Last UPDATE: April 3, 2018 at 7:32 pm

ਨਰਸਰੀ ਦੇ ਨਵੇਂ ਸੈਸ਼ਨ ਦੀ ਕੀਤੀ ਆਰੰਭਤਾ ।

ਗੁਰਦਾਸਪੁਰ, ਕਾਦੀਆਂ 3 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਅੱਜ ਸੈਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਨਰਸਰੀ ਦੇ ਨਵੇਂ ਸੈਸ਼ਨ ਦੀ  ਆਰੰਭਤਾ ਕੀਤੀ ਗਈ। ਸ਼ੈਸ਼ਨ ਦੀ ਆਰੰਭਤਾ ਤੋਂ  ਪਹਿਲਾ ਸ਼ਮਾ  ਰੋਸ਼ਨ ਕੀਤੀ ਗਈ । ਇਸ ਮੌਕੇ ਬੱਚਿਆ ਦੇ ਮਾਨਸਿਕ ਵਿਕਾਸ ਤੇ ਉੱਚ ਵਿੱਦਿਆ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ । ਇਸ ਦੌਰਾਨ ਸਕੂਲ ਦੇ ਡਾਇਰੈਕਟਰ ਫਾਦਰ ਜੋਸਫ ਮੈਥਿਊ, ਅਤੇ ਸਿਸਟਰ ਪ੍ਰਿੰਸੀਪਲ ਸੁਦੀਪਾ ਨੇ ਆਏ ਹੋਏ ਨਵੇਂ ਬੱਚਿਆ ਦੇ ਸਵਾਗਤ ਵਿਚ ਉਹਨਾ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਉਹਨਾ ਨੂੰ ਇਹ ਸਕੂਲ ਚੁਣਨ ਲਈ ਵਧਾਈ ਵੀ ਦਿੱਤੀ । ਬੱਚਿਆ ਨੂੰ ਸਿਸਟਰ ਸਾਹਿਬਾਨ ਨੇ ਹੱਥ ਫੜ ਕੇ ਪ੍ਰਮਾਤਮਾ ਦਾ ਪਹਿਲਾ ਅੱਖਰ (ਜੀ ) ਲਿਖਣਾ ਸਿਖਾਇਆ । ਇਸ ਮੌਕੇ ਸਕੂਲ ਦੇ ਵੱਡੀਆਂ ਜਮਾਤਾਂ ਦੇ ਬੱਚਿਆ ਨੇ ਛੋਟੇ ਜਿਹੇ ਰੰਗਾ ਰੰਗ ਪ੍ਰੋਗਰਾਮ ਰਾਹੀ  ਨਰਸਰੀ ਦੇ ਬੱਚਿਆ ਦਾ ਸਵਾਗਤ ਕੀਤਾ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone