Last UPDATE: August 28, 2014 at 1:59 am

ਦੋ ਸੜਕ ਹਾਦਸਿਆਂ ਵਿੱਚ ਚਾਰ ਹਲਾਕ

Accident-Photo-ਬਟਾਲਾ/ਮੁਕੇਰੀਆਂ, 27 ਅਗਸਤ : ਬਟਾਲਾ ਨੇੜੇ ਕੌਮੀ ਮਾਰਗ ’ਤੇ ਦੋ ਟਿੱਪਰ ਟਰੱਕਾਂ ਦੇ ਚਾਲਕਾਂ ਵੱਲੋਂ ਸੜਕ ’ਤੇ ਤੇਜ਼ ਭਜਾਉਣ ਦੇ ਮੁਕਾਬਲੇ ਨੇ ਦੋ ਗ਼ਰੀਬ ਮਜ਼ਦੂਰਾਂ ਦੀ ਜਾਨ ਲੈ ਲਈ। ਮ੍ਰਿਤਕਾਂ ਦੀ ਪਛਾਣ ਪਿੰਡ ਜ਼ਫ਼ਰਵਾਲ ਦੇ ਹਰਜਿੰਦਰ ਸਿੰਘ ਜ਼ਿੰਦਾ ਅਤੇ ਰਾਜਿੰਦਰ ਸਿੰਘ ਵਜੋਂ ਹੋਈ ਹੈ। ਦੋਵਾਂ ਦੀਆਂ ਲਾਸ਼ਾਂ ਦੇ ਕਈ ਟੁਕੜੇ ਹੋ ਗਏ। ਘਟਨਾ ਬਟਾਲਾ-ਪਠਾਨਕੋਟ ਸੜਕ ਮਾਰਗ ’ਤੇ ਉਸ ਸਮੇਂ ਵਾਪਰੀ ਜਦੋਂ ਪਠਾਨਕੋਟ ਪਾਸਿਉਂ ਦੋ ਟਿੱਪਰ ਟਰੱਕ (ਪੀਬੀ 06ਐਮ9944) ਅਤੇ (ਪੀਬੀ 06 2618) ਬਟਾਲਾ ਆ ਰਹੇ ਸਨ। ਚਾਲਕ ਇੱਕ-ਦੂਸਰੇ ਤੋਂ ਅੱਗੇ ਜਾਣ ਦੀ ਕੋਸ਼ਿਸ਼ ’ਚ ਤੇਜ਼ ਰਫ਼ਤਾਰ ਹੋਣ ਕਾਰਨ ਸੜਕ ਕਿਨਾਰੇ ਸਾਈਕਲ ’ਤੇ ਜਾਂਦੇ ਦੋਵੇਂ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਡਰਾਈਵਰ ਵਾਹਨ ਮੌਕੇ ’ਤੇ ਛੱਡ ਕੇ ਫਰਾਰ ਹੋ ਗਏ। ਪੁਲੀਸ ਨੇ ਮਾਮਲਾ ਦਰਜ ਕਰਕੇ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ ਹੈ।!

ਉਧਰ, ਮੁਕੇਰੀਆਂ-ਤਲਵਾੜਾ ਮਾਰਗ ’ਤੇ ਗਾਹਲੜੀਆਂ ਕੋਲ ਕਾਰ ਅਤੇ ਮੋਟਰ ਸਾਈਕਲ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਜ਼ਖ਼ਮੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਵੱਜਣ ਤੋਂ ਬਾਅਦ ਮੋਟਰ ਸਾਈਕਲ ਕਰੀਬ 10 ਫੁੱਟ ਉਪਰ ਉਛਲ ਗਿਆ ਅਤੇ ਕਾਰ ਤੇ ਮੋਟਰ ਸਾਈਕਲ ਨੂੰ ਅੱਗ ਲੱਗ ਗਈ। ਪੁਲਿਸ ਨੇ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੁਕੇਰੀਆਂ ਵਿੱਚ ਰਖਵਾ ਦਿੱਤਾ ਹੈ।
ਮੁਕੇਰੀਆਂ ਦੇ ਐਸ.ਪੀ.ਐਨ. ਕਾਲਜ ਦੇ ਵਿਦਿਅਰਥੀ ਰਜਤ ਮੈਣੀ (19) ਪੁੱਤਰ ਭੁਪਿੰਦਰ ਮੈਣੀ ਅਤੇ ਨਿਖਿਲ ਕੁਮਾਰ (18) ਪੁੱਤਰ ਨਰਿੰਦਰ ਕੁਮਾਰ ਅੱਡਾ ਗਾਹਲੜੀਆਂ ਕੋਲ ਪੈਂਦੇ ਗੋਦਾਮਾਂ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਕਾਰ (ਪੀਬੀ 07 ਐਨ 8667), ਜਿਸ ਨੂੰ ਨਰਿੰਦਰ ਸਿੰਘ ਮੱਲ੍ਹੀ ਪੁੱਤਰ ਗੁਲਜ਼ਾਰ ਸਿੰਘ ਵਾਸੀ ਮਹਿਮੂਦਪੁਰ, ਬਟਾਲਾ ਚਲਾ ਰਿਹਾ ਸੀ, ਨਾਲ ਜ਼ਬਰਦਸਤ ਟੱਕਰ ਹੋ ਗਈ। ਮੋਟਰ ਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

Widgetized Section

Go to Admin » appearance » Widgets » and move a widget into Advertise Widget Zone