Last UPDATE: April 18, 2017 at 10:50 pm

ਦੋਹਾ ਕਤਰ ਵਿੱਚ ਖਾਲਸੇ ਦਾ ਜਨਮ ਦਿਹਾੜਾ ਮਨਾਇਆ ।  

   _20170418_093335
ਗੁਰਦਾਸਪੁਰ ,ਕਾਦੀਆਂ   18 ਅਪ੍ਰੈਲ(ਦਵਿੰਦਰ ਸਿੰਘ ਕਾਹਲੋ ) ਪ੍ਰਧਾਨ ਮੇਜਰ ਸਿੰਘਂ ਨੇ ਦੋਹਾ ਕਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਦਸਿਆ ਕੇ ਧੰਨ ਧੰਨ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਛਤਰ ਛਾੲਿਅਾ ਹੇਠ ਦੋਹਾ ਕਤਰ ਵਿੱਚ ਰਹਿੰਦੇ ਪੰਜਾਬੀ ਵੀਰਾਂ ਵਲੋਂ ਖਾਲਸੇ ਦਾ ਜਨਮ ਦਿਹਾੜਾ ਦੋਹਾ ਕਤਰ ਵਿਖੇ  ਕੈਂਪ ਅੰਦਰ  ਮਨਾੲਿਅਾ ਗਿਅਾ । ੲਿਸ ਮੌਕੇ  ਸਹਿਜ ਪਾਠ ਦੇ ਭੋਗ ਤੋਂ ੳੁਪਰੰਤ  ਜਿਸ ਵਿੱਚ  ਰਾਗੀ ਸਿੰਘਾ ਨੇ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਦਰਸਾੲੇ ਮਾਰਗ ਤੇ ਚਲਣ ਦਾ ੳੁਪਦੇਸ ਦਿਤਾ । ਕੈਂਪ ਵਿੱਚ ਰਹਿੰਦੇ ਸਾਰੇ ਪੰਜਾਬੀਅਾ ਨੇ ਗੁਰੂ ਚਰਨਾ ਵਿੱਚ ਹਾਜਰੀ ਭਰ ਕੇ ਜੀਵਨ  ਸਫਲਾ ਕੀਤਾ । ਸੰਗਤਾਂ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਕੀਤੀ ਗੲੀ । ੲਿਸ ਮੌਕੇ ਪ੍ਰਧਾਨ ਮੇਜਰ ਸਿੰਘਂ  ,ਜਤਿੰਦਰਪਾਲ ਸਿੰਘ, ਸ਼ਰਨਜੀਤ ਸਿੰਘ ਘੁੰਮਣ, ਦਲਜੀਤ ਸਿੰਘ, ਕਾਲਾ ਸਿੰਘ, ਹਰਵਿੰਦਰ ਸਿੰਘ ਬਟਾਲਾ, ਕੁਲਵਿੰਦਰ ਸਿੰਘ ਲਾਡੀ, ਜੋਗਿੰਦਰ ਸਿੰਘ ,ਸਰਬਜੀਤ ਸਿੰਘ ਰਿਅਾੜ  ਤੋਂ ਇਲਾਵਾ ਭਾਰੀ ਗਿਣਤੀ ਚ ਸੰਗਤਾਂ ਨੇ  ਗੁਰੂ ਚਰਨਾਂ ਵਿੱਚ ਹਾਜਰੀ ਭਰੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ  ਕੀਤੀਆਂ ।

Leave a Reply

Your email address will not be published. Required fields are marked *

Recent Comments

    Categories