Last UPDATE: October 12, 2016 at 10:30 pm

ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ ।

collage-1476284824816-1

ਗੁਰਦਾਸਪੁਰ,ਕਾਦੀਆ 11 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਕਾਦੀਆ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਿਹਰਾ ਬੜੀ ਹੀ ਸਰਧਾ ਤੇ ਉਤਸਾਹ ਨਾਲ ਮਨਾਇਆ ਗਿਆ । ਸਥਾਨਕ ਬਟਾਲਾ ਰੋਡ ਵਿਖੇ ਸਥਿਤ ਆਈ ਟੀ ਆਈ ਸੰਸਥਾ ਦੇ ਖੇਡ ਮੈਦਾਨ ਅੰਦਰ ਸ੍ਰੀ ਦੁਸਹਿਰਾ ਉਤਸਵ ਕਮੇਟੀ ਅਤੇ ਸ੍ਰੀ ਕੋਸਲ ਨੰਦਨ ਰਾਮਲੀਲਾ ਕਲੱਬ ਕਾਦੀਆ ਵਲੋ ਦੁਸਹਿਰਾ ਮੇਲਾ ਆਯੋਜਿਤ ਕੀਤਾ ਗਿਆ । ਕਮੇਟੀ ਦੇ ਆਗੂ ਸ੍ਰੀ ਕਮਲ ਜੋਤੀ ਸਰਮਾ ਦੀ ਅਗਵਾਈ ਹੇਠ ਇਕ ਰੰਗਾ ਰੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ । ਜਿਸ ਅੰਦਰ ਮੁਖ ਮਹਿਮਾਨ ਵਲੋ ਜਥੇਦਾਰ ਸੇਵਾ ਸਿੰਘ ਸੇਖਵਾ ਸਾਮਿਲ ਹੋਏ । ਰਾਜ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾ ਨੇ ਵਧਾਈ ਭੇਟਾ ਕਰਦਿਆ ਕਿਹਾ ਕਿ ਅਜੋਕੇ ਸਮਾਜ ਦੀਆ ਬੁਰਿਆਈਆ ਨੂੰ ਦੂਰ ਕਰਨ ਲਈ ਭਗਵਾਨ ਰਾਮ ਜੀ ਦੀਆ ਸਿੱਖਿਆਵਾ ਤੋ ਪੂਰਨਾ ਲੈਣ ਦੀ ਲੋੜ ਹੈ । ਸ੍ਰੀ ਕੋਸਲ ਨੰਦਨ ਰਾਮਲੀਲਾ ਕਲੱਬ ਦੇ ਸਹਿਯੋਗ ਨਾਲ ਪਵਿੱਤਰ ਝਾਕੀਆ ਵੀ ਸਜਾਈਆ ਗਈਆ । ਇਸ ਮੋਕੇ ਰਾਵਨ, ਕੁਭਕਰਨ ਤੇ ਮੇਘਨਾਥ ਦੇ ਪੁਤਲਿਆ ਨੂੰ ਵੀ ਅਗਨ ਭੇਟ ਕੀਤਾ ਗਿਆ । ਕਲਾਕਾਰਾ ਵਲੋ ਦੁਸਹਿਰੇ ਮੋਕੇ ਰੰਗਾਰੰਗ ਪ੍ਰੋਗਰਾਮ ਰਾਹੀ ਜੁੜੀਆ ਸੰਗਤਾ ਦਾ ਮਨੋਰੰਜਨ ਕੀਤਾ ਗਿਆ । ਇਸ ਮੋਕੇ ਇਲਾਕੇ ਦੇ ਪਿੰਡਾ ਤੋ ਲੋਕ ਵੱਡੀ ਗਿਣਤੀ ਵਿਚ ਦੁਸਹਿਰੇ ਮੇਲੇ ਦਾ ਅਨੰਦ ਮਾਨਣ ਲਈ ਪੁੱਜੇ ਹੋਏ ਸਨ । ਹੋਰਨਾ ਸਖਸੀਅਤਾ ਵਿਚ ਐਡਵੋਕੇਟ ਜਗਰੂਪ ਸਿੰਘ ਸੇਖਵਾ ਨਾਲ ਕਮਲ ਜੋਤੀ ਸਰਮਾ ,ਡਾ. ਚਰਨਦਾਸ ਸਰਮਾ, ਜੋਗਿੰਦਰ ਕੁਮਾਰ ਭੁੱਟੋ, , ਜੋਗਿੰਦਰ ਕੁਮਾਰ,ਐਸ ਜੀ ਪੀ ਸੀ ਮੈਬਰ ਗੁਰਿੰਦਰਪਾਲ ਸਿੰਘ ਗੋਰਾ ,  ਸੁਖਪ੍ਰੀਤ ਸਿੰਘ ਸੈਬੀ ,ਗੁਰਦੇਵ ਸਿੰਘ ਘੁੰਮਣ ,ਹਰੀਸ ਭਰਦਵਾਜ, ਮਲਕੀਤ ਸਿੰਘ ਸਰਪੰਚ, ਇੰਦਰਜੀਤ ਸਿੰਘ ਸਰਪੰਚ,   ਕੈਪਟਨ ਚਰਨਜੀਤ ਸਿੰਘ ਤਰਖਾਣਾ ਵਾਲੀ, ਨਰੇਸ ਭਨੋਟ, ਅਸੋਕ ਕੁਮਾਰ ਸਰਮਾ, ਵਰਿੰਦਰ ਪ੍ਰਭਾਕਰ , ਬਲਦੇਵ ਸਿੰਘ ਔਲਖ, ਵਰਿੰਦਰ ਖੋਸਲਾ, ਨੰਦੂ ਭਨੋਟ, ਪਵਨ ਭਾਟੀਆ, ਸਮੇਤ ਆਗੂਆ ਵਲੋ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਭੇਟ ਕੀਤੀ ਗਈ । ਰਾਮਲੀਲਾ ਕਲੱਬ ਤੇ ਦੁਸਹਿਰਾ ਕਮੇਟੀ ਦੇ ਮੈਬਰਾ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ । ਇਥੇ ਜਿਕਰਯੋਗ ਦੁਸਹਿਰੇ ਦੇ ਤਿਉਹਾਰ ਮੋਕੇ ਡੀ ਐਸ ਪੀ ਕਾਦੀਆ ਪ੍ਰਭੂ ਦਾਸ ਦੀ ਅਗਵਾਈ ਹੇਠ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone