ਦੱਸ ਸਾਲ ਤੋਂ ਨੌਕਰੀ ਵਿੱਚ ਪਰ ਪਰੋਬੇਸ਼ਨ ਕਲੀਅਰ ਨਹੀਂ ਕੀਤਾ 582 ਵੈਟਰਨਰੀ ਅਫਸਰਾਂ ਦਾ;

ਅੇਕਸ਼ਨ ਕਮੈਟੀ ਨੇ ਸੌਂਪਿਆ ਮੁੱਖ-ਮੰਤਰੀ ਦੇ ਨਾਮ ਮੰਗ-ਪੱਤਰ;

ਇੱਕ ਮਹੀਨੇ ਦਾ ਦਿੱਤਾ ਸਰਕਾਰ ਨੂੰ ਧਰਨਾ ਦੇਣ ਦਾ ਅਲਟੀਮੇਟਮ

ਮਾਲੇਰਕੋਟਲਾ (ANS) ਭਾਵੇਂ ਕਿ ਨੌਕਰੀ ਚ ਭਰਤੀ ਹੋਇਆਂ ਨੂੰ 10 ਸਾਲ ਹੋਣ ਵਾਲੇ ਹਨ, ਪ੍ਰੰਤੂ ਹਾਲੇ ਤੀਕ ਵੀ ਸਰਕਾਰ ਵਲੋਂ ਪਹਿਲੇ 2 ਸਾਲ ਦਾ ਪਰਖ ਕਾਲ ਕਲੀਅਰ ਕਰਕੇ ਪੱਕੇ ਕਰਨ ਦਾ ਪੱਤਰ ਜਾਰੀ ਨਹੀਂ ਹੋ ਸਕਿਆ। ਇਹ ਮਸਲਾ ਹੈ ਪਸ਼ੂ ਪਾਲਣ ਵਿਭਾਗ ਅਧੀਨ ਤਾਇਨਾਤ 582 ਵੈਟਰਨਰੀ ਅਫਸਰਾਂ ਦਾ।
ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੁਆਰਾ ਅਕਤੂਬਰ 2006 ਵਿੱਚ ਜਿਲਾ ਪ੍ਰੀਸ਼ਦਾਂ ਅਧੀਨ 582 ਵੈਟਰਨਰੀ ਡਾਕਟਰ ਠੇਕੇ ਦੀ ਭਰਤੀ ਤਹਿਤ 26000 ਰੁਪਏ ਦੇ ਪੈਕੇਜ ਤੇ ਭਰਤੀ ਕਤਿੇ ਗਏ ਸਨ, ਇਹਨਾਂ ਦੀਆਂ ਸੇਵਾਵਾਂ ਨੂੰ ਮਈ 2011 ਵਿੱਚ ਬਾਦਲ ਸਰਕਾਰ ਦੁਆਰਾ ਰੈਗੂਲਰ ਕਰ ਦਿੱਤਾ ਸੀ, ਅਤੇ ਅਕਤੂਬਰ 2014 ਵਿੱਚ ਇਹ ਜਿਲਾ ਪ੍ਰੀਸ਼ਦਾਂ ਤੋਂ ਪਸ਼ੂ ਪਾਲਣ ਵਿਭਾਗ ਪੰਜਾਬ ਵਿੱਚ ਮਰਜ ਕਰ ਦਿੱਤੇ ਗਏ ਸਨ। ਸਰਕਾਰੀ ਸੇਵਾ ਨਿਯਮਾਂ ਅਨੁਸਾਰ ਮਈ 2013 ਵਿੱਚ ਇਹਨਾਂ ਦਾ ਪਰਖ ਕਾਲ ਕਲ਼ੀਅਰ ਹੋਣਾ ਬਣਦਾ ਸੀ, ਪ੍ਰੰਤੂ ੳੱਚ-ਅਫਸਰਾਂ ਦੀ ਨਾਲਾਇਕੀ ਹੈ ਕਿ ਹਾਲੇ ਤੀਕ ਵੀ ਇਹਨਾਂ ਵੈਟਰਨਰੀ ਡਾਕਟਰਾਂ ਦੇ ਪਰਖ-ਕਾਲ ਦਾ ਮਸਲਾ ਵਿਚਾਲੇ ਲਟਕ ਰਿਹਾ ਹੈ।
