Last UPDATE: August 28, 2014 at 7:36 pm

ਦੋ ਸਾਥੀਆਂ ਨਾਲ ਮਿਲ ਕੇ ਭੂਆ ਦੀ ਕੁੜੀ ਨਾਲ ਜਬਰਜਨਾਹ

ਜਮਸ਼ੇਰ ਖ਼ਾਸ/ਜੰਡਿਆਲਾ ਮੰਜਕ: ;ਥਾਣਾ ਸਦਰ ਦੀ ਪੁਲਸ ਚੌਕੀ ਜੰਡਿਆਲਾ ਮੰਜਕੀ ਅਧੀਨ ਆਉਂਦੇ ਖੇਤਰ ਜੰਡਿਆਲਾ ਵਿਚ ਇਕ ਨੌਜਵਾਨ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਰਿਸ਼ਤੇ ਵਿਚ ਲਗਦੀ ਭੂਆ ਦੀ ਕੁੜੀ ਨਾਲ ਜਬਰ ਜਨਾਹ ਕਰ ਦਿੱਤਾ। ਥਾਣਾ ਸਦਰ ਦੀ ਪੁਲਸ ਨੂੰ ਲੜਕੀ ਸਲਮਾ (ਨਕਲੀ ਨਾਂ) ਨੇ ਬਿਆਨ ਦਰਜ ਕਰਵਾ ਦਿੱਤੇ ਹਨ। ਪੁਲਸ ਨੇ ਮੁਲਜ਼ਮ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਜਦਕਿ ਉਸ ਦੇ ਸਾਥੀ ਹਾਲੇ ਪੁਲਸ ਦੀ ਪਹੁੰਚ ਤੋਂ ਦੂਰ ਹਨ।ਥਾਣਾ ਸਦਰ ਦੀ ਪੁਲਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਗੁੱਜਰ ਬਰਾਦਰੀ ਦਾ ਇਕ ਪਰਿਵਾਰ ਜੰਡਿਆਲਾ ਨੇੜੇ ਖੇਤ ਵਿਚ ਰਹਿ ਰਿਹਾ ਹੈ। ਪੁਲਸ ਨੂੰ ਪੀੜਤਾ ਲੜਕੀ ਸਲਮਾ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਪੁੱਤਰ ਮੰਨਸੂ ਪੁੱਤਰ ਆਲਮ ਵਾਸੀ ਪਿੰਡ ਜੰਡਿਆਲਾ ਕਾਫ਼ੀ ਦਿਨ ਪਹਿਲਾਂ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ। ਉਸ ਦੇ ਨਾਲ ਦੋ ਸਾਥੀ ਵੀ ਸਨ। ਤਿੰਨਾਂ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਕਿਹਾ ਕਿ ਜੇਕਰ ਘਰ ਵਾਲਿਆਂ ਨੂੰ ਦੱਸਿਆ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਸਲਮਾ ਨੇ ਦੱਸਿਆ ਕਿ ਉਸ ਨੂੰ ਜਿਵੇਂ ਹੀ ਮੌਕਾ ਮਿਲਿਆ, ਉਹ ਉੱਥੋਂ ਭੱਜ ਕੇ ਘਰ ਵਾਲਿਆਂ ਕੋਲ ਆ ਗਈ ਤੇ ਸਾਰੀ ਗੱਲ ਦੱਸ ਦਿੱਤੀ। ਥਾਣਾ ਸਦਰ ਜਲੰਧਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ। ਉਕਤ ਘਟਨਾ ਨਾਲ ਸਬੰਧਤ ਤਿੰਨ ਮੁਲਜ਼ਮਾਂ ਖ਼ਿਲਾਫ਼ ਮੁਕਦਮਾ ਨੰਬਰ 162 ਤੇ ਧਾਰਾ 363, 366 ਏ ਤੇ376 ਅਧੀਨ ਕੇਸ ਦਰਜ ਕਰਕੇ ਮੰਨਸੂ ਪੁੱਤਰ ਆਲਮ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਦੂਜੇ ਦੋ ਮੁਲਜ਼ਮ ਹਾਲੇ ਪੁਲਸ ਦੀ ਪਹੁੰਚ ਤੋਂ ਦੂਰ ਹਨ। ਥਾਣਾ ਮੁਖੀ ਨੇ ਦੱਸਿਆ ਕਿ ਫ਼ਰਾਰ ਚੱਲ ਰਹੇ ਦੋਵਾਂ ਮੁਲਜ਼ਮਾਂ ਨੂੰ ਵੀ ਛੇਤੀ ਕਾਬੂ ਕਰ ਲਿਆ ਜਾਵੇਗਾ।

Widgetized Section

Go to Admin » appearance » Widgets » and move a widget into Advertise Widget Zone