Last UPDATE: November 27, 2016 at 8:23 am

ਧੰਨ ਧੰਨ ਸ੍ਰੀ ਗੂਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਪਿੰਡ ਕੋਟ ਸੰਤੋਖ ਰਾਏ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।

2016-11-27_17-19-19 2016-11-27_17-31-04 2016-11-27_18-02-29

ਗੁਰਦਾਸਪੁਰ,ਕਾਦੀਆ 27 ਨਵੰਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਧਾਰੀਵਾਲ ਦੇ ਨਜਦੀਕ ਪੈਦੇ ਪਿੰਡ ਕੋਟ ਸੰਤੋਖ ਰਾਏ ਵਿਖੇ ਸ੍ਰੀ ਗੂਰੂ ਨਾਨਕ ਦੇਵ ਜੀ ਦਾ ਪ੍ਰਕਾਸ ਪੂਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਜਿਸਦੀ ਸੇਵਾ ਭਾਈ ਬਲਦੇਵ ਸਿੰਘ ਨਿਮਾਂਣਾ ਤੇ ਉਹਨਾ ਦੇ ਪਰਿਵਾਰ ਵਲੋ ਕੀਤੀ ਗਈ । ਇਸ ਮੋਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ ਵਲੋ ਮਿਲ ਕੇ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ । ਉਪਰੰਤ ਭਾਈ ਹਰਪਿੰਦਰ ਸਿੰਘ ਤੇ ਭਾਈ ਜਸਵਿੰਦਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਲੋ ਕਥਾ ਵਿਚਾਰਾ ਕੀਤੀਆ ਗਈਆ ਅਤੇ ਭਾਈ ਜਸਵਿੰਦਰ ਸਿੰਘ ਦੇ ਰਾਗੀ ਜਥੇ ਵਲੋ ਰੱਸਭਿੰਨਾ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਗਿਆ । ਇਸ ਮੋਕੇ ਦੂਰ ਦੂਰ ਤੋ ਸੰਗਤਾ ਨੇ ਪਹੁੰਚ ਕੇ ਗੂਰੂ ਸਾਹਿਬ ਦੀਆ ਖੁਸੀਆ ਪ੍ਰਾਪਤ ਕੀਤੀਆ । ਇਸ ਸਮੇ ਹਲਕਾ ਇੰਚਾਰਜ  ਜਥੇਦਾਰ ਸੇਵਾ ਸਿੰਘ ਸੇਖਵਾ ਨੇ ਵੀ ਸਿਰਕਤ ਕੀਤੀ  ਤੇ ਸੰਗਤਾ ਨੂੰ ਸ੍ਰੀ ਗੂਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ । ਉਹਨਾ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਲੋੜਵੰਦਾ ਦੀ ਮਦਦ ਕਰਨੀ ਚਾਰੀਦੀ ਹੈ ।  ਇਸ ਮੋਕੇ ਸੇਵਾਦਾਰਾ ਵਿਚ ਭਾਈ ਬਲਦੇਵ ਸਿੰਘ ਨਿਮਾਣਾ, ਬਾਬਾ ਨੱਥਾ ਸਿੰਘ, ਭਾਈ ਹਰਦੇਵ ਸਿੰਘ ਦੇਬੀ, ਭਾਈ ਬਲਦੇਵ ਸਿੰਘ ਸਰਪੰਚ, ਭਾਈ ਕਰਨੈਲ ਸਿੰਘ ਖਹਿਰਾ, ਭਾਈ ਸੁਖਮਨਜੀਤ ਸਿੰਘ , ਭਾਈ ਹਰਮਨਪ੍ਰੀਤ ਸਿੰਘ, ਭਾਈ ਸੁਖਬੀਰ ਸਿੰਘ, ਪਟਵਾਰੀ ਕੁਲਦੀਪ ਸਿੰਘ, ਭਾਈ ਕੁਲਜੀਤ ਸਿੰਘ ਮੈਨੇਜਰ, ਭਾਈ ਰੁਪਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾ ਹਾਜਰ ਸਨ ।

Leave a Reply

Your email address will not be published. Required fields are marked *

Recent Comments

    Categories