ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ, ‘‘ਨਿਊਯਾਰਕ ਦੇ ਸਿੱਖ ਭਾਈਚਾਰੇ ਖ਼ਿਲਾਫ਼ ਵਧੀ ਹਿੰਸਾ  ਤੇ  ਨਫਰਤੀ ਜੁਰਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।  ਭਾਈਚਾਰੇ ਦੀ ਰਾਖੀ ਅਤੇ ਅਜਿਹੇ ਹਮਲੇ ਰੋਕਣ ਲਈ ਫੌਰੀ ਸਖ਼ਤ ਕਦਮ ਚੁੱਕੇ ਜਾਣੇ ਚਾੀਦੇ ਹਨ।’’

Recent Comments

    Categories