Last UPDATE: July 18, 2017 at 9:09 am

ਦੋਹਾ ਕਤਰ ਵਿਖੇ ਧੰਨ ਧੰਨ ਸ਼੍ਰੀ  ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਗਈ ਛਬੀਲ।

 

ਗੁਰਦਾਸਪੁਰ ,ਕਾਦੀਆਂIMG-20170715-WA0004  17 ਜੁਲਾਈ (ਦਵਿੰਦਰ ਸਿੰਘ ਕਾਹਲੋਂ ) ਦੋਹਾ ਕਤਾਰ ਵਿਖੇ ਪੰਜਾਬੀ  ਵੀਰਾਂ ਵੱਲੋਂ ਧੰਨ ਧੰਨ ਸ਼੍ਰੀ  ਗੁਰੂ ਅਰਜਨ ਦੇਵ ਜੀ ਦਾ  ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ  ਮਨਾਇਆ ਗਿਆ । ਜਿਸ ਦਾ  ਅਰੰਭ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ ਗਿਆ ਉਪਰੰਤ ਰਾਗੀ ਸਿੰਘਾਂ ਵੱਲੋਂ ਸ਼ਬਦ ਗੁਰਬਾਣੀ ਦਾ ਜੱਸ ਗਾਇਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ।  ਇਸ ਸਮੇਂ  ਸੰਗਤਾਂ ਵਾਸਤੇ  ਠੰਢੇ ਮਿੱਠੇ ਜਲ ਤੇ ਕੋਲਡਰਿੰਕ ਦੀ ਛਬੀਲ ਲਗਾਈ ਗਈ  ਅਤੇ ਸਿੱਖ  ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਦਰਸਾਏ  ਮਾਰਗ ਤੇ ਚੱਲਣ ਦੀ ਅਪੀਲ ਕੀਤੀ   । ਇਸ  ਮੌਕੇ  ਸਰਬਜੀਤ ਸਿੰਘ ਰਿਆੜ ,ਜਤਿੰਦਰਪਾਲ ਸਿੰਘ, ਸ਼ਰਨਜੀਤ ਸਿੰਘ ਘੁੰਮਣ, ਦਲਜੀਤ ਸਿੰਘ, ਕਾਲਾ ਸਿੰਘ, ਹਰਵਿੰਦਰ ਸਿੰਘ ਬਟਾਲਾ, ਕੁਲਵਿੰਦਰ ਸਿੰਘ ਲਾਡੀ, ਜੋਗਿੰਦਰ ਸਿੰਘ   ਤੋਂ ਇਲਾਵਾ ਭਾਰੀ ਗਿਣਤੀ ਚ ਸੰਗਤਾਂ ਹਾਜ਼ਰ ਸਨ ।

 

Leave a Reply

Your email address will not be published. Required fields are marked *

Recent Comments

    Categories