ਇਸ ਸਬੰਧੀ ਵੈਟਰਨਰੀ ਅਫਸਰਾਂ ਐਸੋਸੀਏਸ਼ਨ ਨੇ ਇੱਕ ਅੇੈਕਸਨ ਕਮੈਟੀ ਬਣਾਈ ਹੈ, ਜਿਹੜੀ ਕਿ ਇਸ ਸਬੰਧ ਵਿੱਚ ਉੱਚ ਅਫਸਰਾਂ ਨਾਲ ਤਾਲ-ਮੇਲ ਕਰੇਗੀ। ਇਸ ਅੇਕਸ਼ਨ ਕਮੈਟੀ ਦਾ ਜਿਲਾ ਸੰਗਰੂਰ ਦੇ ਇੱਕ ਵਫਦ ਵਲੋਂ ਡਾ. ਅਬਦੁਲ ਮਜੀਦ ਅਤੇ ਡਾ. ਮੁਕੇਸ਼ ਗੁਪਤਾ ਦੀ ਅਗਵਾਈ ਵਿੱਚ ਪਸ਼ੂ-ਪਾਲਣ ਵਿਭਾਗ ਦੇ ਸਹਾਇਕ-ਨਿਰਦੇਸ਼ਕ ਡਾ. ਕੇ.ਜੀ. ਗੋਇਲ ਨੂੰ ਮਿਲਕੇ ਮੁੱਖ-ਮੰਤਰੀ ,ਪੰਜਾਬ ਦੇ ਨਾਮ ਮੰਗ-ਪੱਤਰ ਸੌਂਪਿਆ ਗਿਆ।
ਇਸ ਮੌਕੇ ਬੋਲਦਿਆਂ ਪੰਜਾਬ ਰਾਜ ਵੈਟਰਨਰੀ ਡਾਕਟਰਜ ਅੇਸੋਸੀਏਸ਼ਨ (ਰਜਿ.) ਦੇ ਸੂਬਾ ਪ੍ਰਧਾਨ ਡਾ. ਅਬਦੁਲ ਮਜੀਦ ਅਤੇ ਅੇਕਸ਼ਨ ਕਮੈਟੀ ਦੇ ਕਨਵੀਨਰ ਡਾ. ਮੁਕੇਸ਼ ਗੁਪਤਾ ਨੇ ਕਿਹਾ ਹੈ ਕਿ ਪਰਖ-ਕਾਲ ਕਲੀਅਰ ਨਾ ਹੋਣ ਕਰਕੇ ਉਹਨਾਂ ਦੇ 4 ਸਾਲਾ ਡੀਏਸੀਪੀ ਦੇ ਚਾਰ ਸਾਲਾ ਭੱਤੇ ਰੁਕੇ ਪਏ ਹਨ, ਉਹ ਕਿਸੇ ਹੋਰ ਵਿਭਾਗ ਵਿੱਚ ਡੈਪੂਟੇਸ਼ਨ ਨਹੀਂ ਲੈ ਸਕਦੇ।
ਇਸ ਮੰਗ-ਪੱਤਰ ਰਾਹੀ ਅੇਕਸ਼ਨ ਕਮੈਟੀ ਨੇ ਸਰਕਾਰ ਨੂੰ ਇੱਕ ਮਹੀਨੇ ਦਾ ਨੋਟਿਸ ਦੇ ਕੇ ਮੰਗ ਕੀਤੀ ਹੈ, ਕਿ ਉਹਨਾਂ ਦੇ ਪਰਖ-ਕਾਲ ਜਲਦੀ ਤੋਂ ਜਲਦੀ ਕਲੀਅਰ ਕੀਤੇ ਜਾਣ, ਨਹੀਂ ਤਾਂ ਪੂਰੇ ਪੰਜਾਬ ਦੇ ਵੈਟਰਨਰੀ ਅਫਸਰ ਪੰਜਾਬ ਸਰਕਾਰ ਵਿਰੱਧ ਧਰਨਾ ਲਾਉਣ ਲਈ ਮਜਬੂਰ ਹੋਣਗੇ,ਇਸ ਦੀ ਸਾਰੀ ਜੁੰਮੇਵਾਰੀ ਉੱਚ-ਅਫਸਰਾਂ ਦੀ ਹੋਵੇਗੀ।
ਮੰਗ-ਪਤਰ ਦੇਣ ਸਮੇਂ ਹੋਰਨਾਂ ਤੋਂ ਬਿਨਾਂ ਡਾ, ਅਕਾਸ਼ਦੀਪ , ਡਾ.ਕਮਲਦੀਪ ਸ਼ਰਮਾਂ, ਡਾ.
ਸੌਰਭ. ਡਾ.ਗਗਨਦੀਪ ਸਿੰਘ , ਡਾ. ਵਿਕਰਮ ਕਪੂਰ ਆਦਿ ਵਿਸੇਸ਼ ਤੌਰ ਤੇ ਸ਼ਾਮਲ ਹੋਏ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone